ਬਰੈਂਪਟਨ/ਡਾ. ਝੰਡ : ਕੈਨੇਡੀਅਨ ਪੰਜਾਬੀ ਸਾਹਿੱਤ ਸਭਾ ਟੋਰਾਂਟੋ ਵੱਲੋਂ ਹਰ ਮਹੀਨੇ ਕਰਵਾਏ ਜਾਂਦੇ ਸਮਾਗ਼ਮ ਦਾ ਸਮਾਂ ਉਂਜ ਤਾਂ ਸਭਾ ਵੱਲੋਂ ਹਰ ਮਹੀਨੇ ਦਾ ਤੀਸਰਾ ਐਤਵਾਰ ਨਿਸ਼ਚਿਤ ਕੀਤਾ ਗਿਆਂ ਹੈ, ਪਰ ਇਸ ਵਾਰੀ ਕਿਸੇ ਮਜ਼ਬੂਰੀ-ਵੱਸ ਇਸ ਨੂੰ 16 ਅਪ੍ਰੈਲ ਦਿਨ ਐਤਵਾਰ ਦੀ ਥਾਂ ਇੱਕ ਦਿਨ ਪਹਿਲਾਂ, ਭਾਵ ਆਉਂਦੇ ਸ਼ਨੀਵਾਰ 15 ਅਪ੍ਰੈਲ ਨੂੰ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਸਮਾਗ਼ਮ ਦਾ ਸਮਾਂ ਬਾਅਦ ਦੁਪਹਿਰ 1.00 ਤੋਂ 4.00 ਦਾ ਹੋਵੇਗਾ।
15 ਅਪ੍ਰੈਲ ਨੂੰ ਕਰਵਾਇਆ ਜਾਣ ਵਾਲਾ ਇਹ ਸਮਾਗਮ ਪਿਛਲੇ ਮਹੀਨੇ ਦੀ ਤਰ੍ਹਾਂ 180 ਸੈਂਡਲਵੁੱਡ ਪਾਰਕਵੇਅ (ਈਸਟ ਨੰਬਰ 1 ਏ), ਗੁਰੁ ਤੇਗ਼ ਬਹਾਦਰ ਇੰਟਰਨੈਸ਼ਨਲ ਸਕੂਲ, ਬਰੈਂਪਟਨ ਵਿਖੇ ਹੀ ਕਰਵਾਇਆ ਜਾਵੇਗਾ। ਇਸ ਸਮਾਗ਼ਮ ਵਿੱਚ ਸ਼ਹੀਦੇ-ਆਜ਼ਮ ਸਰਦਾਰ ਭਗਤ ਸਿੰਘ ਹੁਰਾਂ ਦੇ ਭਾਣਜੇ ਪ੍ਰੋ. ਜਗਮੋਹਨ ਸਿੰਘ ਆਪਣੇ ਵਿਚਾਰ ਰੱਖਣਗੇ। ਉਪਰੰਤ, ਕਵੀ ਦਰਬਾਰ ਕਰਵਾਇਆ ਜਾਵੇਗਾ। ਹੋਰ ਜਾਣਕਾਰੀ ਲਈ ਫੋਨ ਨੰਬਰ 905-497-1216, 416-904-3500 ਜਾਂ 416-605-3784 ਉੱਪਰ ਕਾਲ ਕੀਤੀ ਜਾ ਸਕਦੀ ਹੈ।
Home / ਪੰਜਾਬ / ਕੈਨੇਡੀਅਨ ਪੰਜਾਬੀ ਸਾਹਿੱਤ ਸਭਾ ਟੋਰਾਂਟੋ ਦਾ ਮਹੀਨਾਵਾਰ ਸਮਾਗ਼ਮ ਐਤਵਾਰ ਦੀ ਬਜਾਏ ਸ਼ਨੀਵਾਰ 15 ਅਪ੍ਰੈਲ ਨੂੰ ਹੋਵੇਗਾ
Check Also
ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ
ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …