ਨਵੀਂ ਦਿੱਲੀ/ਬਿਊਰੋ ਨਿਊਜ਼
ਵਿਵਾਦਾਂ ‘ਚ ਰਹਿਣ ਵਾਲੀ ਫ਼ਿਲਮ ਅਭਿਨੇਤਰੀ ਕੰਗਨਾ ਰਣੌਤ ਨੇ ਦੋ ਟੀਵੀ ਨਿਊਜ਼ ਚੈਨਲਾਂ ਖਿਲਾਫ ਨਾਮੀ ਫਿਲਮ ਪ੍ਰੋਡਿਊਸਰਾਂ ਦੇ ਅਦਾਲਤ ਵਿਚ ਜਾਣ ਦੇ ਮਾਮਲੇ ਵਿਚ ਬਾਲੀਵੁੱਡ ‘ਤੇ ਨਿਸ਼ਾਨਾ ਸਾਧਦੇ ਹੋਏ ਕੰਗਨਾ ਨੇ ਕਈ ਟਵੀਟ ਕੀਤੇ। ਉਨ੍ਹਾਂ ਬਾਲੀਵੁੱਡ ਨੂੰ ਨਸ਼ਿਆਂ, ਸ਼ੋਸ਼ਣ, ਭਾਈ-ਭਤੀਜਾ ਵਾਦ ਤੇ ਜਿਹਾਦ ਦਾ ਗਟਰ ਤੱਕ ਕਹਿ ਦਿੱਤਾ। ਕੰਗਨਾ ਨੇ ਲਿਖਿਆ ਕਿ ਉਸ ‘ਤੇ ਵੀ ਕੇਸ ਦਰਜ ਕਰ ਦਿੱਤਾ ਜਾਵੇ। ਅਭਿਨੇਤਰੀ ਕੰਗਨਾ ਰਣੌਤ ਨੇ ਕਿਹਾ ਕਿ ਜਦੋਂ ਤੱਕ ਉਹ ਜਿਊਂਦੀ ਹੈ ਉਹ ਇਨ੍ਹਾਂ ਸਾਰਿਆਂ ਦੀ ਅਸਲੀਅਤ ਸਾਹਮਣੇ ਲਿਆਉਂਦੀ ਰਹੇਗੀ। ਉਸ ਨੇ ਕਿਹਾ ਕਿ ਬਾਲੀਵੁੱਡ ਵਿਚ ਜਵਾਨ ਲੜਕੀਆਂ ਦਾ ਸ਼ੋਸ਼ਣ ਹੁੰਦਾ ਹੈ ਤੇ ਮਹਿਲਾਵਾਂ ਨੂੰ ਵਸਤੂਨਿਸ਼ਠ ਹੀ ਸਮਝਿਆ ਜਾਂਦਾ ਹੈ।
Check Also
10 ਰਾਜਾਂ ਦੀਆਂ 31 ਵਿਧਾਨ ਸਭਾ ਅਤੇ ਵਾਇਨਾਡ ਲੋਕ ਸਭਾ ਸੀਟ ਲਈ ਪਾਈਆਂ ਗਈਆਂ ਵੋਟਾਂ
ਰਾਜਸਥਾਨ ’ਚ ਅਜ਼ਾਦ ਉਮੀਦਵਾਰ ਨੇ ਐਸਡੀਐਮ ਨੂੰ ਜੜਿਆ ਥੱਪੜ ਨਵੀਂ ਦਿੱਲੀ/ਬਿਊਰੋ ਨਿਊਜ਼ : ਝਾਰਖੰਡ ’ਚ …