17.5 C
Toronto
Monday, August 24, 2026
spot_img
Homeਕੈਨੇਡਾਵਿਸ਼ਵ ਬੈਂਕ ਦਾ ਖ਼ੁਲਾਸਾ

ਵਿਸ਼ਵ ਬੈਂਕ ਦਾ ਖ਼ੁਲਾਸਾ

logo-2-1-300x105-3-300x105ਭਾਰਤ ਬਣਿਆ ਦੁਨੀਆ ਦਾ ਗ਼ਰੀਬ ਮੁਲਕ
ਵਾਸ਼ਿੰਗਟਨ/ਬਿਊਰੋ ਨਿਊਜ਼
ਵਿਸ਼ਵ ਬੈਂਕ ਨੇ ਕਿਹਾ ਕਿ ਭਾਰਤ ਵਿਚ ਸਭ ਤੋਂ ਵੱਧ ਗਿਣਤੀ ‘ਚ ਗ਼ਰੀਬ ਰਹਿੰਦੇ ਹਨ। ਆਪਣੀ ਨਵੀਂ ਰਿਪੋਰਟ ਵਿਚ ਵਿਸ਼ਵ ਬੈਂਕ ਨੇ ਕਿਹਾ ‘ਅੰਤਰ ਰਾਸ਼ਟਰੀ ਗ਼ਰੀਬੀ ਰੇਖਾ ਤੋਂ ਹੇਠਾਂ ਜੀਵਨ ਬਤੀਤ ਕਰਨ ਵਾਲੇ ਲੋਕਾਂ ਦੀ ਸਭ ਤੋਂ ਵੱਧ ਗਿਣਤੀ ਨਾਲ ਭਾਰਤ ਸਭ ਤੋਂ ਅੱਗੇ ਹੈ। ਦੁਨੀਆ ਵਿਚ ਗ਼ਰੀਬੀ ਦੀ ਗਿਣਤੀ ਦੇ ਲਿਹਾਜ਼ ਨਾਲ ਨਾਈਜੀਰੀਆ ਦੂਜੇ ਨੰਬਰ ‘ਤੇ ਹੈ।
ਨਾਈਜੀਰੀਆ ਵਿੱਚ 8 ਕਰੋੜ 60 ਲੱਖ ਗ਼ਰੀਬ ਹਨ ਅਤੇ ਭਾਰਤ ਵਿਚ ਇਸ ਤੋਂ 2.5 ਫ਼ੀਸਦੀ ਜ਼ਿਆਦਾ ਗ਼ਰੀਬ ਹਨ। ਇਹ ਰਿਪੋਰਟ ਪੂਰਬੀ ਏਸ਼ੀਆ ਅਤੇ ਪ੍ਰਸ਼ਾਂਤ ਖ਼ਾਸ ਤੌਰ ‘ਤੇ ਚੀਨ ਅਤੇ ਇੰਡੋਨੇਸ਼ੀਆ ਦੇ ਨਾਲ ਹੀ ਭਾਰਤ ‘ਤੇ ਤਿਆਰ ਕੀਤੀ ਗਈ ਹੈ।
ਰਿਪੋਰਟ ਮੁਤਾਬਿਕ ਸਾਲ 2013 ਵਿਚ ਦੇਸ਼ ਦੀ 30 ਫ਼ੀਸਦੀ ਆਬਾਦੀ ਅੰਤਰ ਰਾਸ਼ਟਰੀ ਗ਼ਰੀਬੀ ਰੇਖਾ ਦੇ ਹੇਠਾਂ ਜੀਵਨ ਬਤੀਤ ਕਰ ਰਹੀ ਸੀ। ਆਬਾਦੀ ਦਾ ਇਹ ਹਿੱਸਾ ਪ੍ਰਤੀ ਦਿਨ 1.90 ਅਮਰੀਕੀ ਡਾਲਰ ਗ਼ਰੀਬ ਪੈਮਾਨੇ ਦੇ ਤਹਿਤ ਆਉਂਦਾ ਹੈ। ਆਪਣੀ ‘ਗ਼ਰੀਬੀ ਅਤੇ ਖ਼ੁਸ਼ਹਾਲੀ’ ਰਿਪੋਰਟ ਦੇ ਉਦਘਾਟਨ ਐਡੀਸ਼ਨ ਵਿਚ ਵਿਸ਼ਵ ਨਿਕਾਯ ਨੇ ਕਿਹਾ ਕਿ ਦੁਨੀਆ ਦਾ ਹਰ ਤੀਜਾ ਗ਼ਰੀਬ ਭਾਰਤੀ ਹੈ। ਰਿਪੋਰਟ ਮੁਤਾਬਿਕ, ਵਿਸ਼ਵ ਅਰਥ-ਵਿਵਸਥਾ ਦੇ ‘ਖ਼ਰਾਬ ਪ੍ਰਦਰਸ਼ਨ’ ਦੇ ਬਾਵਜੂਦ ਦੁਨੀਆ ਭਰ ਵਿਚ ਗ਼ਰੀਬੀ ਘੱਟ ਹੋ ਰਹੀ ਹੈ।

RELATED ARTICLES
POPULAR POSTS