10.9 C
Toronto
Monday, May 4, 2026
spot_img
Homeਦੁਨੀਆਰਾਨਿਲ ਵਿਕਰਮਸਿੰਘੇ ਬਣੇ ਸ੍ਰੀਲੰਕਾ ਦੇ ਨਵੇਂ ਰਾਸ਼ਟਰਪਤੀ

ਰਾਨਿਲ ਵਿਕਰਮਸਿੰਘੇ ਬਣੇ ਸ੍ਰੀਲੰਕਾ ਦੇ ਨਵੇਂ ਰਾਸ਼ਟਰਪਤੀ

ਦੁਲਾਸ ਅਲਹਾਪ੍ਰੇਮੂ ਨੂੰ 52 ਵੋਟਾਂ ਦੇ ਫਰਕ ਨਾਲ ਹਰਾਇਆ
ਕੋਲੰਬੋ/ਬਿਊਰੋ ਨਿਊਜ਼ : ਰਾਨਿਲ ਵਿਕਰਮਸਿੰਘੇ ਆਰਥਿਕ ਅਤੇ ਸਿਆਸੀ ਸੰਕਟ ਦਾ ਸਾਹਮਣਾ ਕਰ ਰਹੇ ਸ੍ਰੀਲੰਕਾ ਦੇ ਨਵੇਂ ਰਾਸ਼ਟਰਪਤੀ ਬਣ ਗਏ ਹਨ। ਰਾਸ਼ਟਰਪਤੀ ਅਹੁਦੇ ਲਈ ਤਿੰਨ ਉਮੀਦਵਾਰ ਰਾਨਿਲ ਵਿਕਰਮਸਿੰਘੇ, ਦੁਲਾਸ ਅਲਹਾਪ੍ਰੇਮੂ ਅਤੇ ਅਨੁਰਾ ਕੁਮਾਰਾ ਦਿਸਾਨਾਯਕੇ ਚੋਣ ਮੈਦਾਨ ਵਿਚ ਸਨ, ਜਿਸ ਦੇ ਲਈ ਅੱਜ ਸਵੇਰੇ ਗੁਪਤ ਤੌਰ ’ਤੇ ਵੋਟਿੰਗ ਸ਼ੁਰੂ ਹੋਈ। 225 ਸੰਸਦ ਮੈਂਬਰਾਂ ਵਾਲੀ ਪਾਰਲੀਮੈਂਟ ਦੀ ਵੋਟਿੰਗ ਦੌਰਾਨ ਰਾਨਿਲ ਵਿਕਰਮਸਿੰਘੇ ਨੂੰ 134 ਜਦਕਿ ਦੁਲਾਸ ਅਲਹਾਪ੍ਰੇਮੂ ਨੂੰ 82 ਅਤੇ ਦਿਸਾਨਾਯਕੇ ਨੂੰ 3 ਵੋਟ ਹਾਸਲ ਹੋਏ। ਕਈ ਸੰਸਦ ਮੈਂਬਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਨਹੀਂ ਕੀਤਾ। ਪਾਰਲੀਮੈਂਟ ’ਚ 44 ਸਾਲ ਬਾਅਦ ਗੁਪਤ ਵੋਟਿੰਗ ਹੋਈ, ਜਿਸ ਵਿਚ ਰਾਨਿਲ ਵਿਕਰਮਸਿੰਘੇ ਨੇ ਜਿੱਤ ਪ੍ਰਾਪਤ ਕੀਤੀ ਅਤੇ ਉਹ ਸ੍ਰੀਲੰਕਾ ਦੇ ਨਵੇਂ ਰਾਸ਼ਟਰਪਤੀ ਚੁਣੇ ਗਏ। ਧਿਆਨ ਰਹੇ ਕਿ ਕੁਝ ਦਿਨ ਪਹਿਲਾਂ ਸ੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਦੇਸ਼ ਛੱਡ ਕੇ ਮਾਲਦੀਵ ਭੱਜ ਗਏ ਸਨ, ਜਿੱਥੋਂ ਉਹ ਬਾਅਦ ਵਿਚ ਆਪਣੀ ਪਤਨੀ ਨਾਲ ਸਿੰਘਾਪੁਰ ਚਲੇ ਗਏ। ਗੋਟਾਬਾਯਾ ਨੇ ਸਿੰਘਾਪੁਰ ਪਹੁੰਚਦਿਆਂ ਹੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਗੋਟਾਬਾਯਾ ਦੇ ਦੇਸ਼ ਛੱਡਣ ਤੋਂ ਬਾਅਦ ਕੋਲੰਬੋ ਵਿਚ ਸਥਿਤੀ ਕਾਫ਼ੀ ਤਣਾਅਪੂਰਨ ਹੋ ਗਈ ਸੀ, ਲੋਕ ਸੜਕਾਂ ’ਤੇ ਉਤਰ ਆਏ ਸਨ ਅਤੇ ਪ੍ਰਦਰਸ਼ਨਕਾਰੀਆਂ ਨੇ ਰਾਸ਼ਟਰਪਤੀ ਭਵਨ ’ਤੇ ਵੀ ਕਬਜ਼ਾ ਕਰ ਲਿਆ ਸੀ।

RELATED ARTICLES
POPULAR POSTS