Breaking News
Home / ਰੈਗੂਲਰ ਕਾਲਮ / ਡਿਸੇਬਿਲਟੀ ਇੰਸ਼ੋਰੈਂਸ : ਇਕ ਮਹੱਤਵਪੂਰਨ ਕਵਰੇਜ਼

ਡਿਸੇਬਿਲਟੀ ਇੰਸ਼ੋਰੈਂਸ : ਇਕ ਮਹੱਤਵਪੂਰਨ ਕਵਰੇਜ਼

ਚਰਨ ਸਿੰਘ ਰਾਏ
ਇਹ ઠਇੰਸ਼ੋਰੈਂਸ ਇਸ ਗੱਲ ਨੂੰ ਯਕੀਨੀ ਬਣਾਉਦੀ ਹੈ ਕਿ ਜੋ ਪੈਸੇ ਅਸੀਂ ਕੰਮ ਕਰਕੇ ਘਰ ਲਿਆਉਦੇ ਹਾਂ ਉਹਨਾਂ ਪੈਸਿਆਂ ਦਾ ਵੱਡਾ ਹਿੱਸਾ ਸੱਟ ਲੱਗਣ ਜਾਂ ਬਿਮਾਰ ਹੋਣ ਦੀ ਸੂਰਤ ਵਿਚ ਇੰਸ਼ੋਰੈਂਸ ਕੰਪਨੀ ਤੋਂ ਹਰ ਮਹੀਨੇ ਸਾਨੂੰ ਮਿਲਦਾ ਰਹੇ । ਕਿਉਕਿ ਜੇ ਸਾਡੀ ਹਰ ਮਹੀਨੇ ਘਰ ਆਉਣ ਵਾਲੀ ਆਮਦਨ ਬੰਦ ਹੋ ਜਾਵੇ ઠਤਾਂ ਘਰਾਂ ਦੇ ਪੱਕੇ ਖਰਚਿਆਂ ਨੂੰ ਪੂਰਾ ਕਰਨਾ ਬਹੁਤ ਔਖਾ ਹੋ ਜਾਂਦਾ ਹੈ । ਜੇ ਅਸੀਂ ਸੈਲਫ-ਇੰਪਲਾਇਡ ਹਾਂ ਤਾਂ ਕੋਈ ਸਰਕਾਰੀ ઠਪਲਾਨ ਵੀ ઠਸਾਡੀ ਮੱਦਦ ਨਹੀਂ ਕਰ ਸਕੇਗੀ ਅਤੇ ਜੇ ਅਸੀਂ ਪੇ-ਚੈਕ ਤੇ ਕੰਮ ਕਰ ਰਹੇ ਹਾਂ ਤਾਂ ਵੀ ਅਸੀਂ ਸਰਕਾਰੀ ઠਪਲਾਨ ਉਪਰ ਨਿਰਭਰ ਨਹੀਂ ਕਰ ਸਕਦੇ ਕਿਉਕਿ
1.ਇੰਪਲਾਇਮੈਂਟ ਇੰਸ਼ੋਰੈਂਸ ਸੱਟ ਲੱਗਣ ਤੇ ਸਿਰਫ 119 ਦਿਨ ਦਾ ਹੀ ਲਾਭ ਦਿੰਦੀ ਹੈ।
2.ਕੈਨੇਡਾ ਪੈਨਸ਼ਨ ਪਲਾਨ ਵੀ ਸਿਰਫ ਗੰਭੀਰ ਅਤੇ ਲੰਬੀ ਸਰੀਰਕ ਅਤੇ ਮਾਨਸਿਕ ਡਿਸੇਬਿਲਟੀ ਹੋਣ ਤੇ ਹੀ ਮੱਦਦ ਕਰਦੀ ਹੈ।  ਅਤੇ ਉਹ 120 ਦਿਨ ਦਾ ਸਮਾਂ ਤਾਂ ਸਿਰਫ ਹਾਂ ਜਾਂ ਨਾਂ ਕਹਿਣ ਨੂੰ ਹੀ ਕਨੂੰਨੀ ਤੌਰ ਤੇ ਮੰਗਦੇ ਹਨ ।
