6.3 C
Toronto
Thursday, March 12, 2026
spot_img
Homeਪੰਜਾਬਅਜ਼ਾਦੀ ਦਿਵਸ ਵਾਲੇ ਦਿਨ ਸਿੱਧੂ ਵਲੋਂ ਪ੍ਰੋਟੋਕੋਲ ਤੋੜਨ ਸਬੰਧੀ ਕੈਪਟਨ ਨੇ ਦਿੱਤੀ...

ਅਜ਼ਾਦੀ ਦਿਵਸ ਵਾਲੇ ਦਿਨ ਸਿੱਧੂ ਵਲੋਂ ਪ੍ਰੋਟੋਕੋਲ ਤੋੜਨ ਸਬੰਧੀ ਕੈਪਟਨ ਨੇ ਦਿੱਤੀ ਸਫਾਈ

ਕਿਹਾ, ਸਿੱਧੂ ਹਾਲੇ ਨਵੇਂ ਤੇ ਉਹ ਜਲਦੀ ਹੀ ਸਭ ਸਮਝ ਜਾਣਗੇ
ਸਿੱਧੂ ਨੇ ਸੁਖਬੀਰ ਬਾਦਲ ਨੂੰ ਬੇਸ਼ਰਮ ਤੱਕ ਕਹਿ ਦਿੱਤਾ
ਅੰਮ੍ਰਿਤਸਰ/ਬਿਊਰੋ ਨਿਊਜ਼
ਅਜ਼ਾਦੀ ਦਿਹਾੜੇ ਵਾਲੇ ਦਿਨ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਪ੍ਰੋਟੋਕਾਲ ਤੋੜੇ ਜਾਣ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਫਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪ੍ਰੋਟੋਕੋਲ ਸਿੱਧੂ ਨੇ ਨਹੀਂ ਤੋੜਿਆ ਬਲਕਿ ਉਨ੍ਹਾਂ ਨਾਲ ਜੋ ਵਿਅਕਤੀ ਜਿਪਸੀ ‘ਤੇ ਚੜ੍ਹੇ ਸਨ, ਉਨ੍ਹਾਂ ਨੇ ਤੋੜਿਆ ਹੈ। ਕੈਪਟਨ ਨੇ ਨਾਲ ਹੀ ਕਿਹਾ ਕਿ ਸਿੱਧੂ ਹਾਲੇ ਨਵੇਂ ਹਨ ਤੇ ਉਹ ਜਲਦੀ ਸਭ ਕੁਝ ਸਮਝ ਜਾਣਗੇ।
ਚੋਤੇ ਰਹੇ ਕਿ 15 ਅਗਸਤ ਵਾਲੇ ਦਿਨ ਫਿਰੋਜ਼ਪੁਰ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਪੁੱਜੇ ਨਵਜੋਤ ਸਿੰਘ ਸਿੱਧੂ ਜਦੋਂ ਪਰੇਡ ਦਾ ਨਿਰੀਖਣ ਕਰਨ ਲਈ ਜਿਪਸੀ ‘ਤੇ ਚੜ੍ਹੇ ਤਾਂ ਉਨ੍ਹਾਂ ਦੇ ਨਾਲ ਸਾਬਕਾ ਮੰਤਰੀ ਇੰਦਰਜੀਤ ਸਿੰਘ ਜ਼ੀਰਾ ਤੇ ਹੋਰ ਲੀਡਰ ਵੀ ਜਿਪਸੀ ‘ਤੇ ਚੜ੍ਹ ਗਏ ਸਨ। ਇਹ ਮਾਮਲਾ ਸੋਸ਼ਲ ਮੀਡੀਆ ‘ਤੇ ਆਉਣ ਤੋਂ ਬਾਅਦ ਚਰਚਾ ਦਾ ਵਿਸ਼ਾ ਬਣ ਗਿਆ ਸੀ।
ਨਵਜੋਤ ਸਿੱਧੂ ਨੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੂੰ ਬੇਸ਼ਰਮ ਤੱਕ ਕਹਿ ਦਿੱਤਾ। ਸਿੱਧੂ ਨੇ ਕਿਹਾ ਕਿ ਸੁਖਬੀਰ ਬਾਦਲ ਸਭ ਤੋਂ ਵੱਧ ਝੂਠੇ ਤੇ ਬੇਸ਼ਰਮ ਹਨ। ਜੇਕਰ ਉਨ੍ਹਾਂ ਨੇ ਗੱਪਾਂ ਨਾ ਮਾਰੀਆਂ ਹੁੰਦੀਆਂ ਤਾਂ ਲੋਕਾਂ ਨੇ ਉਨ੍ਹਾਂ ਨੂੰ ਤਿੰਨ ਨੰਬਰ ‘ਤੇ ਵੀ ਨਹੀਂ ਪਹੁੰਚਾਉਣਾ ਸੀ।

 

RELATED ARTICLES
POPULAR POSTS