ਕਿਹਾ, ਮੈਨੂੰ ਵੀ ਬਾਕੀ ਕੈਦੀਆਂ ਵਾਂਗ ਹਰ ਰੋਜ਼ ਪੰਜ ਮਿੰਟ ਫੋਨ ਕਰਨ ਦੀ ਸਹੂਲਤ ਦਿਓ
ਸਿਰਸਾ/ਬਿਊਰੋ ਨਿਊਜ਼
ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਸਜ਼ਾ ਭੁਗਤ ਰਹੇ ਰਾਮ ਰਹੀਮ ਨੇ ਹਰ ਰੋਜ਼ ਪੰਜ ਮਿੰਟ ਫੋਨ ਕਰਨ ਦੀ ਸਹੂਲਤ ਮੰਗੀ ਹੈ। ਉਸ ਨੇ ਇਹ ਸਹੂਲਤ ਆਪਣੀ ਮਾਤਾ ਨੂੰ ਫੋਨ ਕਰਨ ਲਈ ਮੰਗੀ ਹੈ। ਦਰਅਸਲ ਪਿਛਲੇ ਹਫਤੇ ਹਰਿਆਣਾ ਦੇ ਜੇਲ੍ਹ ਮੰਤਰੀ ਨੇ ਰੋਹਤਕ ਜੇਲ੍ਹ ਦਾ ਦੌਰਾ ਕੀਤਾ ਸੀ। ਇਸ ਦੌਰਾਨ ਰਾਮ ਰਹੀਮ ਨੇ ਆਪਣੀ ਮਾਤਾ ਦੀ ਉਮਰ ਦਾ ਹਵਾਲਾ ਦਿੰਦਿਆਂ ਜੇਲ੍ਹ ਮੰਤਰੀ ਨੂੰ ਬੇਨਤੀ ਕੀਤੀ ਕਿ ਬਾਕੀ ਕੈਦੀਆਂ ਵਾਂਗ ਉਸ ਨੂੰ ਵੀ ਹਰ ਰੋਜ਼ ਪੰਜ ਮੰਟ ਫੋਨ ਦੀ ਸਹੂਲਤ ਦਿੱਤੀ ਜਾਵੇ। ਇਸ ਗੱਲ ਦਾ ਖੁਲਾਸਾ ਅੱਜ ਜੇਲ੍ਹ ਮੰਤਰੀ ਕ੍ਰਿਸ਼ਨ ਲਾਲ ਨੇ ਕੀਤਾ।
ਦੂਜੇ ਪਾਸੇ ਰਾਮ ਰਹੀਮ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ। ਡੇਰੇ ਵਿਚ 400 ਸਾਧੂਆਂ ਨੂੰ ਨਿਪੁਨਸਕ ਬਣਾਉਣ ਦੇ ਮਾਮਲੇ ਵਿਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਰਾਮ ਰਹੀਮ ਨੂੰ ਵੱਡਾ ਝਟਕਾ ਦਿੱਤਾ ਹੈ। ਇਸ ਮਾਮਲੇ ‘ਚ ਰਾਮ ਰਹੀਮ ਦੇ ਹੱਕ ਵਿਚ ਦਿੱਤੇ 122 ਸਾਧੂਆਂ ਦੇ ਬਿਆਨਾਂ ਨੂੰ ਵੀ ਸਬੂਤ ਦੇ ਤੌਰ ‘ਤੇ ਸ਼ਾਮਲ ਕਰਨ ਦੀ ਪਟੀਸ਼ਨ ਹਾਈਕੋਰਟ ਨੇ ਖਾਰਜ ਕਰ ਦਿੱਤੀ ਹੈ।
Check Also
ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਧੀਆਂ
ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਵਿਚ ਘਰੇਲੂ ਗੈਸ ਸਿਲੰਡਰ 50 ਰੁਪਏ ਮਹਿੰਗਾ ਹੋ ਗਿਆ ਹੈ। ਅੱਜ …