Breaking News
Home / ਦੁਨੀਆ / ਕੈਲੀਫੋਰਨੀਆ ‘ਚ 800 ਫੁੱਟ ਡੂੰਘੀ ਖੱਡ ‘ਚ ਡਿੱਗ ਕੇ ਭਾਰਤੀ-ਅਮਰੀਕੀ ਜੋੜੇ ਦੀ ਮੌਤ

ਕੈਲੀਫੋਰਨੀਆ ‘ਚ 800 ਫੁੱਟ ਡੂੰਘੀ ਖੱਡ ‘ਚ ਡਿੱਗ ਕੇ ਭਾਰਤੀ-ਅਮਰੀਕੀ ਜੋੜੇ ਦੀ ਮੌਤ

ਮ੍ਰਿਤਕ ਦੋਵੇਂ ਸਨ ਸਾਫਟਵੇਅਰ ਇੰਜੀਨੀਅਰ
ਨਿਊਯਾਰਕ/ਬਿਊਰੋ ਨਿਊਜ਼
ਕੈਲੀਫੋਰਨੀਆ ਦੇ ਯੋਸਮਾਈਟ ਨੈਸ਼ਨਲ ਪਾਰਕ ਵਿੱਚ ਭਾਰਤੀ ਜੋੜੇ ਦੀ ਮੌਤ ਹੋ ਗਈ ਹੈ। ਦੋਵੇਂ ਪਤੀ ਪਤਨੀ ਇੱਥੇ ਘੁੰਮਣ ਲਈ ਆਏ ਸਨ, ਪਰ ਪਾਰਕ ਦੇ ਟਾਈਫ ਪੁਆਇੰਟ ਤੋਂ 800 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਏ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ। ਦੋਵਾਂ ਦੀ ਪਛਾਣ ਅਮਰੀਕਾ ‘ਚ ਰਹਿ ਰਹੇ ਭਾਰਤੀ ਵਿਸ਼ਣੂ ਵਿਸ਼ਵਨਾਥ (29) ਤੇ ਮੀਨਾਕਸ਼ੀ ਮੂਰਤੀ (30) ਵਜੋਂ ਹੋਈ ਹੈ।ਇਹ ਜੋੜਾ ਨਿਊਯਾਰਕ ਵਿਚ ਰਹਿਣ ਲਈ ਆਇਆ ਸੀ। ਵਿਸ਼ਵਨਾਥ ਨੂੰ ਸਿਸਕੋ ਵਿਚ ਸਿਸਟਮ ਇੰਜੀਨੀਅਰ ਦੀ ਨੌਕਰੀ ਮਿਲੀ ਸੀ। ਪਾਰਕ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਬਹੁਤ ਦੁਖਦਾਈ ਘਟਨਾ ਹੈ,ਪਰ ਇਹ ਨਹੀਂ ਪਤਾ ਲੱਗ ਸਕਿਆ ਕਿ ਇਹ ਕਿਸ ਤਰ੍ਹਾਂ ਖੱਡ ਵਿਚ ਡਿੱਗ ਗਏ। ਇਸ ਜੋੜੇ ਦਾ 2014 ਵਿਚ ਵਿਆਹ ਹੋਇਆ ਸੀ ਅਤੇ ਇਹ ਦੋਵੇਂ ਸਾਫਟਵੇਅਰ ਇੰਜੀਨੀਅਰ ਸਨ।

Check Also

ਸ਼ਾਹਬਾਜ਼ ਸ਼ਰੀਫ਼ ਨੇ ਪਾਕਿਸਤਾਨ ਦੇ 24ਵੇਂ ਪ੍ਰਧਾਨ ਮੰਤਰੀ ਵਜੋਂ ਚੁੱਕੀ ਸਹੁੰ

ਸਹੁੰ ਚੁੱਕ ਸਮਾਗਮ ਵਿਚ ਨਵਾਜ਼ ਸ਼ਰੀਫ ਵੀ ਰਹੇ ਹਾਜ਼ਰ ਇਸਲਾਮਾਬਾਦ/ਬਿਊਰੋ ਨਿਊਜ਼ ਸ਼ਾਹਬਾਜ਼ ਸ਼ਰੀਫ਼ ਨੇ 2022 …