20.8 C
Toronto
Thursday, September 18, 2025
spot_img
Homeਕੈਨੇਡਾਸੋਨੀਆ ਸਿੱਧੂ ਸਮੇਤ ਕਈ ਸੰਸਦ ਮੈਂਬਰਾਂ ਨੇ ਪਾਰਲੀਮੈਂਟ ਹਿੱਲ 'ਤੇ ਮਨਾਈ ਵਿਸਾਖੀ

ਸੋਨੀਆ ਸਿੱਧੂ ਸਮੇਤ ਕਈ ਸੰਸਦ ਮੈਂਬਰਾਂ ਨੇ ਪਾਰਲੀਮੈਂਟ ਹਿੱਲ ‘ਤੇ ਮਨਾਈ ਵਿਸਾਖੀ

ਓਟਵਾ/ਬਿਊਰੋ ਨਿਊਜ਼ : ਲੰਘੇ ਦਿਨੀਂ ਪਾਰਲੀਮੈਂਟ ਹਿੱਲ ‘ਤੇ ਵੱਖ-ਵੱਖ ਦਲਾਂ ਦੇ ਸੰਸਦ ਮੈਂਬਰਾਂ ਨੇ ਵਿਸਾਖੀ ਮਨਾਈ ਅਤੇ ਇਸ ਮੌਕੇ ‘ਤੇ ਸੈਂਕੜੇ ਲੋਕਾਂ ਨੇ ਵਿਸਾਖੀ ਉਤਸਵ ‘ਚ ਹਿੱਸਾ ਲਿਆ। ਇਹ ਆਯੋਜਨ ਇਸ ਲਈ ਵੀ ਖਾਸ ਰਿਹਾ ਕਿਉਂਕਿ ਵਰਤਮਾਨ ਸੰਸਦ ‘ਚ 17 ਸਿੱਖ ਸੰਸਦ ਮੈਂਬਰ ਹਨ ਅਤੇ ਉਨ੍ਹਾਂ ਨੂੰ ਪੂਰੇ ਦੇਸ਼ ‘ਚੋਂ ਚੁਣਿਆ ਗਿਆ ਹੈ ਅਤੇ ਲੰਘੇ ਸਾਲ ਵੀ ਉਨ੍ਹਾਂ ਨੇ ਸ਼ਾਨਦਾਰ ਅੰਦਾਜ਼ ‘ਚ ਵਿਸਾਖੀ ਮਨਾਈ। ਇਸ ਵਾਰ ਵਿਸਾਖੀ ਉਤਸਵ ‘ਚ ਸ਼ਾਮਲ ਐਮ ਪੀ ਸੋਨੀਆ ਸਿੱਧੂ ਨੇ ਦੱਸਿਆ ਕਿ ਕੈਨੇਡਾ ਅਤੇ ਪੂਰੀ ਦੁਨੀਆ ‘ਚ ਪੂਰੇ ਸਿੱਖ ਭਾਈਚਾਰੇ ਦੇ ਲਈ ਇਕ ਮਹੱਤਵਪੂਰਨ ਉਤਸਵ ਹੈ ਅਤੇ ਇਸ ਬਾਰੇ ‘ਚ ਪਾਰਲੀਮੈਂਟ ਹਿੱਲ ‘ਤੇ ਇਕ ਵਾਰ ਫਿਰ ਤੋਂ ਇਸ ਉਤਸਵ ਦਾ ਹਿੱਸਾ ਬਣਨ ‘ਤੇ ਬੇਹੱਦ ਖੁਸ਼ੀ ਹੋ ਰਹੀ ਹੈ।
ਪਾਰਲੀਮੈਂਟ ਦੀ ਨਵੀਂ ਬਿਲਡਿੰਗ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਅਤੇ ਵਿਸਾਖੀ ਦੇ ਜਸ਼ਨਾਂ ਦੀ ਸ਼ੁਰੂਆਤ ਹੋਈ। ਇਸ ਮੌਕੇ ‘ਤੇ ਸਿੱਖ ਯੂਥ ਫੈਡਰੇਸ਼ਨ ਵੱਲੋਂ ‘ਟਰਬਨ ਅਪ’ ਯਾਨੀ ਕਿ ਦਸਤਾਰਬੰਦੀ ਅਤੇ ਸਿੱਖ ਹੈਰੀਟੇਜ ਮਿਊਜ਼ੀਅਮ ਵੱਲੋਂ ਸਿੱਖ ਵਿਰਾਸਤ ‘ਤੇ ਖੂਬਸੂਰਤ ਵੀਡੀਓ ਦਿਖਾਈ ਗਈ, ਇਸ ਨਾਲ ਜਸ਼ਨਾਂ ਦੀਆਂ ਖੁਸ਼ੀਆਂ ਹੋਰ ਵੀ ਵਧ ਗਈਆਂ। ਇਸ ਦੇ ਨਾਲ ਹੀ ਸ਼ਾਮ 6 ਵਜੇ ਤੋਂ 8 ਵਜੇ ਤੱਕ ਇਕ ਸ਼ਾਨਦਾਰ ਰਿਸੈਪਸ਼ਨ ਦਾ ਵੀ ਆਯੋਜਨ ਕੀਤਾ ਗਿਆ। ਉਥੇ ਇਸ ਮੌਕੇ ‘ਤੇ ਕਰਵਾਏ ਗਏ ਕੀਰਤਨ ‘ਚ ਵੀ ਸੋਨੀਆ ਸਿੱਧੂ ਨੇ ਵੀ ਹਿੱਸਾ ਲਿਆ। ਉਨ੍ਹਾਂ ਨੇ ਕਿਹਾ ਕਿ ਇਕ ਵਾਰ ਫਿਰ ਤੋਂ ਇਹ ਆਯੋਜਨ ਯਾਦਗਾਰੀ ਸਾਬਤ ਹੋਇਆ ਹੈ। ਸੋਨੀਆ ਸਿੱਧੂ ਨੇ ਕਿਹਾ ਕਿ ਫੈਡਰਲ ਮੰਤਰੀ, ਸਾਥੀ ਸਾਂਸਦ ਅਤੇ ਸੰਗਤਾਂ ਦੇ ਨਾਲ ਖਾਲਸਾ ਡੇਅ ਮਨਾਉਣ ‘ਤੇ ਮੈਨੂੰ ਬੇਹੱਦ ਖੁਸ਼ੀ ਹੋ ਰਹੀ ਹੈ। ਬਰੈਂਪਟਨ ਅਤੇ ਓਟਵਾ ਆਉਣ ਵਾਲੇ ਸਾਰੇ ਲੋਕਾਂ ਦਾ ਮੈਂ ਧੰਨਵਾਦ ਕਰਦੀ ਹਾਂ ਅਤੇ ਆਉਣ ਵਾਲੇ ਹਫ਼ਤੇ ‘ਚ ਵਿਸਾਖੀ ਦੇ ਹੋਰ ਉਤਸਵ ਮਨਾਉਣ ਦੇ ਲਈ ਵੀ ਆਪਣੀਆਂ ਸ਼ੁਭਕਾਮਨਾਵਾਂ ਦਿੰਦੀ ਹਾਂ।

RELATED ARTICLES
POPULAR POSTS