3.ਵਰਕਪਲੇਸ ਸੇਫਟੀ ਅਤੇ ਵਰਕਰਸ ਕੰਪਨਸੇਸ਼ਨ ਪਲਾਨ ਵੀ ਸਿਰਫ ਕੰਮ ਤੇ ਲੱਗੀ ਸੱਟ ਕਰਕੇ ਹੋਈ ਡਿਸਬਿਲਟੀ ਦਾ ਹੀ ਲਾਭ ਦਿੰਦੀ ਹੈ। ਜਦਕਿ ਅੰਕੜੇ ਦੱਸਦੇ ਹਨ ਕਿ ਬਹੁਤੀਆਂ ਸੱਟਾਂ ਕੰਮ ਦੇ ਸਮੇਂ ਤੋਂ ਬਾਅਦ ਹੀ ਲਗਦੀਆਂ ਹਨ ।
ਇਸ ਲਈ ਸਾਨੂੰ ਆਪਣੀ ਵਿਅਕਤੀਗਤ ਡਿਸਬਿਲਟੀ ਇੰਸ਼ੋਰੈਂਸ ਲੈਣੀ ਪੈਂਦੀ ਹੈ ਜਿਹੜੀ ਸਾਨੂੰ 24 ਘੰਟੇ ਸੁਰੱਖਿਆ ਦਿੰਦੀ ਹੈ,ਭਾਵੇਂ ਸੱਟ ਕੰਮ ਤੇ ਲੱਗੇ ਜਾਂ ਫਿਰ ਘਰ ਲੱਗੇ। ਸਾਨੂੰ ਤਸੱਲੀ ਵੀ ਹੁੰਦੀ ਹੈ ਕਿ ਮੇਰੇ ਕੋਲ ਆਪਣੀ ਵਿਅਕਤੀਗਤ ਡਿਸਬਿਲਟੀ ਇੰਸ਼ੋਰੈਂਸ ਹੈ ਜੋ ਸੱਟ ਲੱਗਣ ਦੀ ਹਾਲਤ ਵਿਚ ਹਰ ਮਹੀਨੇ ਮੈਨੂੰ ਟੈਕਸ-ਫਰੀ ਰਕਮ ਦਿੰਦੀ ਰਹੇਗੀ ਜਿਸ ਨਾਲ ਮੈਂ ਆਪਣਾ ਮੌਜੂਦਾ ਲਾਈਫ-ਸਟਾਈਲ ਕਾਇਮ ਰੱਖ ਸਕਾਂਗਾ। ਸਰਕਾਰੀ ਅੰਕੜਿਆਂ ਮੁਤਾਵਕ 65 ਸਾਲ ਦੀ ਉਮਰ ਤੋਂ ਪਹਿਲਾਂ ਪਹਿਲਾਂ ਹਰ ਤਿੰਨ ਬੰਦਿਆਂ ਵਿਚੋਂ ਇਕ ਦੇ ਡਿਸਏਬਲ ਹੋਣ ਦੇ ਬਹੁਤ ਜਿਆਦਾ ਚਾਂਸ ਹਨ ਅਤੇ ਬੈਕ ਸੇਲ ਤੇ ਲਗੇ ਅੱਧੇ ਤੋਂ ਵੱਧ ਘਰ ਕਮਾਊ ਨੂੰ ਡਿਸਬਿਲਟੀ ਹੋਣ ਕਰ ਕੇ ਬੈਂਕਾਂ ਨੂੰ ਵਾਪਸ ਚਲੇ ਜਾਂਦੇ ਹਨ। ਜੇ ਤੁਸੀਂ ਕੈਨੇਡਾ ਦੇ ਪੱਕੇ ਵਾਸੀ ਹੋ ਅਤੇ ਕੰਮ ਕਰਦੇ ਹੋ ਤਾਂ ਤੁਸੀਂ ਆਪਣੀ ਆਮਦਨ ਦੇ ਹਿਸਾਬ ਨਾਲ ਇਹ ਇੰਸ਼ੋਰੈਂਸ ਲੈ ਸਕਦੇ ਹੋ ਅਤੇ ਕੋਈ ਮਹਿੰਗੀ ਵੀ ਨਹੀਂ ਹੁੰਦੀ। ਤੁਸੀਂ 2000 ਮਹੀਨੇ ਦੇ ਲ਼ਾਭ ਵਾਲੀ ਇਹ ਇੰਸ਼ੋਰੈਂਸ ਲੈ ਸਕਦੇ ਹੋ ਸਿਰਫ 50 ਡਾਲਰ ਮਹੀਨਾ ਖਰਚ ਕੇ।
ਇਹ ਇਕ ਬਹੁਤ ਸੰਜੀਦਾ ਮਸਲਾ ਹੈ ਸਾਰੇ ਕੈਨੇਡੀਅਨ ਕਾਮਿਆਂ ਵਾਸਤੇ। ਇਕ ਬਿਮਾਰੀ ਜਾਂ ਸੱਟ  ਲੱਗਣ ਕਾਰਨ ਡਿਸਬਿਲਟੀ ਬਹੁਤ ਮਾਰੂ ਹੁੰਦੀ ਹੈ । ਡਿਸਬਿਲਟੀ ਕਾਰਨ ਹਮੇਸ਼ਾ ਹੀ ਆਮਦਨ ਖੁਸਦੀ ਹੈ ਅਤੇ ਜਿੰਨੀਂ ਇਹ ਲੰਮੀ ਹੁਵੇਗੀ ਉਤਨਾ ਹੀ ਅਸਰ ਬਹੁਤ ਗੰਭੀਰ ਹੁਵੇਗਾ । ਜਰਾ ਸੋਚੋ ਕਿ ਜੇ ਅਸੀਂ ਕੁਝ ਹਫਤਿਆਂ ਵਾਸਤੇ, ਕੁਝ ਮਹੀਨਿਆਂ ਵਾਸਤੇ, ਜਾਂ ਕੁਝ ਸਾਲਾਂ ਵਾਸਤੇ,ਕੰਮ ਨਾ ਕਰ ਸਕੀਏ ਤਾਂ ਕਿੰਨਾਂ ਕੁ ਚਿਰ ਅਸੀਂ ਆਪਣੇ ਬਿਲ ਪੇ ਕਰਦੇ ਰਹਿ ਸਕਦੇ ਹਾਂ। ਇਕ ਚੰਗੀ ਡਿਸਬਿਲਟੀ ਇੰਸ਼ੋਰੈਂਸ ਪਾਲਸੀ ਇੰਨਾਂ ਆਰਥਕ ਦੁਰਪ੍ਰਭਾਵਾਂ ਤੋਂ ਸਾਨੂੰ ਬਚਾਕੇ ਰੱਖਦੀ ਹੈ। ਇਕ ਚੰਗੀ ਪਾਲਸੀ ਲੈਣ ਵਾਸਤੇ ਕਾਫੀ  ਸਵਾਲਾਂ ਦੇ ਜਵਾਬ ਸਾਨੂੰ ਲੈਣੇ ਪੈਂਦੇ ਹਨ ਤਾਂ ਹੀ ਅਸੀਂ ਸਹੀ ਡਿਸਬਿਲਟੀ ਇੰਸ਼ੋਰੈਂਸ ਪਾਲਸੀ ਲੈ ਸਕਦੇ ਹਾਂ ਜਿਵੇਂ ਡਿਸਬਿਲਟੀ ਦੀ ਡੈਫੀਨੇਸ਼ਨ ਕੀ ਹੈ ,ਲਾਭ ਸਮਾਂ ਅਤੇ ਉਡੀਕ ਸਮਾਂ ਕਿੰਨਾਂ ਹੈ ,ਕਿੰਨੀ ਆਮਦਨ ਪੂਰੀ ਕਰੇਗੀ ਅਤੇ ਬੰਦਿਸ਼ਾਂ ਅਤੇ ਸੀਮਾਵਾਂ ਕੀ ਕੀ ਹਨ ਆਦਿ ?
ਡਿਸਬਿਲਟੀ ਇੰਸ਼ੋਰੈਂਸ ਦਾ ਪ੍ਰੀਮੀਅਮ ਆਮ ਤੌਰ ਤੇ 1% ਤੋਂ 3 %  ਤੱਕ ਸਾਡੀ ਮਾਸਿਕ ਆਮਦਨ ਦਾ ਹੂੰਦਾ ਹੈ ਅਤੇ ਇਹ ਸਾਡੇ ਕੰਮ ਦੀ ਕਿਸਮ,ਅਤੇ ਹੋਰ  ਹੇਠ ਲਿਖੇ ਤੱਥਾਂ ਨੂੰ ਧਿਆਨ ਵਿਚ ਰੱਖਕੇ ਫਿਕਸ ਕੀਤਾ ਜਾਂਦਾ ਹੈ ।
1. ਉਡੀਕ ਸਮਾਂ ਵੀ ਕੀਮਤ ਤੇ ਅਸਰ ਪਾਉਂਦਾ ਹੈ ਵੱਧ ਉਡੀਕ ਸਮੇਂ ਤੇ ਘੱਟ ਪ੍ਰੀਮੀਅਮ ਹੁੰਦਾ ਹੈ ਅਤੇ ਇਸ ਉਡੀਕ ਸਮੇਂ ਤੋਂ ਬਾਅਦ ਹੀ ਲਾਭ ਮਿਲਣਾ ਸੁਰੂ ਹੁੰਦਾ ਹੈ । ਇਹ ਉਡੀਕ ਸਮਾਂ 0 ਦਿਨ,30 ਦਿਨ,60 ਜਾਂ90 ਜਾਂ120 ਦਿਨ ਤੱਕ ਲੈ ਸਕਦੇ ਹਾਂ ।
2. ਲਾਂਭ ਮਿਲਣ ਦਾ ਸਮਾਂ ਉਹ ਸਮਾਂ ਹੈ ਜਿਂਨਾਂ ਚਿਰ ਸਾਨੂੰ ਇਹ ਲਾਭ ਮਿਲਦਾ ਰਹਿਣਾ ਹੈ । ਜੇ ਲਾਭ ਲੰਮਾਂ ਸਮਾਂ ਲੈਣਾ ਹੈ ਤਾਂ ਪ੍ਰੀਮੀਅਮ ਵੀ ਵੱਧ ਦੇਣਾ ਪਵੇਗਾ। ਇਹ ਸਮਾਂ 2 ਸਾਲ,5 ਸਾਲ ਜਾਂ 65 ਸਾਲ ਦੀ ਊਮਰ ਤੱਕ ਹੋ ਸਕਦਾ ਹੈ ।
3. ਕਿੰਨੀ ਰਕਮ ਹਰ ਮਹੀਨੇ ਸਾਨੂੰ ਮਿਲਦੀ ਰਹੇ ਇਸਦਾ ਵੀ ਪ੍ਰੀਮੀਅਮ ਤੇ ਅਸਰ ਪੈਂਦਾ ਹੈ ਪਰ ਇਹ ਸਾਡੀ ਆਮਦਨ ਦੇ ਹਿਸਾਬ ਨਾਲ ਹੀ ਮਿਲਦੀ ਹੈ । ਆਮ ਤੌਰ ਤੇ ਇਹ ਸਾਡੀ ਕੁਲ ਜਾਂ ਨਿਰੋਲ ਆਮਦਨ ਦਾ 60 ਤੋਂ 75%  ਤੱਕ ਹੋ ਸਕਦੀ ਹੈ ।
