Breaking News
Home / ਪੰਜਾਬ / ਫਗਵਾੜਾ ‘ਚ ਅੱਜ ਫਿਰ ਬਣਿਆ ਤਣਾਅ ਵਾਲਾ ਮਾਹੌਲ

ਫਗਵਾੜਾ ‘ਚ ਅੱਜ ਫਿਰ ਬਣਿਆ ਤਣਾਅ ਵਾਲਾ ਮਾਹੌਲ

ਦਲਿਤ ਭਾਈਚਾਰਾ ਤੇ ਜਨਰਲ ਵਰਗ ਆਹਮੋ ਸਾਹਮਣੇ
ਫਗਵਾੜਾ/ਬਿਊਰੋ ਨਿਊਜ਼
ਫਗਵਾੜਾ ਦੇ ਇਕ ਬਾਜ਼ਾਰ ਵਿਚ ਅੱਜ ਫਿਰ ਦੋ ਧਿਰਾਂ ਵਿਚ ਤਕਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦਲਿਤ ਭਾਈਚਾਰੇ ਅਤੇ ਜਨਰਲ ਵਰਗ ਵਿਚ ਹੋਏ ਟਕਰਾਅ ਤੋਂ ਬਾਅਦ ਅੱਜ ਫਿਰ ਤੋਂ ਦੁਕਾਨਾਂ ਬੰਦ ਕਰਵਾ ਦਿੱਤੀਆਂ ਗਈਆਂ ਅਤੇ ਸ਼ਹਿਰ ਵਿਚ ਤਣਾਅ ਵਾਲਾ ਮਾਹੌਲ ਬਣਿਆ ਰਿਹਾ।
ਜ਼ਿਕਰਯੋਗ ਹੈ ਕਿ ਦਲਿਤ ਸਮਾਜ ਦੇ ਇਕ ਵਿਅਕਤੀ ਨੇ ਜਨਰਲ ਵਰਗ ਦੇ ਇਕ ਦੁਕਾਨਦਾਰ ‘ਤੇ ਜਾਤੀ ਨਾਲ ਸਬੰਧਤ ਸ਼ਬਦ ਬੋਲਣ ਦਾ ਦੋਸ਼ ਲਗਾ ਕੇ ਪੁਲਿਸ ਕੋਲ ਸ਼ਿਕਾਇਤ ਦਿੱਤੀ ਸੀ। ਉਦੋਂ ਤੋਂ ਉਸ ਦੀ ਦੁਕਾਨ ਬੰਦ ਸੀ। ਅੱਜ ਦੁਕਾਨਦਾਰਾਂ ਨੇ ਨਾਲ ਹੋ ਕੇ ਦੁਕਾਨ ਖੁੱਲ੍ਹਵਾ ਦਿੱਤੀ ਪਰ ਕੁਝ ਵਿਅਕਤੀ ਫਿਰ ਦੁਕਾਨ ਬੰਦ ਕਰਵਾਉਣ ਆ ਗਏ ਤੇ ਟਕਰਾਅ ਵਾਲਾ ਮਾਹੌਲ ਬਣ ਗਿਆ। ਪੁਲਿਸ ਨੇ ਪੂਰੀ ਸਥਿਤੀ ਨੂੰ ਕੰਟਰੋਲ ‘ਚ ਰੱਖਿਆ ਹੋਇਆ ਹੈ।

Check Also

ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ

ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …