ਚੰਡੀਗੜ੍ਹ/ਬਿਊਰੋ ਨਿਊਜ਼ : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਲੈ ਕੇ ਬਹੁਤ ਹੀ ਇਤਰਾਜ਼ਯੋਗ ਬਿਆਨ ਦਿੱਤਾ ਹੈ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਬਵਾਲ ਮਚ ਗਿਆ ਹੈ। ਖੱਟਰ ਨੇ ਆਪਣੇ ਭਾਸ਼ਣ ‘ਚ ਕਿਹਾ ਕਿ ਇਹ ਲੋਕ ਸਾਰੇ ਦੇਸ਼ ‘ਚ ਘੁੰਮਣ ਲੱਗੇ ਕਿ ਕਾਂਗਰਸ ਲਈ ਇੱਕ ਨਵਾਂ ਕੌਮੀ ਪ੍ਰਧਾਨ ਮਿਲ ਜਾਵੇ। ਘੁੰਮਦਿਆਂ-ਘੁੰਮਦਿਆਂ ਤਿੰਨ ਮਹੀਨੇ ਬਿਤਾ ਦਿੱਤੇ ਅਤੇ ਤਿੰਨ ਮਹੀਨਿਆਂ ਬਾਅਦ ਵੀ ਕੌਣ ਬਣਿਆ…ਸੋਨੀਆ ਗਾਂਧੀ। ਫਿਰ ਉਹੀ ਗਾਂਧੀ ਪਰਿਵਾਰ, ਭਾਵ ਖੋਦਿਆ ਪਹਾੜ ਨਿਕਲੀ ਚੂਹੀ, ਉਹ ਵੀ ਮਰੀ ਹੋਈ। ਖੱਟਰ ਦੇ ਇਸ ਬਿਆਨ ਤੋਂ ਬਾਅਦ ਬਵਾਲ ਜਿਹਾ ਮਚ ਗਿਆ ਅਤੇ ਕਾਂਗਰਸ ਨੇ ਪਲਟਵਾਰ ਕਰਦਿਆਂ ਮੁੱਖ ਮੰਤਰੀ ਖੱਟਰ ਨੂੰ ਤੁਰੰਤ ਮੁਆਫ਼ੀ ਮੰਗਣ ਲਈ ਕਿਹਾ ਹੈ।
Check Also
ਛੱਤੀਸਗੜ੍ਹ ’ਚ ਸੁਰੱਖਿਆ ਬਲਾਂ ਤੇ ਨਕਸਲੀਆਂ ਵਿਚਾਲੇ ਹੋਇਆ ਮੁਕਾਬਲਾ
28 ਤੋਂ ਵੱਧ ਨਕਸਲੀ ਮਾਰੇ ਜਾਣ ਦੀ ਖਬਰ ਰਾਏਪੁਰ/ਬਿਊਰੋ ਨਿਊਜ਼ ਛੱਤੀਸਗੜ੍ਹ ਦੇ ਨਾਰਾਇਣਪੁਰ ਜ਼ਿਲ੍ਹੇ …