Breaking News
Home / ਸੰਪਾਦਕੀ / ਸਮਾਜ ਦੇ ਨਾਂਅ’ਤੇ ਕਲੰਕ ਇਕ ਸ਼ਰਮਨਾਕਘਟਨਾ

ਸਮਾਜ ਦੇ ਨਾਂਅ’ਤੇ ਕਲੰਕ ਇਕ ਸ਼ਰਮਨਾਕਘਟਨਾ

ਪੰਜਾਬ ਦੇ ਜਗਰਾਉਂ ਨੇੜੇ ਇਕ ਪਿੰਡਵਿਚ ਅਜਿਹੀ ਸ਼ਰਮਨਾਕਘਟਨਾਵਾਪਰੀ ਹੈ, ਜਿਹੜੀਸਾਡੇ ਸਮਾਜ ਦੇ ਨਾਂਅ’ਤੇ ਕਲੰਕ ਵਰਗੀਹੈ।ਥਾਣਾਹਠੂਰਅਧੀਨਆਉਂਦੇ ਪਿੰਡ ਨੱਥੋਵਾਲੀ ਦੇ ਇਕ ਸਰਕਾਰੀਸਕੂਲ ਦੇ ਦੋ ਅਧਿਆਪਕਾਂ ‘ਤੇ ਉਸੇ ਪਿੰਡਦੀਆਪਣੇ ਸਕੂਲਦੀਵਿਦਿਆਰਥਣਨਾਲਬਲਾਤਕਾਰਕਰਨ ਦੇ ਦੋਸ਼ ਲੱਗੇ ਹਨ।ਇਥੇ ਹੀ ਬੱਸ ਨਹੀਂ, ਇਹ ਦੋਵੇਂ ਅਧਿਆਪਕਪਿਛਲੇ ਲੰਬੇ ਸਮੇਂ ਤੋਂ ਆਪਣੀਨਾਬਾਲਗ ਵਿਦਿਆਰਥਣਨਾਲਨਾ-ਸਿਰਫ਼ਬਲਾਤਕਾਰ ਹੀ ਕਰਰਹੇ ਸਨ, ਸਗੋਂ ਗਰਭਵਤੀਹੋਣ ਤੋਂ ਬਾਅਦ ਇਸ ਵਿਦਿਆਰਥਣਦਾ ਉਨ੍ਹਾਂ ਨੇ ਗਰਭਪਾਤਵੀਕਰਵਾ ਦਿੱਤਾ। ਪੁਲਿਸ ਨੇ ਦੋਵਾਂ ਅਧਿਆਪਕਾਂ ਖ਼ਿਲਾਫ਼ਬਲਾਤਕਾਰਦਾਮਾਮਲਾਦਰਜਕਰਲਿਆਹੈ। ਇਸ ਘਟਨਾ ਨੂੰ ਸੁਣਦਿਆਂ ਹੀ ਮਨੁੱਖੀ ਦਿਮਾਗ਼ ਚਕਰਾਉਣ ਲੱਗਦਾ ਹੈ, ਕਿ ਆਖ਼ਰਕਾਰਸਾਡੇ ਸਮਾਜਵਿਚ ਇਹ ਹੋ ਕੀ ਰਿਹਾ ਹੈ।
ਅਜੇ ਕੁਝ ਦਿਨਪਹਿਲਾਂ ਦਿੱਲੀ ਵਿਚ ਇਕ 8 ਮਹੀਨੇ ਦੀਮਾਸੂਮ ਬੱਚੀ ਨਾਲਜਬਰਜਨਾਹਹੋਣਦੀਅਤਿ ਘਿਨਾਉਣੀ ਖ਼ਬਰਨਸ਼ਰ ਹੋਈ ਸੀ। ਬੇਸ਼ੱਕ ਪੂਰੀ ਦੁਨੀਆ ਵਿਚ ਔਰਤਾਂ ਨਾਲਜਬਰਜਨਾਹਦੀਆਂ ਘਟਨਾਵਾਂ ਤੇਜ਼ੀ ਨਾਲ ਵੱਧ ਰਹੀਆਂ ਹਨਪਰ ਜਿਸ ਘਿਨਾਉਣੇ ਤਰੀਕੇ ਦੇ ਅਪਰਾਧਭਾਰਤ ‘ਚ ਹੋ ਰਹੇ ਹਨ, ਸ਼ਾਇਦ ਦੁਨੀਆ ਦੇ ਹੋਰਨਾਂ ਮੁਲਕਾਂ ਵਿਚ ਅਜਿਹੇ ਨਾ ਹੁੰਦੇ ਹੋਣ।ਭਾਰਤ ‘ਚ ਬੱਚਆਂ ਨਾਲਬਲਾਤਕਾਰਦੀਆਂ ਘਟਨਾਵਾਂ ਬਹੁਤ ਤੇਜ਼ੀ ਨਾਲ ਵੱਧ ਰਹੀਆਂ ਹਨ। ਇਕ ਸਰਵੇਖਣਦੀਰਿਪੋਰਟ ਅਨੁਸਾਰ ਭਾਰਤ ‘ਚ ਰੋਜ਼ਾਨਾ 40 ਬੱਚਿਆਂ ਨਾਲਬਲਾਤਕਾਰਦੀਆਂ ਘਟਨਾਵਾਂ ਵਾਪਰਦੀਆਂ ਹਨ। ਇਸ ਤੋਂ ਵੀਮੰਦਭਾਗੀ ਗੱਲ ਇਹ ਹੈ ਕਿ ਬੱਚੀਆਂ ਜਾਂ ਬਾਲਗ ਔਰਤਾਂ ਨਾਲਜਬਰਜਨਾਹਕਰਨਵਾਲੇ ਬਹੁਤੇ ਉਨ੍ਹਾਂ ਦੇ ਆਪਣੇ ਹੀ ਹੁੰਦੇ ਹਨ।ਆਖ਼ਰਕਾਰ ਮਨੁੱਖੀ ਸਮਾਜ ਕਿੱਧਰ ਨੂੰ ਜਾ ਰਿਹਾ ਹੈ? ਸਖ਼ਤਕਾਨੂੰਨੀਸਜ਼ਾਵਾਂ ਦੇ ਬਾਵਜੂਦ ਔਰਤਾਂ ਨਾਲਜਬਰਜਨਾਹਵਰਗੇ ਘਿਨਾਉਣੇ ਅਪਰਾਧ ਘੱਟ ਕਿਉਂ ਨਹੀਂ ਰਹੇ? ਇਹ ਸਵਾਲ ਕਿਸੇ ਔਰਤ ਨਾਲਜਬਰਜਨਾਹਦੀ ਕਿਸੇ ਵੀਨਵੀਂ ਖ਼ਬਰਵੇਲੇ ਸੰਵੇਦਨਸ਼ੀਲ ਮਨੁੱਖੀ ਦਿਮਾਗ਼ਵਿਚ ਹਥੌੜੇ ਵਾਂਗ ਵੱਜਦੇ ਹਨ।
ਦਰਅਸਲ ਔਰਤਾਂ ਨਾਲਜਬਰਜਨਾਹ ਜਾਂ ਅੱਤਿਆਚਾਰ ਵਰਗਾਵਰਤਾਰਾ ਬਹੁਪਰਤੀ ਹੈ। ਔਰਤਾਂ ਨਾਲ ਅੱਤਿਆਚਾਰ ਦੇ ਬਹੁਤੇ ਮਾਮਲੇ ਪੀੜਤਾਂ ਵਲੋਂ ਅਦਾਲਤੀਕਾਰਵਾਈ ਤੋਂ ਡਰਦਿਆਂ ਜਾਂ ਸਮਝੌਤਾਵਾਦੀ ਲੋਕਾਂ ਦੇ ਦਬਾਅਕਾਰਨ ਦੱਬੇ ਰਹਿਜਾਂਦੇ ਹਨਅਤੇ ਦੋਸ਼ੀਸਜ਼ਾਵਾਂ ਤੋਂ ਬਚਜਾਂਦੇ ਹਨ। ਪੁਲਿਸ ਵਲੋਂ ਦੋਸ਼ੀਆਂ ਪ੍ਰਤੀਨਰਮੀ ਜਾਂ ਸਿਆਸੀ ਦਖ਼ਲਅੰਦਾਜ਼ੀਕਾਰਨਵੀ ਔਰਤਾਂ ਨਾਲ ਅੱਤਿਆਚਾਰ ਕਰਨਵਾਲੇ ਤੱਤਾਂ ਨੂੰ ਸ਼ਹਿਮਿਲਦੀਹੈ। ਉਂਝ ਪੰਜਾਬ ਤੇ ਹਰਿਆਣਾਹਾਈਕੋਰਟ ਦੇ ਇਕ ਪ੍ਰਬੁੱਧ ਵਕੀਲ ਨੇ ਵੀ ਇਹ ਗੱਲ ਮੰਨੀ ਹੈ ਕਿ ਛੇੜਛਾੜਅਤੇ ਸਰੀਰਕਸੋਸ਼ਣਨਾਲ ਜੁੜੇ ਮਾਮਲਿਆਂ ਵਿਚਮਸਾਂ 4-5 ਫ਼ੀਸਦੀ ਕੁੜੀਆਂ ਹੀ ਅਦਾਲਤੀਕਾਰਵਾਈਦਾਸਾਹਮਣਾਕਰਨਲਈਤਿਆਰ ਹੁੰਦੀਆਂ ਹਨ। ਇਸੇ ਕਰਕੇ 90 ਫ਼ੀਸਦੀ ਤੋਂ ਵੱਧ ਦੋਸ਼ੀ ਤਾਂ ਪੀੜਤਾਂ ਵਲੋਂ ਕਾਨੂੰਨੀਕਾਰਵਾਈ ਤੋਂ ਕਤਰਾਉਣ ਕਰਕੇ ਬਰੀ ਹੋ ਜਾਂਦੇ ਹਨ।
ਅਜੋਕੇ ਆਧੁਨਿਕ ਸਮਾਜਅੰਦਰ ਔਰਤਾਂ ਨਾਲ ਹੋ ਰਹੇ ਜ਼ੁਲਮਾਂ ਪਿੱਛੇ ਸਦੀਆਂ ਤੋਂ ਚਲੀ ਆ ਰਹੀ ਸੌੜੀ ਮਾਨਸਿਕਤਾਵੀਕੰਮਕਰਰਹੀਹੈ। ਅੱਜ ਬੇਸ਼ੱਕ ਭਾਰਤੀਸਮਾਜਵਿਚ ਪੱਛੜੇਪਨ ਅਤੇ ਨਾਬਰਾਬਰੀਦਾਖ਼ਾਤਮਾ ਹੋ ਰਿਹਾ ਹੈ ਪਰ ਇਸ ਦੀਰਫ਼ਤਾਰ ਬਹੁਤ ਧੀਮੀਹੈ। ਔਰਤ ਸਿੱਖਿਅਤ ਅਤੇ ਜਾਗਰੂਕ ਤਾਂ ਹੋ ਰਹੀ ਹੈ ਪਰ ਉਸ ਦਾਮਨੋਬਲਹਾਲੇ ਆਪਣੇ ਨਾਲ ਹੁੰਦੇ ਅੱਤਿਆਚਾਰ ਵਿਰੁੱਧ ਬੇਬਾਕ ਹੋ ਕੇ ਆਵਾਜ਼ ਉਠਾਉਣ ਦੇ ਪੱਧਰ ਤੱਕ ਨਹੀਂ ਉਚਾ ਹੋਇਆ। ਪੁਲਿਸ ਵਲੋਂ ਵੀ ਔਰਤਾਂ ਨੂੰ ਆਪਣੇ ਨਾਲ ਹੁੰਦੇ ਜ਼ੁਲਮਾਂ ਵਿਰੁੱਧ ਸ਼ਿਕਾਇਤਕਰਨਲਈਪ੍ਰੇਰਿਤਕਰਨਵੇਲੇ ਇਹ ਆਖਿਆ ਜਾਂਦਾ ਹੈ ਕਿ ਪੀੜਤਦੀਪਛਾਣ ਨੂੰ ਬਿਲਕੁਲ ਗੁਪਤ ਰੱਖਿਆ ਜਾਵੇਗਾ, ਪਰਜਦੋਂ ਮਾਮਲਾਅਦਾਲਤਵਿਚਚਲਾਜਾਂਦਾ ਹੈ ਤਾਂ ਇਸ ਵਿਚ ਕੋਈ ਗੁਪਤਤਾ ਨਹੀਂ ਰਹਿਜਾਂਦੀ।