ਬਰੈਂਪਟਨ : ਬਰੈਂਪਟਨ ਪੱਛਮੀ ਰਾਇੀਡੰਗ ਵਿੱਚ ਮੈਂਬਰ ਪਾਰਲੀਮੈਂਟ ਕਮਲ ਖਹਿਰਾ ਵੱਲੋਂ ਆਯਿਜਤ ਕੀਤੇ ਗਈ ਟਾਊਨ ਹਾਲ ਮੀਟਿੰਗ ਇੱਕ ਰੈਲੀ ਦਾ ਰੂਪ ਧਾਰਨ ਕਰ ਗਈ । ਕੈਨੇਡਾ ਦੇ ਇਤਿਹਾਸ ‘ਚ ਪਹਿਲੀ ਵਾਰ ਦੇਖੀ ਗਈ ਵੱਡੀ ਇਸ ਮੀਟਿੰਗ ਵਿੱਚ ਕੈਨੇਡਾ ਦੇ ਇੰਮੀਗਰੇਸਨ ਮੰਤਰੀ ਮਾਨਯੋਗ ઠਜਾਨ ਮਕੱਲ਼ਮ ਨੇ ਐਲਾਨ ਕੀਤਾ ਕੈਨੇਡਾ ਵੱਲੋਂ ਨਵੀਂ ਤੇ ਸੌਖੀ ਇੰਮੀਗਰੇਸਨ ਨੀਤੀ ਜਲਦੀ ਪੱਤਝੜ ਵਿੱਚ ਐਲਾਨ ਕੀਤੀ ਜਾ ਰਹੀ ਹੈ। ਇੰਟਰਨੈਸਨਲ ਸਟੂਡੈਂਟ ਦੀਪ ਕਰਨ ਅਤੇ ਸਿਮਰਨ ਮਾਨ ਨੇ ਸਟੂਡੈਂਟਾਂ ਦੇ ਮਸਲੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਕੇ ਸਭ ਨੂੰ ਅਚਿੰਭਤ ਕਰ ਦਿੱਤਾ । ਇਸ ਤੋਂ ਇਲਾਵਾ ਕੈਨੇਡਾ ਦੇ ਵੱਖ-ਵੱਖ ਭਾਈਚਾਰਿਆਂ ਨੇ ਇਸ ਤਿੰਨ ਘੰਟੇ ਚੱਲ਼ੀ ਮੀਟਿੰਗ ਵਿੱਚ ਇੰਮੀਗਰੇਸ਼ਨ ਮਸਲਿਆਂ ‘ਤੇ ਭਰਪੂਰ ਚਰਚਾ ਕੀਤੀ। ਇਸ ਮੌਕੇ ਹਲਕੇ ਦੀ ઠਮੈਂਬਰ ਪਾਰਲੀਮੈਂਟ ਬੀਬੀ ਕਮਲ ਖੈਹਰਾ, ਸੋਨੀਆ ਸਿੱਧੂ, ਰਾਜ ਗਰੇਵਾਲ਼ ਮੈਂਬਰ ਪਾਰਲੀਮੈਂਟਾਂ ਤੋਂ ਇਲਾਵਾ ਰਾਈਡਿੰਗ ਦੇ ਆਗੂ ਹਰਦਮ ਮਾਂਗਟ, ਰਾਜ ਝੱਜ ਵੀ ਹਾਜ਼ਰ ਸਨ ।ਇਸ ਮੌਕੇ ‘ਤੇ ਬੀਤੇ ਦਿਨੀ ਕੈਨੇਡਾ ਦੀ ਪ੍ਰੋਫੈਸਰ ਮੋਹਨ ਸਿੰਘ ਫਾਊਂਡੇਸ਼ਨ ਵਲੋ ਸਰੀ ਦੇ ਗਦਰੀ ਬਾਬਿਆਂ ਦੇ ਮੇਲੇ ‘ਤੇ ਰਿਲੀਜ ਕੀਤੇ ਗਏ। ਕਾਮਾਗਾਟਾਮਾਰੂ ਦੀ ਮੁਆਫੀ ਦਾ ਆਪਣੇ ਭਾਈਚਾਰੇ ਵੱਲੋਂ ਧੰਨਵਾਦੀ ਕੰਧ ਚਿੱਤਰ ਇਸ ਦੇ ਰਚੇਤਾ ਬਲਜਿੰਦਰ ਸਿੰਘ ਸੇਖਾ ਵੱਲੋਂ ਮਾਨਯੋਗ ਸਿਟੀਜਨ ਤੇ ਇੰਮੀਗਰੇਸਨ ਮੰਤਰੀ ਜਾਨ ਮਕੱਲ਼ਮ ਨੂੰ ਭੇਟ ਕੀਤਾ।
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …