21.5 C
Toronto
Wednesday, September 9, 2026
spot_img
Homeਪੰਜਾਬਚੰਡੀਗੜ੍ਹ ਨੇੜੇ ਡੇਰਾਬਸੀ 'ਚ ਉਭਰ ਰਹੇ ਪੰਜਾਬੀ ਗਾਇਕ ਦਾ ਕਤਲ

ਚੰਡੀਗੜ੍ਹ ਨੇੜੇ ਡੇਰਾਬਸੀ ‘ਚ ਉਭਰ ਰਹੇ ਪੰਜਾਬੀ ਗਾਇਕ ਦਾ ਕਤਲ

ਚੰਡੀਗੜ੍ਹ ਨੇੜੇ ਡੇਰਾਬਸੀ ‘ਚ ਉਭਰ ਰਹੇ ਪੰਜਾਬੀ ਗਾਇਕ ਦਾ ਕਤਲਗਾਇਕ ਨਵਜੋਤ ਦੇ ਸਰੀਰ ‘ਤੇ ਗੋਲੀਆਂ ਦੇ ਨਿਸ਼ਾਨ
ਚੰਡੀਗੜ੍ਹ/ਬਿਊਰੋ ਨਿਊਜ਼
23 ਸਾਲਾਂ ਦੇ ਉੱਭਰਦੇ ਪੰਜਾਬੀ ਗਾਇਕ ਨੂੰ ਡੇਰਾ ਬੱਸੀ ਵਿੱਚ ਮ੍ਰਿਤਕ ਹਾਲਤ ਵਿੱਚ ਪਾਇਆ ਗਿਆ। ਗਾਇਕ ਨਵਜੋਤ ਸਿੰਘ ਦੇ ਸਰੀਰ ਉਤੇ ਚਾਰ – ਪੰਜ ਗੋਲ਼ੀਆਂ ਦੇ ਜ਼ਖ਼ਮ ਸਨ। ਚੇਤੇ ਰਹੇ ਕਿ ਕੁਝ ਸਮਾਂ ਪਹਿਲਾਂ ਕਲਾਕਾਰ ਪਰਮੀਸ਼ ਵਰਮਾ ‘ਤੇ ਹਮਲਾ ਹੋਇਆ ਸੀ ਤੇ ਰਾਏ ਜੁਝਾਰ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ। ਪੁਲਿਸ ਨਵਜੋਤ ਦੇ ਕਾਤਲਾਂ ਦੀ ਭਾਲ ਕਰ ਰਹੀ ਹੈ। ਨਵਜੋਤ ਸਿੰਘ ਮੁਹਾਲੀ ਵਿੱਚ ਰਹਿੰਦਾ ਸੀ ਤੇ ਪਰਿਵਾਰਕ ਮੈਂਬਰ ਰਾਤ ਨੂੰ ਉਸ ਦੇ ਘਰ ਨਾ ਆਉਣ ਕਾਰਨ ਭਾਲ ਕਰ ਰਹੇ ਸਨ। ਅਜੇ ਪਿਛਲੇ ਮਹੀਨੇ ਹੀ ਵਿਸਾਖੀ ਵਾਲੀ ਰਾਤ ਪੰਜਾਬੀ ਕਲਾਕਾਰ ਪਰਮੀਸ਼ ਵਰਮਾ ਉੱਪਰ ਜਾਨਲੇਵਾ ਹਮਲਾ ਹੋਇਆ ਸੀ। ਪੁਲਿਸ ਹਾਲੇ ਤੱਕ ਪਰਮੀਸ਼ ‘ਤੇ ਹੋਏ ਹਮਲੇ ਦੀ ਤਫਤੀਸ਼ ਹੀ ਕਰ ਰਹੀ ਹੈ।

RELATED ARTICLES
POPULAR POSTS