ਹੋਣਾ ਤਾਂ ਇਹ ਚਾਹੀਦਾ ਹੈ ਕਿ ਆਪਣੇ ਵਿਰੁੱਧ ਹੁੰਦੇ ਜ਼ੁਲਮਾਂ ਅਤੇ ਧੱਕੇਸ਼ਾਹੀ ਵਿਰੁੱਧ ਬੇਬਾਕ ਹੋ ਕੇ ਆਵਾਜ਼ ਉਠਾਉਣ ਦੇ ਯੋਗ ਬਣਾਉਣ ਲਈ ਔਰਤ ਦਾਮਨੋਬਲ ਬੁਲੰਦ ਕੀਤਾਜਾਵੇ।
ਦੂਜੇ ਪਾਸੇ ਔਰਤ ਨੂੰ ਮਿਲਰਹੇ ਅਧਿਕਾਰਾਂ ਅਤੇ ਆਜ਼ਾਦੀ ਨੇ ਮਰਦਾਵੀਂ ਮਾਨਸਿਕਤਾਵਿਚ ਇਕ ਅਚੇਤ ਅਸੁਰੱਖਿਆ ਅਤੇ ਬੇਭਰੋਸਗੀਪੈਦਾਕੀਤੀਹੈ।ਸਦੀਆਂ ਤੋਂ ਔਰਤ ਨੂੰ ਆਪਣੇ ਅਧੀਨ ਰੱਖਣ ਵਾਲੀਮਾਨਸਿਕਤਾ ਔਰਤ ਨੂੰ ਸਮਾਜਿਕ ਤੇ ਆਰਥਿਕ ਤੌਰ ‘ਤੇ ਸੁਤੰਤਰ ਦੇਖਨਹੀਂ ਸਖਾ ਰਹੀ। ਔਰਤਾਂ ਨੂੰ ਆਪਣੀਹਵਸ਼ਦਾਸ਼ਿਕਾਰ ਬਣਾਉਣ ਦੇ ਘਿਨਾਉਣੇ ਰੁਝਾਨ ਪਿੱਛੇ ਕਬਾਇਲੀ, ਜਗੀਰੂਅਤੇ ਜਾਤੀਵਾਦੀਮਾਨਸਿਕਤਾਕੰਮਕਰਦੀਹੈ।ਮਨੋਵਿਗਿਆਨੀਆਂ ਦਾਮੰਨਣਾ ਹੈ ਕਿ ਬਹੁਤੇ ਬਲਾਤਕਾਰੀਆਂ ਦੀਭਾਵਨਾਹਵਸ਼ਪੂਰਤੀਨਾਲੋਂ ਵੱਧ ਔਰਤ ‘ਤੇ ਆਪਣਾਕਬਜ਼ਾਅਤੇ ਤਾਕਤ ਨੂੰ ਥੋਪਣਦੀਮਾਨਸਿਕਤਾਹਾਵੀ ਹੁੰਦੀ ਹੈ।ਜੰਮਦੀਆਂ ਬੱਚੀਆਂ ਨਾਲ ਹੀ ਜਬਰਜਨਾਹਵਰਗੇ ਅਤਿਦਰਜੇ ਦੇ ਘਿਨਾਉਣੇ ਅਪਰਾਧਾਂ ਪਿੱਛੇ ਵੀ ਇਸੇ ਤਰ੍ਹਾਂ ਦੀ ਹੀ ਬਿਮਾਰਮਾਨਸਿਕਤਾ ਲੁਕੀ ਹੋਈ ਹੈ।ਮਨੋਵਿਗਿਆਨੀਕਹਿੰਦੇ ਹਨ ਕਿ ਅਜੋਕੀ ਨੌਜਵਾਨ ਪੀੜ੍ਹੀਦਾਪੂਰਨ ਤੌਰ ‘ਤੇ ਸਮਾਜੀਕਰਨਨਾਹੋਣਾਵੀਸਮਾਜਅੰਦਰ ਔਰਤ ਨਾਲ ਲਿੰਗ ਆਧਾਰਿਤਵਿਤਕਰਿਆਂ ਦਾ ਇਕ ਕਾਰਨਹੈ। ਅੱਜ ਮੁੰਡੇ-ਕੁੜੀਆਂ ਨੂੰ ਬਚਪਨਵੇਲੇ ਤੋਂ ਹੀ ਇਕ-ਦੂਜੇ ਨਾਲਮਿਲਵਰਤਨ ਦੇ ਕੁਦਰਤੀ ਮਾਹੌਲ ਤੋਂ ਵਾਂਝੇ ਰੱਖਿਆ ਜਾ ਰਿਹਾਹੈ। ਗਭਰੇਟ ਉਮਰ ‘ਚ ਪੈਰ ਰੱਖਦਿਆਂ ਹੀ ਬਹੁਗਿਣਤੀ ਮੁੰਡੇ-ਕੁੜੀਆਂ ਨੂੰ ਕਿਸੇ ਛੂਤਵਿਹਾਰ ਵਾਂਗ ਵੱਖੋ-ਵੱਖਰੇ ਸਕੂਲਾਂ ਵਿਚਪੜ੍ਹਨੇ ਪਾ ਦਿੱਤਾ ਜਾਂਦਾਹੈ। ਅਜਿਹੇ ਵਿਚਜਵਾਨ ਹੁੰਦਿਆਂ ਹੀ ਉਨ੍ਹਾਂ ਵਿਚਾਲੇ ਲਿੰਗ ਆਧਾਰਿਤਵਿਤਕਰਾਅਤੇ ਵੱਖਰੇਵਾਂ ਸ਼ੁਰੂ ਹੋ ਜਾਂਦਾਹੈ। ਇਸ ਨਾਬਰਾਬਰੀ ਨੂੰ ਖ਼ਤਮਕਰਨਲਈਸਮਾਜਦੀਆਂ ਸਾਰੀਆਂ ਇਕਾਈਆਂ ਨੂੰ ਜਾਗਰੂਕਤਾ ਤੇ ਸਮਾਨਤਾਦੀਵਿਸ਼ਾਲ ਸੋਚ ਲੈ ਕੇ ਅੱਗੇ ਆਉਣਾ ਪਵੇਗਾ। ਅਜੋਕੀ ਨੌਜਵਾਨ ਪੀੜ੍ਹੀਦੀਮਨੋਰੰਜਨਖਾਤਰਇੰਟਰਨੈਟ ਜਾਂ ਕਿਤਾਬਾਂ ਰਾਹੀਂ ਅਸ਼ਲੀਲ ਸਮੱਗਰੀ, ਕਲੱਬਾਂ, ਰੇਵਪਾਰਟੀਆਂ ਅਤੇ ਸ਼ਰਾਬਖਾਨਿਆਂ ਵਿਚਮਸ਼ਰੂਫ਼ੀਅਤਕਾਰਨਵੀਮਰਦਾਵੀਂ ਮਾਨਸਿਕਤਾਵਿਚਕਾਮ ਉਤੇਜਨਾ ਵੱਧ ਰਹੀ ਹੈ, ਜਿਸ ਕਾਰਨ ਔਰਤਾਂ ਪ੍ਰਤੀ ਜ਼ੁਰਮਾਂ ਨੂੰ ਉਤਸ਼ਾਹ ਮਿਲਦਾਹੈ। ਇਸ ਪਾਸੇ ਵੀਸਾਡੇ ਸਮਾਜਅਤੇ ਮਾਪਿਆਂ ਨੂੰ ਆਪਣਾਫ਼ਰਜ਼ ਤੈਅਕਰਨਾਪਵੇਗਾ ਅਤੇ ਸਿੱਖਿਆ ਪ੍ਰਬੰਧਵਿਚਨੈਤਿਕਤਾ ਦੇ ਵਿਸ਼ੇ ਨੂੰ ਵੀ ਪ੍ਰਮੁੱਖਤਾ ਨਾਲਲਾਗੂਕਰਨਾਚਾਹੀਦਾਹੈ।