Breaking News
Home / ਭਾਰਤ / ਆਸਾ ਰਾਮ ‘ਤੇ ਭਲਕੇ ਆਵੇਗਾ ਫੈਸਲਾ

ਆਸਾ ਰਾਮ ‘ਤੇ ਭਲਕੇ ਆਵੇਗਾ ਫੈਸਲਾ

ਦਿੱਲੀ ਤੋਂ ਜੋਧਪੁਰ ਤੱਕ ਸੁਰੱਖਿਆ ਦੇ ਸਖਤ ਇੰਤਜਾਮ
ਨਵੀਂ ਦਿੱਲੀ/ਬਿਊਰੋ ਨਿਊਜ਼
ਨਾਬਾਲਗ ਲੜਕੀ ਨਾਲ ਬਲਾਤਕਾਰ ਦੇ ਇਕ ਮਾਮਲੇ ਵਿਚ ਜੋਧਪੁਰ ਦੀ ਅਦਾਲਤ ਆਸਾ ਰਾਮ ‘ਤੇ ਭਲਕੇ ਫੈਸਲਾ ਸੁਣਾਏਗੀ। ਇਸ ਫੈਸਲੇ ਦੇ ਆਉਣ ਤੋਂ ਪਹਿਲਾਂ ਹੀ ਦਿੱਲੀ ਤੋਂ ਲੈ ਕੇ ਜੋਧਪੁਰ ਤੱਕ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਹਨ। ਪੁਲਿਸ ਨੂੰ ਸ਼ੱਕ ਹੈ ਕਿ ਰਾਮ-ਰਹੀਮ ‘ਤੇ ਆਏ ਫੈਸਲੇ ਤੋਂ ਬਾਅਦ ਜਿਸ ਤਰ੍ਹਾਂ ਉਸਦੇ ਸਮਰਥਕਾਂ ਨੇ ਹੰਗਾਮਾ ਕੀਤਾ ਸੀ, ਉਸ ਤਰ੍ਹਾਂ ਮੁੜ ਕੇ ਨਾ ਹੋਵੇ। ਜੇਕਰ ਆਸਾ ਰਾਮ ਅਦਾਲਤ ਤੋਂ ਬਰੀ ਵੀ ਹੋ ਜਾਂਦੇ ਹਨ ਤਾਂ ਵੀ ਉਹ ਜੇਲ੍ਹ ਤੋਂ ਰਿਹਾਅ ਨਹੀਂ ਹੋ ਸਕਣਗੇ, ਕਿਉਂਕਿ ਉਨ੍ਹਾਂ ਖਿਲਾਫ ਗੁਜਰਾਤ ਵਿਚ ਵੀ ਇਕ ਬਲਾਤਕਾਰ ਦਾ ਮਾਮਲਾ ਚੱਲ ਰਿਹਾ ਹੈ। ਜੋਧਪੁਰ ਵਿਚ ਧਾਰਾ 144 ਲਗਾ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਦਿੱਲੀ-ਐੱਨ.ਸੀ.ਆਰ. ਵਿਚ ਆਸਾ ਰਾਮ ਦੇ ਆਸ਼ਰਮਾਂ ‘ਚ ਸਮਰਥਕ ਵੱਡੀ ਗਿਣਤੀ ਵਿਚ ਜਮ੍ਹਾ ਹੋ ਰਹੇ ਹਨ। ਚੇਤੇ ਰਹੇ ਕਿ ਆਸਾ ਰਾਮ ਨੂੰ ਜੋਧਪੁਰ ਪੁਲਿਸ ਨੇ 31 ਅਗਸਤ 2013 ਨੂੰ ਗ੍ਰਿਫਤਾਰ ਕੀਤਾ ਸੀ ਅਤੇ ਉਦੋਂ ਤੋਂ ਉਹ ਜੋਧਪੁਰ ਸੈਂਟਰਲ ਜੇਲ ਵਿਚ ਬੰਦ ਹੈ।

Check Also

ਈਡੀ ਨੇ ਸ਼ਿਲਪਾ ਸ਼ੈਟੀ ਅਤੇ ਰਾਜਕੁੰਦਰਾ ਦੀ 97.79 ਕਰੋੜ ਰੁਪਏ ਦੀ ਪ੍ਰਾਪਰਟੀ ਕੀਤੀ ਕੁਰਕ

ਮਨੀ ਲਾਂਡਰਿੰਗ ਦੇ ਮਾਮਲੇ ’ਚ ਈਡੀ ਵੱਲੋਂ ਕੀਤੀ ਗਈ ਕਾਰਵਾਈ ਮੁੰਬਈ/ਬਿਊਰੋ ਨਿਊਜ਼ : ਇਨਫੋਰਸਮੈਂਟ ਡਾਇਰੈਕਟੋਰੇਟ …