ਪ੍ਰੋ. ਜਗਮੋਹਨ ਸਿੰਘ ਅਤੇ ਲਾਹੌਰ ਤੋਂ ਸਈਦਾ ਦੀਪ ਨੇ ਕੀਤੀ ਸ਼ਮੂਲੀਅਤ
ਬਰੈਂਪਟਨ/ਡਾ. ਝੰਡ : ਬਰੈਂਪਟਨ ਵਿਚ ਸਰਗ਼ਰਮ ‘ਫ਼ਾਰਮਰਜ਼ ਸਪੋਰਟ ਗਰੁੱਪ’ ਵੱਲੋਂ ਲੰਘੇ ਸ਼ਨੀਵਾਰ 20 ਮਾਰਚ ਨੂੰ ઑ23 ਮਾਰਚ ਦੇ ਸ਼ਹੀਦਾਂ਼ -ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ- ਨੂੰ ਸਮੱਰਪਿਤ ਜ਼ੂਮ-ਮੀਟਿੰਗ ਵਿਚ ਪ੍ਰਸਿੱਧ ਪੰਜਾਬੀ ਵਿਦਵਾਨ, ਬੁੱਧੀਜੀਵੀ ਤੇ ਮਨੁੱਖੀ ਅਧਿਕਾਰਾਂ ਲਈ ਸਰਗ਼ਰਮ ਨੇਤਾ ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋ. ਜਗਮੋਹਨ ਸਿੰਘ ਅਤੇ ਲਾਹੌਰ ਤੋਂ ਮੋਹਤਰਿਮਾ ਸਈਦਾ ਦੀਪ ਮੁੱਖ-ਬੁਲਾਰਿਆਂ ਵਜੋਂ ਰੂ-ਬ-ਰੂ ਹੇਏ। ਜਿੱਥੇ ਪ੍ਰੋ. ਜਗਮੋਹਨ ਸਿੰਘ ਵੱਲੋਂ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਦੀ ਅਜੋਕੇ ਸਮੇਂ ਵਿਚ ਪ੍ਰਸੰਗਕਿਤਾ ਉੱਪਰ ਆਪਣੇ ਵਿਚਾਰ ਪੇਸ਼ ਕੀਤੇ ਗਏ, ਉੱਥੇ ਦੂਸਰੇ ਬੁਲਾਰੇ ਸਈਦਾ ਦੀਪ ਨੇ ਲਾਹੌਰ ਦੇ ઑਸ਼ਾਦਮਨ ਚੌਕ਼ ਜਿੱਥੇ ਪੁਰਾਣੀ ਜੇਲ੍ਹ ਵਿਚ ਇਨ੍ਹਾਂ ਤਿੰਨਾਂ ਸ਼ਹੀਦਾਂ ਨੂੰ ਫ਼ਾਂਸੀ ਦਿੱਤੀ ਗਈ ਸੀ, ਦੇ ਇਸ ਹਿੱਸੇ ਦਾ ਨਾਂ ઑਸ਼ਹੀਦ ਭਗਤ ਸਿੰਘ ਚੌਂਕ਼ ਰੱਖਣ ਲਈ ਕੀਤੀ ਗਈ ਜੱਦੋ ਜਹਿਦ (ਜੋ ਹੁਣ ਵੀ ਜਾਰੀ ਹੈ), ਬਾਰੇ ਜਾਣਕਾਰੀ ਇਸ ਮੀਟਿੰਗ ਵਿਚ ਸ਼ਾਮਲ ਹੋਣ ਵਾਲਿਆਂ ਨਾਲ ਸਾਂਝੀ ਕੀਤੀ।
ਪ੍ਰੋਗਰਾਮ ਦੇ ਆਰੰਭ ਵਿਚ ਦੋਹਾਂ ਬੁਲਾਰਿਆਂ ਬਾਰੇ ਸੰਖੇਪ ਜਾਣਕਾਰੀ ਡਾ. ਕੰਵਲਜੀਤ ਕੌਰ ਵੱਲੋਂ ਦਿੱਤੀ ਗਈ। ਉਪਰੰਤ, ਹਰਿੰਦਰ ਹੁੰਦਲ ਵੱਲੋਂ ਮੁੱਖ-ਬੁਲਾਰੇ ਅਤੇ ਮੀਟਿੰਗ ਵਿਚ ਹਾਜ਼ਰ ਵਿਅੱਕਤੀਆਂ ਦੇ ਰਸਮੀ ਸੁਆਗ਼ਤ ਤੋਂ ਬਾਅਦ ਪ੍ਰੋ. ਜਗਮੋਹਨ ਸਿੰਘ ਨੇ ਆਪਣੀ ਗੱਲ ਸ਼ੁਰੂ ਕਰਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦਾ ਸੰਕਲਪ ઑਸੰਪੂਰਨ ਆਜ਼ਾਦੀ਼ ਦਾ ਸੀ ਜੋ ਅਧੂਰਾ ਹੀ ਰਹਿ ਗਿਆ ਹੈ। ਉਹ ਸਮਾਜਵਾਦੀ ਸੋਚ ਤੇ ਸਵੈ-ਵਿਸ਼ਵਾਸ ਵਿਚ ਯਕੀਨ ਰੱਖਦੇ ਸਨ ਅਤੇ ਇਸ ਸੋਚ ਨੂੰ ਸਮੁੱਚੇ ਭਾਰਤ ਵਿਚ ਫੈਲਾਉਣਾ ਚਾਹੁੰਦੇ ਸਨ, ਅਤੇ ਇਸ ਦੇ ਲਈ ਉਨ੍ਹਾਂ ਪੂਰਾ ਤਾਣ ਲਾਇਆ। ਆਪਣੇ ਸੰਬੋਧਨ ਨੂੰ ਦਿੱਲੀ ਵਿਚ ਚੱਲ ਰਹੇ ਅਜੋਕੇ ਕਿਸਾਨੀ ਅੰਦੋਲਨ ਨਾਲ ਜੋੜਦਿਆਂ ਹੋਇਆਂ ਉਨ੍ਹਾਂ ਕਿਹਾ ਕਿ 1857 ਦੇ ਆਜ਼ਾਦੀ ਦੇ ਪਹਿਲੇ ਸੰਗਰਾਮ ਦੌਰਾਨ ਅੰਦੋਲਨਕਾਰੀ ਆਪਣੇ ਸੰਦੇਸ਼ ‘ઑਰੋਟੀ’਼ ਨੂੰ ਅੱਗੇ ਤੋਂ ਅੱਗੇ ਤੋਰਦਿਆਂ ਹੋਏ ਦਿੰਦੇ ਸਨ। ਅਜੋਕਾ ਕਿਸਾਨੀ ਸੰਘਰਸ਼ ਵੀ ਅਜੋਕੀ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਰੋਜ਼ੀ-ਰੋਟੀ ਅਤੇ ਉਨ੍ਹਾਂ ਦੀ ਭਵਿੱਖਮਈ ਹੋਂਦ ਦੀ ਖ਼ਾਤਰ ਹੀ ਆਰੰਭ ਹੋਇਆ ਹੈ। ਮੀਟਿੰਗ ਦੇ ਦੂਸਰੇ ਭਾਗ ਦੇ ਬੁਲਾਰੇ ਸਈਦੀ ਦੀਪ ਦੇ ਸਨਮਾਨ ਵਿਚ ਸ਼ਮਸ਼ਾਦ ਸ਼ਮਸ ਵੱਲੋਂ ਕਹੇ ਗਏ ਸੁਆਗ਼ਤੀ ਸ਼ਬਦਾਂ ਤੋਂ ਬਾਅਦ ਉਨ੍ਹਾਂ ਵੱਲੋਂ ਛੇੜੇ ਗਏ ਮੁੱਦੇ ਲਾਹੌਰ ਵਿਚ ਸ਼ਾਮਦਨ ਚੌਂਕ ਦਾ ਨਾਂ ਬਦਲ ਕੇ ઑਸ਼ਹੀਦ ਭਗਤ ਸਿੰਘ ਚੌਂਕ਼ ਰੱਖਣ ਦੀ ਜੱਦੋਜਹਿਦ ਦੇ ਮੁੱਦੇ ਨੂੰ ਹਾਜ਼ਰੀਨ ਨੇ ਬੜੀ ਉਤਸੁਕਤਾ ਨਾਲ ਸੁਣਿਆਂ। ਆਪਣੇ ਸੰਬੋਧਨ ਵਿਚ ਉਨ੍ਹਾਂ ਕਿਹਾ ਕਿ ਉਹ 2003 ਤੋਂ ਇਸ ਦੇ ਲਈ ਆਪਣੇ ਹਮਖ਼ਿਆਲ ਵਿਅੱਕਤੀਆਂ ਦੇ ਸਹਿਯੋਗ ਨਾਲ ਇਸ ਦੇ ਲਈ ਸਿਰਤੋੜ ਕੋਸ਼ਿਸ਼ਾਂ ਕਰ ਰਹੇ ਹਨ ਪਰ ਕੁਝ ਕੱਟੜਪੰਥੀ ਮੁੱਲਾਂ ਤੇ ਮੌਲਾਣਿਆਂ ਵੱਲੋਂ ਅਦਾਲਤ ਵਿਚ ਕੀਤੇ ਗਏ ਕੇਸ ਕਾਰਨ ਇਹ ਮਾਮਲਾ ਅੱਗੇ ਹੀ ਅੱਗੇ ਲਟਕਦਾ ਜਾ ਰਿਹਾ ਹੈ। ਉਨ੍ਹਾਂ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦੇ ਜਨਮ-ਦਿਵਸ ઑਤੇ ਪ੍ਰੋ. ਜਗਮੋਹਨ ਸਿੰਘ ਅਤੇ ਹੋਰ ਸਾਥੀਆਂ ਨੂੰ ਲਾਹੌਰ ਆਉਣ ਅਤੇ ਉੱਥੇ ਭਗਤ ਸਿੰਘ ਦਾ ਜਨਮ-ਦਿਨ ਸਾਂਝੇ ਤੌਰ ‘ઑਤੇ ਮਨਾਉਣ ਅਤੇ ਉੱਥੇ ਇਸ ਮੌਕੇ ਇਹ ਮੰਗ ਹੋਰ ਵੀ ਜ਼ੋਰਦਾਰ ਢੰਗ ਨਾਲ ਉਠਾਉਣ ਦਾ ਸੱਦਾ ਦਿੱਤਾ। ਇਸ ਸਬੰਧੀ ਕੀਤੇ ਗਏ ਇਕ ਸੁਆਲ ਦੇ ਜੁਆਬ ਵਿਚ ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀਆਂ ਪਹਿਲੀਆਂ ਹਕੂਮਤਾਂ ਵਾਂਗ ਅਜੋਕੀ ਹਕੂਮਤ ਵੀ ਇਸ ਸਬੰਧੀ ਸੁਹਿਰਦ ਨਹੀਂ ਲੱਗਦੀ ਅਤੇ ਲੱਗਭੱਗ ਸਾਰੀਆਂ ਪਾਰਟੀਆਂ ਹੀ ਕੱਟੜਪੰਥੀਆਂ ਦੇ ਪ੍ਰਭਾਵ ਹੇਠ ਹਨ। ਇਸ ਜ਼ੂਮ-ਮੀਟਿੰਗ ਦਾ ਸੰਚਾਲਨ ਪ੍ਰੋ. ਜਗੀਰ ਸਿੰਘ ਕਾਹਲੋਂ ਵੱਲੋਂ ਕੀਤਾ ਗਿਆ। ਡਾ. ਹਰਦੀਪ ਸਿੰਘ ਅਟਵਾਲ ਵੱਲੋਂ ਮਹਿਮਾਨ ਬੁਲਾਰਿਆਂ ਅਤੇ ਮੀਟਿੰਗ ਵਿਚ ਸ਼ਾਮਲ ਹੋਣ ਵਾਲਿਆਂ ਦਾ ਧੰਨਵਾਦ ਕੀਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਲੁਧਿਆਣੇ ਵਿਚ ਸ਼ਹੀਦ ਸੁਖਦੇਵ ਥਾਪਰ ਦੇ ਜੱਦੀ-ਘਰ ਨੂੰ ਸ਼ਹੀਦੀ ਯਾਦਗਾਰ ਬਨਾਉਣ ਲਈ ਕੀਤੇ ਗਏ ਯਤਨਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਵਿਚਾਰ ਦੋਹਾਂ ਬੁਲਾਰਿਆਂ ਨਾਲ ਸੰਵਾਦ ਰਚਾਉਣ ਵਾਲਿਆਂ ਵਿਚ ਸ਼ਹੀਦ ਭਗਤ ਸਿੰਘ ਦੇ ਪਰਿਵਾਰਕ ਮੈਂਬਰ ਅੰਮ੍ਰਿਤ ਢਿੱਲੋਂ, ਡਾ. ਹਰਦੀਪ ਸਿੰਘ ਅਟਵਾਲ, ਮਲਕੀਅਤ ਸਿੰਘ, ਹਰਪਰਮਿੰਦਰਜੀਤ ਗ਼ਦਰੀ, ਡਾ. ਸੁਖਦੇਵ ਸਿੰਘ ਝੰਡ, ਰਵਿੰਦਰ ਸਹਿਰਾਅ, ਹਰਿੰਦਰ ਹੁੰਦਲ, ਜਸਵੀਰ ਮੰਗੂਵਾਲ, ਪਰਮਿੰਦਰ ਸਵੈਚ ਤੇ ਕਈ ਹੋਰ ਸ਼ਾਮਲ ਸਨ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …