ਰਾਜਪਾਲ ਨੇ ਕਮਲ ਨਾਥ ਨੂੰ ਭਲਕੇ ਫਲੋਰ ਟੈਸਟ ਕਰਾਉਣ ਲਈ ਕਿਹਾ
ਭੋਪਾਲ/ਬਿਊਰੋ ਨਿਊਜ਼
ਮੱਧ ਪ੍ਰਦੇਸ਼ ਦੀ ਕਮਲ ਨਾਥ ਸਰਕਾਰ ਰਹੇਗੀ ਜਾਂ ਜਾਵੇਗੀ, ਇਸ ‘ਤੇ ਗਹਿਮਾਗਹਿਮੀ ਜਾਰੀ ਹੈ। ਅੱਜ ਵਿਧਾਨ ਸਭਾ ਦਾ ਇਜਲਾਸ ਸ਼ੁਰੂ ਹੋਣ ਤੋਂ ਕੁਝ ਹੀ ਦੇਰ ਬਾਅਦ ਸਪੀਕਰ ਨੇ ਸਦਨ ਦੀ ਕਾਰਵਾਈ 26 ਮਾਰਚ ਤੱਕ ਰੋਕ ਦਿੱਤੀ। ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਰਾਜਪਾਲ ਲਾਲਜੀ ਟੰਡਨ ਨਰਾਜ਼ ਦੱਸੇ ਜਾ ਰਹੇ ਹਨ । ਇਸ ਦੇ ਚੱਲਦਿਆਂ ਰਾਜਪਾਲ ਟੰਡਨ ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ ਨੂੰ ਚਿੱਠੀ ਲਿਖ ਕੇ ਭਲਕੇ ਫਲੋਰ ਟੈਸਟ ਕਰਾਉਣ ਅਤੇ ਬਹੁਮਤ ਸਾਬਤ ਕਰਨ ਲਈ ਕਹਿ ਦਿੱਤਾ ਹੈ। ਰਾਜਪਾਲ ਨੇ ਕਿਹਾ ਕਿ ਜੇਕਰ ਕਮਲ ਨਾਥ ਸਰਕਾਰ ਭਲਕੇ ਫਲੋਰ ਟੈਸਟ ਨਹੀਂ ਕਰਵਾਉਂਦੀ ਤਾਂ ਮੰਨਿਆ ਜਾਵੇਗਾ ਕਿ ਉਨ੍ਹਾਂ ਕੋਲ ਬਹੁਮਤ ਨਹੀਂ ਹੈ। ਜ਼ਿਕਰਯੋਗ ਹੈ ਕਿ ਰਾਜਪਾਲ ਵਲੋਂ ਦੂਜੀ ਵਾਰ ਕਮਲਨਾਥ ਨੂੰ ਫਲੋਰ ਟੈਸਟ ਕਰਾਉਣ ਲਈ ਕਿਹਾ ਗਿਆ ਹੈ। ਇਸ ਤੋਂ ਪਹਿਲਾਂ ਰਾਜਪਾਲ ਨੇ ਅੱਜ 16 ਮਾਰਚ ਨੂੰ ਫਲੋਰ ਟੈਸਟ ਕਰਾਉਣ ਲਈ ਕਿਹਾ ਸੀ।
Check Also
ਏਅਰ ਸਟਰਾਈਕ ’ਤੇ ਬੋਲੇ ਭਾਰਤੀ ਏਅਰ ਮਾਰਸ਼ਲ
ਕਿਹਾ : ਸਾਡੇ ਸਾਰੇ ਫੌਜੀ ਅੱਡੇ ਤੇ ਸਿਸਟਮ ਪੂਰੀ ਤਰ੍ਹਾਂ ਕਾਰਜਸ਼ੀਲ ਨਵੀਂ ਦਿੱਲੀ/ਬਿਊਰੋ ਨਿਊਜ਼ …