4. ਡੈਫੀਨੇਸ਼ਨ ਆਫ ਡਿਸਬਿਲਟੀ ਬੜੀ ਹੀ ਮਹੱਤਵਪੂਰਨ ਹੈ ਕਿਉਂਕਿ ਮਿਲਣ ਵਾਲਾ ਲਾਭ ਇਸ ਤੇ ਹੀ ਨਿਰਭਰ ਕਰਦਾ ਹੈ । ਆਮ ਤੌਰ ਤੇ ਇਹ ਡੈਫੀਨੇਸ਼ਨ ਦੋ ਹੀ ਕਿਸਮ ਦੀ ਹੁੰਦੀ ਹੈ । ਪਹਿਲੀ ਓਨ ਅਕੂਪੇਸ਼ਨ ਡਿਸਬਿਲਟੀ ਜਿਸਦਾ ਭਾਵ ਹੈ ਕਿ ਜੇ ਸੱਟ ਲੱਗਣ ਜਾਂ ਬਿਮਾਰ ਹੋਣ ਤੇ ਡਿਸਬਿਲਟੀ ਹੋ ਗਈ ਹੈ ਅਤੇ ਜਿਹੜਾ ਕੰਮ ਤੁਸ਼ੀ ਕਰ ਰਹੇ ਸੀ ਹੁਣ ਨਹੀਂ ਕਰ ਸਕਦੇ ਤਾਂ ਤੁਹਾਨੂੰ ਲਾਭ ਮਿਲਣਾ ਸੁਰੂ ਹੋ ਜਾਵੇਗਾ ਭਾਵੇਂ ਤੁਸ਼ੀ ਹੋਰ ਕੋਈ ਵੀ ਕੰਮ ਕਰ ਸਕਣ ਦੇ ਕਾਬਲ ਹੋ ਪਰ ਐਨੀਂ ਅਕੂਪੇਸ਼ਨ ਵਿਚ ਲਾਭ ਤਾਂ ਹੀ ਮਿਲਦਾ ਹੈ ਜੇ ਤੁਸ਼ੀ ਕੋਈ ਵੀ ਹੋਰ ਕੰਮ ਕਰਨ ਦੇ ਕਾਬਲ ਨਹੀਂ ਹੋ। ਕਈ ਕੰਪਨੀਆਂ ਪਹਿਲੇ 2 ਜਾਂ 3 ਸਾਲ ਓਨ ਅਕੂਪੇਸ਼ਨ ਦਾ ਲਾਭ ਦਿੰਦੀਆਂ ਹਨ ਅਤੇ ਬਾਅਦ ਵਿਚ ਐਨੀ ਅਕੂਪੇਸ਼ਨ ਵਿਚ ਬਦਲ ਦਿੰਦੀਆਂ ਹਨ ਪਰ ਹੋਰ ਪ੍ਰੀਮੀਅਮ ਦੇਕੇ ਓਨ ਅਕੂਪੇਸ਼ਨ ਦਾ ਸਮਾਂ 65 ਸਾਲ ਤੱਕ ਵਧਾਇਆ ਵੀ ਜਾ ਸਕਦਾ ਹੈ ।
5. ਪਾਰ;ਲ ਭਾਵ ਅੱਧੀ ਡਿਸਬਿਲਟੀ ਜਾਂ ਦੁਬਾਰਾ ਹੋਣ ਵਾਲੀ ਡਿਸਬਿਲਟੀ ਦਾ ਲਾਭ ਲੈਣ ਲਈ ਵੱਧ ਪ੍ਰੀਮੀਅਮ ਦੇਕੇ ਫਾਇਦਾ ਲਿਆ ਜਾ ਸਕਦਾ ਹੈ । ਜੇ ਤੁਸੀਂ ਪੂਰਾ ਸਮਾਂ ਕੰਮ ਤੇ ਨਹੀਂ ਜਾ ਸਕਦੇ ਤਾਂ ਘਟੀ ਹੋਈ ਆਮਦਨ ਦੀ ਪੂਰਤੀ ਇਹ ਰਾਈਡਰ ਲੈਕੇ ਕੀਤੀ ਜਾਂਦੀ ਹੈ ।
6. ਜੇ ਤੁਸ਼ੀ ਚਾਹੂੰਦੇ ਹੋ ਕਿ ਤੁਹਾਡਾ ਲਾਂਭ ਪ੍ਰਾਈਸ ਇੰਡੈਕਸ ਦੇ ਵੱਧਣ ਨਾਲ ਵਧਦਾ ਵੀ ਰਹੇ ਤਾਂ ਇਹ ਇੰਤਜਾਂਮ ਵੀ ਕੀਤਾ ਜਾ ਸਕਦਾ ਹੈ ਕਿਉਕਿ ਅੱਜ ਤੋਂ 10 ਸਾਲ ਬਾਅਦ ਮਹਿੰਗਾਈ ਵੱਧਣ ਨਾਲ ਪੈਸੇ ਦੀ ਕੀਮਤ ਘੱਟ ਜਾਵੇਗੀ। ਇਕ ਚੰਗੀ ਪਾਲਸੀ ਦੇ ਵਿਚ ਹੀ ਇਹ ਸਹੂਲਤ ਲਈ ਜਾ ਸਕਦੀ ਹੈ ।
7. ਮਨੀ ਬੈਕ ਡਿਸਬਿਲਟੀ ਇੰਸ਼ੋਰੈਂਸ ਦਾ ਲਾਭ ਵੀ ਲਿਆ ਜਾ ਸਕਦਾ ਹੈ ਵੱਧ ਪ੍ਰੀਮੀਅਮ ਦੇਕੇ ਜਿਸ ਵਿਚ ਸਾਰੇ ਦਿਤੇ ਹੋਏ ਪੈਸੇ ਵਾਪਸ ਲੈਣ ਦਾ ਹੱਕ ਮਿਲਦਾ ਹੈ ਪਰ ਇਸ ਵਿਚ ਇਹ ਲਾਭ 20 ਸਾਲ ਪੂਰੇ ਹੋਣ ਤੇ ਹੀ ਮਿਲਦਾ ਹੈ ਪਹਿਲਾਂ ਨਹੀਂ ਅਤੇ ਜੇ ਕੋਈ ਕਲੇਮ ਲਿਆ ਹੈ ਤਾਂ ਉਹ ਰਕਮ ਵਿਚੋਂ ਕੱਟਕੇ ਬਾਕੀ ਪੈਸੇ ਮਿਲਦੇ ਹਨ ।
ਕੁਝ ਧਿਆਨ ਰੱਖਣ ਯੋਗ ਗੱਲਾਂ
1. ਬਿਨਾਂ ਇਸ ਕਵਰੇਜ਼ ਤੋਂ ਅਚਨਚੇਤ ਡਿਸਬਿਲਟੀ ਸਾਨੂੰ ਕਰਜੇ ਵੱਲ ਧੱਕ ਸਕਦੀ ਹੈ। ਜੇ ਅਸੀਂ ਕਾਫੀ ਅਮੀਰ ਨਹੀਂ ਹਾਂ ਅਤੇ ਸਾਡੇ ਕੋਲ ਇੰਨੀ ਬੱਚਤ ਨਹੀਂ ਹੈ ਜਿਹੜੀ ਲੰਮੀਂ ਡਿਸਬਿਲਟੀ ਵਿਚ ਸਾਡੀ ਮਦੱਦ ਕਰ ਸਕੇ ਤਾਂ ਮਹੀਨੇ ਦੇ 50-60 ਡਾਲਰ ਖਰਚਕੇ ਇਹ ਡਿਸਬਿਲਟੀ ਇੰਸ਼ੋਰੈਂਸ ਲੈਣਾ ਇਕ ਵਧੀਆ ਵਿਚਾਰ ਹੈ ।
2. ਇਹ ਇੰਸ਼ੋਰੈਂਸ ਸਾਡੀ ਪੈਸੇ ਕਮਾਉਂਣ ਦੀ ਯੋਗਤਾ ਨੂੰ ਸੁਰੱਖਿਅਤ ਕਰਦੀ ਹ ੈਜਿਹੜੀ ਕਿ ਸਾਡੀ ਸੱਭ ਤੋਂ ਵੱਡੀ ਜਾਇਦਾਦ ਹੈ । ਜੇ ਅਸੀਂ ਗਿਣਤੀ ਕਰੀਏ  ਕਿ ਆਉਣ ਵਾਲੇ ਸਮੇਂ ਵਿਚ ਜਾਂ ਸਾਰੀ ਉਮਰ ਵਿਚ ਅਸੀਂ ਕਿੰਨੇ ਪੈਸੇ ਕਮਾਉਣੇ ਹਨ ਤਾਂ ਇਹ ਗੱਲ ਅਸਾਨੀ ਨਾਲ ਸਮਝ ਆ ਜਾਂਦੀ ਹੈ ।
