ਬਰੈਂਪਟਨ/ਡਾ.ਝੰਡ
ਅਮਨ-ਪਸੰਦ ਕਮਿਊਨਿਟੀ ਵਜੋਂ ਜਾਣੀ ਜਾਂਦੀ ਅਹਿਮਦੀਆ ਮੁਸਲਿਮ ਜਮਾਤ ਜਿਸ ਨੇ ਆਪਣੇ ਇੱਥੇ ਆਉਣ ਦੇ 50 ਵਰ੍ਹੇ ਪੂਰੇ ਕਰਨ ‘ਤੇ ਇਸ ਦੀ ‘ਗੋਲਡਨ ਜੁਬਲੀ’ ਮਨਾਉਂਦਿਆਂ ਹੋਇਆਂ ਸਥਾਨਕ ‘ਚਾਂਦਨੀ ਗੇਟਵੇਅ ਬੈਂਕੁਇਟ ਹਾਲ’ ਵਿੱਚ ਇੱਕ ਸ਼ਾਨਦਾਰ ਪ੍ਰੋਗਰਾਮ ਦਾ ਆਯੋਜਨ ਕੀਤਾ। ਇਸ ਵਿੱਚ ਸ਼ਾਮਲ ਹੋਣ ਲਈ ਮੀਡੀਆ ਨੂੰ ਵਿਸ਼ੇਸ਼ ਤੌਰ ‘ਤੇ ਸੱਦਾ-ਪੱਤਰ ਭੇਜੇ ਗਏ ਸਨ।
ਰੇਡੀਓ, ਟੀ.ਵੀ. ਅਤੇ ਵੱਖ-ਵੱਖ ਅਖ਼ਬਾਰਾਂ ਨਾਲ ਜੁੜੇ ਮੀਡੀਆਕਾਰਾਂ ਵੱਲੋਂ ਇਸ ਵਿੱਚ ਭਰਪੂਰ ਸ਼ਿਰਕਤ ਕੀਤੀ ਗਈ। ਪ੍ਰਧਾਨਗੀ-ਮੰਡਲ ਵਿੱਚ ਕੈਨੇਡਾ ਦੇ ਨੈਸ਼ਨਲ ਪ੍ਰੈਜ਼ੀਡੈਂਟ ਜਨਾਬ ਲਾਲ ਖ਼ਾਨ, ਜਨਾਬ ਹਲੀਮ ਤਈਅਬ, ਸ਼ੇਖ ਅਬਦੁਲ ਫ਼ਰਹਾਨ ਖੋਖਰ ਅਤੇ ਇੱਕ ਹੋਰ ਸੱਜਣ ਸੁਸ਼ੋਭਿਤ ਸਨ।
ਇਸ ਮੌਕੇ ਬੋਲਦਿਆਂ ਜਨਾਬ ਹਲੀਮ ਤਈਅਬ ਨੇ ਕਿਹਾ ਕਿ ਇਹ ਸਾਡੇ ਲਈ ਬੜਾ ਅਹਿਮ ਦਿਨ ਹੈ ਜਦੋਂ ਅਸੀਂ ਸਾਰੇ ਮਿਲ ਕੇ ਕੈਨੇਡਾ ਵਿੱਚ ਆਉਣ ਦੀ ਗੋਲਡਨ ਜੁਬਲੀ ਮਨਾ ਰਹੇ ਹਾਂ। ਉਨ੍ਹਾਂ ਕਿਹਾ ਕਿ ਸਾਡਾ ਤਾਂ ਨਾਅਰਾ ਏਹੀ ਹੈ, ”ਸੱਭ ਨੂੰ ਪਿਆਰ ਕਰੋ ਅਤੇ ਕਿਸੇ ਨਾਲ ਨਫ਼ਰਤ ਨਾ ਕਰੋ”। ਨੈਸ਼ਨਲ ਪ੍ਰੈਜ਼ੀਡੈਂਟ ਜਨਾਬ ਲਾਲ ਖ਼ਾਨ ਨੇ ਉੱਥੇ ਪਹੁੰਚੇ ਹੋਏ ਸਾਰੇ ਪਤਵੰਤਿਆਂ ਅਤੇ ਮੀਡੀਆਕਾਰਾਂ ਦਾ ਸ਼ੁਕਰੀਆ ਅਦਾ ਕਰਦਿਆਂ ਕਿਹਾ ਕਿ ਇਹ ਦਿਨ ਸਾਡੇ ਸਾਰਿਆਂ ਲਈ ਬੜਾ ਮੁਬਾਰਕ-ਦਿਨ ਹੈ ਜਦੋਂ ਅਸੀਂ ਸਾਰੇ ਮਿਲ ਕੇ ਇਹ ਗੋਲਡਨ ਜੁਬਲੀ ਜਸ਼ਨ ਮਨਾ ਰਹੇ ਹਾਂ।
ਬਹੁਤ ਸਾਰੇ ਪੱਤਰਕਾਰਾਂ ਅਤੇ ਕਈ ਹੋਰ ਪਤਵੰਤਿਆਂ ਨੇ ਇਸ ਮੌਕੇ ਆਪੋ ਆਪਣੇ ਸ਼ਬਦਾਂ ਵਿੱਚ ਅਹਿਮਦੀਆ ਮੁਸਲਿਮ ਜਮਾਤ ਨੂੰ ਸ਼ੁਭ-ਇੱਛਾਵਾਂ ਪੇਸ਼ ਕੀਤੀਆਂ ਅਤੇ ਹਾਰਦਿਕ ਮੁਬਾਰਕਬਾਦ ਦਿੱਤੀ। ਹਾਜ਼ਰੀਨ ਵਿੱਚ ਮਲੂਕ ਸਿੰਘ ਕਾਹਲੋਂ (‘ਸਿੱਖ ਸਪੋਕਸਮੈਨ’), ਪ੍ਰੋ. ਜਗੀਰ ਸਿੰਘ ਕਾਹਲੋਂ (‘ਸਿੱਖ ਸਪੋਕਸਮੈਨ’ ਤੇ ਰੇਡੀਓ ‘ਲੋਕ ਰੰਗ’), ਤਲਵਿੰਦਰ ਸਿੰਘ ਮੰਡ ਤੇ ਅਜੀਤ ਸਿੰਘ ਰੱਖੜਾ (‘ਪਰਵਾਸੀ’), ਜਗਦੀਸ਼ ਸਿੰਘ ਗਰੇਵਾਲ (‘ਪੰਜਾਬੀ ਪੋਸਟ’), ਹਰਜੀਤ ਗਿੱਲ (ਰੇਡੀਓ ‘ਪੰਜਾਬੀ ਦੁਨੀਆਂ’), ਮੰਨਨ ਗੁਪਤਾ (‘ਰੋਡ ਟੂਡੇਅ’), ਉੱਘੇ ਗਾਇਕ ਇਕਬਾਲ ਬਰਾੜ, ਮਕਸੂਦ ਚੌਧਰੀ, ਬਸ਼ਰਤ ਰਿਹਾਨ, ਡਾ. ਬਾਸਤ, ਸਰਬਜੀਤ ਕਾਹਲੋਂ, ਕੁਲਦੀਪ ਕੌਰ ਅਤੇ ਹੋਰ ਬਹੁਤ ਸਾਰੇ ਸ਼ਾਮਲ ਸਨ। ਇਸ ਪ੍ਰੋਗਰਾਮ ਦੀ ਯੁੱਧਵੀਰ ਦੇ ‘ਵਾਈ ਚੈਨਲ’ ਅਤੇ ਇੱਕ ਹੋਰ ਨੇ ਪੂਰੀ ਕੱਵਰੇਜ਼ ਕੀਤੀ।
Check Also
ਦੋ ਮਹੀਨੇ ਲਈ ਉਪਰੋਕਤ ਵਰਨਣ ਆਈਟਮਾਂ ਉੱਪਰ ਫ਼ੈੱਡਰਲ ਟੈਕਸ (ਜੀਐੱਸਟੀ/ਐੱਚਐੱਸਟੀ) ਹਟਾਉਣ ਲਈ ਬਿੱਲ ਪਾਸ ਕੀਤਾ – ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਲੰਘੀ 29 ਨਵੰਬਰ ਨੂੰ ਕੈਨੇਡਾ ਦੇ ਹਾਊਸ ਆਫ ਕਾਮਨਜ਼ ਵਿੱਚ ਮੈਂਬਰਾਂ ਵੱਲੋਂ …