2017 ‘ਚ ਦੂਸਰੇ ਦੇਸ਼ਾਂ ਦੇ ਅਮੀਰ ਲੋਕ ਇੱਥੇ ਆ ਕੇ ਵਸ ਗਏ
ਮੈਲਬੋਰਨ : ਨਿਊ ਵਰਲਡ ਵੈਲਥ ਦੀ ਵਿਸ਼ਲੇਸ਼ਣ ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਆਸਟਰੇਲੀਆ ਕਰੋੜਪਤੀ ਲੋਕਾਂ ਦੀ ਮਨਪਸੰਦ ਜਗ੍ਹਾ ਹੈ ਜਿੱਥੇ ਆ ਕੇ ਉਹ ਹੋਰ ਵੀ ਵਧੇਰੇ ਪੈਸੇ ਕਮਾ ਕੇ ਅਮੀਰ ਹੋ ਸਕਦੇ ਹਨ। ਨਿਊ ਵਿਸ਼ਵ ਵੈਲਥ ਦੇ ਸਰਵੇ ‘ਚ ਕਿਹਾ ਗਿਆ ਹੈ ਕਿ 2017 ‘ਚ ਦੂਸਰੇ ਦੇਸ਼ਾਂ ਦੇ ਅਮੀਰ ਲੋਕ ਇੱਥੇ ਆ ਕੇ ਵਸ ਗਏ ਹਨ ਅਤੇ ਆਪਣਾ ਕਾਰੋਬਾਰ ਕਰ ਰਹੇ ਹਨ। ਗਲੋਬਲ ਵੈਲਥ ਮਾਈਗ੍ਰੇਸ਼ਨ ਰਿਵਿਊ ‘ਚ ਦੱਸਿਆ ਗਿਆ ਹੈ ਕਿ ਕਰੀਬ 10,000 ਕਰੋੜਪਤੀ ਇੱਥੇ ਆ ਚੁੱਕੇ ਹਨ। ਇਨ੍ਹਾਂ ਪ੍ਰਵਾਸੀ ਲੋਕਾਂ ਕੋਲ ਇਕ ਲੱਖ ਯੂ.ਐਸ.ਏ. ਮਿਲੀਅਨ ਡਾਲਰ ਤੋਂ ਵੀ ਵਧੇਰੇ ਜਾਇਦਾਦ ਹੈ।ਰਿਪੋਰਟ ‘ਚ ਦੱਸਆ ਗਿਆ ਹੈ ਕਿ ਆਸਟ੍ਰੇਲੀਆ ਸੰਸਾਰ ਭਰ ‘ਚ ਚੋਟੀ ਦਾ ਰਹਿਣਯੋਗ ਸ਼ਹਿਰ ਬਣਿਆ ਆ ਰਿਹਾ ਹੈ।
ਪਿਛਲੇ ਕਈ ਸਾਲਾਂ ਤੋਂ ਇਹ ਦੇਸ਼ ਅਮਰੀਕਾ, ਯੂ.ਕੇ ਨੂੰ ਹਰਾਉਂਦਾ ਆ ਰਿਹਾ ਹੈ। ਪਿਛਲੇ ਦਸ ਸਾਲਾਂ ‘ਚ ਆਸਟ੍ਰੇਲੀਆ ‘ਚ ਕੁੱਲ ਧਨ 83% ਵਧਿਆ ਹੈ। ਅਮਰੀਕੀ ਨਾਗਰਿਕਾਂ ਨਾਲੋਂ ਹੁਣ ਇਹ ਕਾਫ਼ੀ ਅਮੀਰ ਹੈ ਜੋ ਦਸ ਸਾਲ ਪਹਿਲਾਂ ਨਹੀਂ ਸੀ। 2017 ‘ਚ 7000 ਭਾਰਤੀ ਲੋਕ ਜੋ ਕਰੋੜਪਤੀ ਸਨ, ਉਹ ਭਾਰਤ ਤੋਂ ਬਾਹਰਲੇ ਦੇਸ਼ਾਂ ‘ਚ ਚਲੇ ਗਏ, ਜਿਨ੍ਹਾਂ ‘ਚੋਂ ਕੁਝ ਲੋਕ ਇੱਥੇ ਵੀ ਆ ਵਸੇ। ਇਸੇ ਹੀ ਰਿਪੋਰਟ ‘ਚ ਭਾਰਤ ਨੂੰ 8230 ਅਰਬ ਡਾਲਰ ਦੀ ਕੁੱਲ ਸੰਪਤੀ ਦਾ ਦੁਨੀਆਂ ਦਾ ਛੇਵਾਂ ਸਭ ਤੋਂ ਵੱਧ ਅਮੀਰ ਦੇਸ਼ ਮੰਨਿਆ ਜਾਂਦਾ ਹੈ।
Check Also
ਅਮਰੀਕੀ ਸੰਘੀ ਜੱਜ ਵੱਲੋਂ ਟਰੰਪ ਪ੍ਰਸ਼ਾਸਨ ਨੂੰ ਝਟਕਾ, ਭਾਰਤੀ ਵਿਦਿਆਰਥੀ ਦੀ ਡਿਪੋਰਟੇਸ਼ਨ ‘ਤੇ ਆਰਜ਼ੀ ਰੋਕ ਲਾਈ
ਨਿਊਯਾਰਕ/ਬਿਊਰੋ ਨਿਊਜ਼ : ਅਮਰੀਕਾ ਦੇ ਸੰਘੀ ਜੱਜ ਨੇ ਟਰੰਪ ਪ੍ਰਸ਼ਾਸਨ ਵੱਲੋਂ 21 ਸਾਲਾ ਅੰਡਰਗਰੈਜੂਏਟ ਭਾਰਤੀ …