3. ਇਹ ਇੰਸ਼ੋਰੈਂਸ ਜਿੰਨੀਂ ਮਹੱਤਵਪੂਰਨ ਹੈ ਉਤਨੀਂ ਹੀ ਗੁੰਝਲਦਾਰ ਹੈੇ । ਇਹ ਬਣੀ-ਬਣਾਈ ਨਹੀਂ ਹੁੰਦੀ,ਇਸਨੂੰ ਕੰਮ ਦੀ ਕਿਸਮ ਦੇ ਹਿਸਾਬ ਨਾਲ ਬੈਨੀਫਿਟ ਸ਼ਾਮਲ ਕਰਕੇ ਹਰ ਵਿਅੱਕਤੀ ਵਾਸਤੇ  ਵੱਖੋ-ਵੱਖ ਤਰੀਕੇ ਨਾਲ ਤਿਆਰ ਕੀਤਾ ਜਾਂਦਾ ਹੈ।
4. ਮੈਂ ਇਹ ਸਾਰੀ ਜਾਣਕਾਰੀ ਬਹੁਤ ਸਰਲ ਤਰੀਕੇ ਨਾਲ ਲਿਖੀ ਹੈ ਤਾਂਕਿ ਹਰ ਵਿਅੱਕਤੀ ਆਪਣੀ ਪਾਲਸੀ ਆਪ ਪੜਕੇ ਇਹ ਯਕੀਨੀਂ ਬਣਾਵੇ ਕਿ ਜਿਹੜੇ ਬੈਨੀਫਿਟ ਉਹ ਸੋਚਦਾ ਹੈ ਪਾਲਸੀ ਵਿਚ ਹੋਣੇ ਚਾਹੀਦੇ ਹਨ ਉਹ ਸਾਰੇ ਲਾਭ ਉਸਦੀ ਪਾਲਸੀ ਵਿਚ ਸ਼ਾਮਲ ਹਨ ਨਹੀਂ ਤਾਂ ਕਲੇਂਮ ਆਉਣ ਤੇ ਪਤਾ ਚਲਦਾ ਹੈ ਕਿ ਇਹ ਲਾਭ ਤਾਂ ਪਾਲਸੀ ਵਿਚ ਲਏ ਹੀ ਨਹੀਂ ਗਏ ਸਨ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਜਾਂ ਹੋਰ ਹਰ ਤਰਾਂ ਦੀ ਇੰਸ਼ੋਰੈਂਸ ਜਿਵੇ ਕਾਰ,ਘਰ ਜਾਂ ਬਿਜਨਸ ਇੰਸ਼ੋਰੈਂਸ ਲਾਈਫ,ਡਿਸਬਿਲਟੀ, ਕਰੀਟੀਕਲ ਇਲਨੈਸ, ਵਿਜਟਰ ਜਾਂ ਸੁਪਰ ਵੀਜਾ  ਇੰਸ਼ੋਰੈਂਸ ਜਾਂ ਆਰ ਆਰ ਐਸ ਪੀ ਜਾਂ ਆਰ ਈ ਐਸ ਪੀ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮੈਨੂੰ  416-400-9997 ਤੇ ਕਾਲ ਕਰ ਸਕਦੇ ਹੋ।

Check Also

ਕੈਨੇਡੀਅਨ ਫੋਰਸਜ਼ ਬੇਸ ਵਿਚ

ਜਰਨੈਲ ਸਿੰਘ (ਕਿਸ਼ਤ 14ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਰਿਸ਼ਤੇਦਾਰਾਂ ਵੱਲੋਂ ਪਾਰਟੀਆਂ ਸ਼ੁਰੂ ਹੋ …