24.6 C
Toronto
Tuesday, July 14, 2026
spot_img
Homeਰੈਗੂਲਰ ਕਾਲਮਪਰਵਾਸੀ ਨਾਮਾ

ਪਰਵਾਸੀ ਨਾਮਾ

ਗਿੱਲ ਬਲਵਿੰਦਰ +1 416-558-5530
ਕਿਸਾਨਾਂ ਉੱਤੇ ਲਾਠੀਚਾਰਜ
ਸਾਡੀਆਂ ਪਾਈਆਂ ਵੋਟਾਂ ਦੇ ਮੁੱਲ,
ਸਣੇ ਵਿਆਜ ਸਰਕਾਰ ਨੇ ਮੋੜੇ ਆ।
ਕਿਸਾਨਾਂ ਦੇ ਸਿਰਫ ਹੱਢ ਹੀ ਨਹੀਂ ਭੰਨੇ,
ਜ਼ਾਲਮਾਂ ਭਰੋਸੇ ਵੀ ਨਾਲ ਹੀ ਤੋੜ੍ਹੇ ਆ।
ਅਫ਼ਸਰ ਆਖਣ ਭੋਰ ਦੇਣੇ ਸਭ,
ਮਾਲਕਾਂ ਦੀ ਅੱਖ ਨੂੰ ਚੁੱਭਦੇ ਰੋੜ੍ਹੇ ਆ।
ਹੱਕਾਂ ਲਈ ਮੂੰਹ ਜੋ ਵੀ ਖੋਹਲੂ,
ਅੱਜ ਕਰ ਦੇਣੇ ਦੰਦਾਂ ਤੋਂ ਬੋੜੇ ਆ।
ਚੋਣਾਂ ਵੇਲੇ ਸੀ ਜੀ-ਜੀ ਜੋ ਕਰਦੇ,
ਖੁਦ ਹੀ ਤੁਰ ਪਏ ਮਾਰਨ ਕੋੜੇ ਆ।
ਜੈ ਕਿਸਾਨ ਹੁਣ ਕੋਈ ਨਾ ਕਹਿੰਦਾ,
ਅੱਜ ਦੇਸ਼ ਲਈ ਵਾਧੂ ਤੇ ਬੇ-ਲੋੜੇ ਆ।
ਧੱਕੇ ਨਾਲ ਨਹੀਂ ਕਾਬੂ ਆਉਣੇ,
ਜੱਟ ਤੇ ਜਾਟ ਦੋਵੇਂ ਹੀ ਅੱਥਰੇ ਘੋੜੇ ਆ।
ਅੜ੍ਹ ਗਏ ਨੇ ਹੁਣ ‘ਗਿੱਲ ਬਲਵਿੰਦਰਾ’,
ਭਾਵੇਂ ਗਿਣੀ ਵਿੱਚ ਇਹ ਥੋੜ੍ਹੇ ਆ ।
[email protected]

RELATED ARTICLES
POPULAR POSTS