1 C
Toronto
Thursday, January 8, 2026
spot_img
Homeਭਾਰਤਵਿਰੋਧ ਦੀ ਹਰ ਆਵਾਜ਼ ਤੋਂ ਡਰਦੀ ਹੈ ਭਾਜਪਾ : ਮਲਿਕਾਰਜੁਨ ਖੜਗੇ

ਵਿਰੋਧ ਦੀ ਹਰ ਆਵਾਜ਼ ਤੋਂ ਡਰਦੀ ਹੈ ਭਾਜਪਾ : ਮਲਿਕਾਰਜੁਨ ਖੜਗੇ

ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅਸ਼ੋਕਾ ਯੂਨੀਵਰਸਿਟੀ ਦੇ ਪ੍ਰੋਫੈਸਰ ਅਲੀ ਖਾਨ ਮਹਿਮੂਦਾਬਾਦ ਦੀ ਗ੍ਰਿਫਤਾਰੀ ਅਤੇ ਕੁਝ ਹਾਲੀਆ ਘਟਨਾਵਾਂ ਦਾ ਹਵਾਲਾ ਦਿੰਦਿਆਂ ਆਰੋਪ ਲਾਇਆ ਕਿ ਭਾਜਪਾ ਵਿਰੋਧ ਦੀ ਹਰ ਆਵਾਜ਼ ਤੋਂ ਡਰਦੀ ਹੈ।
ਉਨ੍ਹਾਂ ਕਿਹਾ ਕਿ ਭਾਜਪਾ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਮੌਜੂਦਾ ਘਟਨਾਕ੍ਰਮ ਦੀ ਆੜ ਹੇਠ ਉਹ ਤਾਨਾਸ਼ਾਹੀ ਨੂੰ ਉਤਸ਼ਾਹਿਤ ਨਹੀਂ ਕਰ ਸਕਦੀ। ਖੜਗੇ ਨੇ ‘ਐੱਕਸ’ ‘ਤੇ ਕਿਹਾ, ”ਕਾਂਗਰਸ ਸਾਡੇ ਹਥਿਆਰਬੰਦ ਬਲਾਂ, ਨੌਕਰਸ਼ਾਹਾਂ, ਸਿੱਖਿਆ ਸ਼ਾਸਤਰੀਆਂ, ਬੁੱਧੀਜੀਵੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਖੜ੍ਹੀ ਹੈ।
ਮੈਂ ਕਿਸੇ ਵੀ ਕਿਰਦਾਰਕੁਸ਼ੀ, ਬਦਨਾਮੀ, ਟ੍ਰੋਲਿੰਗ, ਪ੍ਰੇਸ਼ਾਨੀ, ਕਿਸੇ ਵੀ ਵਿਅਕਤੀ ਦੀ ਗੈਰ-ਕਾਨੂੰਨੀ ਗ੍ਰਿਫ਼ਤਾਰੀ ਅਤੇ ਕਿਸੇ ਵਪਾਰਕ ਸੰਸਥਾ ਦੀ ਭੰਨ-ਤੋੜ ਦੀ ਨਿੰਦਾ ਕਰਦਾ ਹਾਂ।”

RELATED ARTICLES
POPULAR POSTS