ਨਿਰਸੰਦੇਹ ਅਜੋਕੇ ਸਮਾਜਅੰਦਰ ਔਰਤ ਅਤੇ ਮਰਦ ਨੂੰ ਸੰਵਿਧਾਨਿਕਬਰਾਬਰਤਾ ਹੈ ਅਤੇ ਔਰਤ ਵੀਮਰਦ ਦੇ ਵਾਂਗ ਪਹਿਰਾਵੇ ਦੀਚੋਣਲਈਆਜ਼ਾਦੀਦੀ ਹੱਕਦਾਰ ਹੈ, ਪਰ ਇਸ ਗੱਲ ਨੂੰ ਵੀਧਿਆਨ ਗੋਚਰੇ ਰੱਖਣਾ ਪਵੇਗਾ ਕਿ ਇਸ ਆਜ਼ਾਦੀਦੀਆੜਹੇਠਕਿਤੇ ਸੰਤੁਲਿਤ ਸਮਾਜਿਕਕਦਰਾਂ-ਕੀਮਤਾਂ ਨੂੰ ਢਾਹ ਲਾਉਣ ਵਾਲਾ, ਨੰਗੇਜ਼ ਭਰਪੂਰਅਤੇ ਉਤੇਜਿਕ ਲਿਬਾਸਵੀਸਾਡੇ ਸਮਾਜਅੰਦਰ ਔਰਤ-ਮਰਦ ਵਿਚਕਾਰ ਕਾਮੁਕ ਪ੍ਰਬਲਤਾਪੈਦਾਕਰਨਦਾ ਇਕ ਕਾਰਨ ਤਾਂ ਨਹੀਂ ਬਣਰਿਹਾ? ਸਿਆਸੀ ਖੇਤਰਵਿਚ ਔਰਤਾਂ ਦੀ ਨੁਮਾਇੰਦਗੀ ਕਰਨਵਾਲੀਆਂ ਆਗੂਆਂ ਨੂੰ ਸਮਾਜਅੰਦਰ ਲਿੰਗ ਆਧਾਰਿਤਵਿਤਕਰਿਆਂ ਅਤੇ ਵਖਰੇਵਿਆਂ ਨੂੰ ਦੂਰਕਰਨਲਈਇਖਲਾਕੀਫ਼ਰਜ਼ ਅਤੇ ਇਮਾਨਦਾਰੀ ਅਪਨਾਉਣੀ ਪਵੇਗੀ। ਨਿਆਂਇਕਅਤੇ ਪੁਲਿਸ ਵਿਵਸਥਾ ਨੂੰ ਵੀਵਧੇਰੇ ਚੁਸਤ-ਦਰੁਸਤ ਅਤੇ ਨਿਰਪੱਖ ਬਣਾਉਣਾ ਪਵੇਗਾ। ਮਿਸਾਲੀਸਜ਼ਾਵਾਂ ਦਾਪ੍ਰਬੰਧਕੀਤੇ ਬਗੈਰਸਮਾਜਅੰਦਰ ਔਰਤਾਂ ਨਾਲ ਹੁੰਦੇ ਅੱਤਿਆਚਾਰ ਰੋਕਣੇ ਬਹੁਤ ਔਖੇ ਹਨ। ਸਮੁੱਚੇ ਸਮਾਜ ਦੇ ਸਾਰੇ ਵਰਗਾਂ ਨੂੰ ਔਰਤਾਂ ਨਾਲਜਬਰਜਨਾਹਵਰਗੇ ਅਪਰਾਧਾਂ ਦੀ ਵੱਧ ਰਹੀਪ੍ਰਵਿਰਤੀ ਨੂੰ ਰੋਕਣਲਈ ਗੰਭੀਰਹੋਣਾਪਵੇਗਾ।

Check Also

ਭਾਰਤ ਵੱਲੋਂ ਸਹਿਯੋਗ ਦੀ ਆਸ ਕਿਉਂ ਰੱਖ ਰਿਹੈ ਪਾਕਿਸਤਾਨ

1947 ਵਿਚ ਭਾਰਤ ਨੂੰ ਆਜ਼ਾਦੀ ਮਿਲਣ ਦੇ ਨਾਲ ਹੀ ਹੋਈ ਵੰਡ ਦੇ ਨਾਲ ਪਾਕਿਸਤਾਨ ਹੋਂਦ …