Breaking News
Home / ਪੰਜਾਬ / ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਖਿਲਾਫ ਅਗਵਾ ਦਾ ਮਾਮਲਾ ਦਰਜ

ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਖਿਲਾਫ ਅਗਵਾ ਦਾ ਮਾਮਲਾ ਦਰਜ

ਦੋਸਤਾਂ ਸੰਗ ਹਿਮਾਚਲ ਘੁੰਮਣ ਜਾ ਰਹੇ ਸੁਮੇਧ ਸੈਣੀ ਨੂੰ ਹਿਮਾਚਲ ਦੇ ਬਾਰਡਰ ਤੋਂ ਹੀ ਬੇਰੰਗ ਮੋੜਿਆ

ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਖਿਲਾਫ 29 ਸਾਲ ਪੁਰਾਣੇ ਅਗਵਾ ਦੇ ਮਾਮਲੇ ‘ਚ ਕੇਸ ਦਰਜ ਕਰ ਲਿਆ ਹੈ। 1991 ‘ਚ ਅਗਵਾ ਹੋਏ ਬਲਵੰਤ ਸਿੰਘ ਸੈਣੀ ਦੇ ਮਾਮਲੇ ‘ਚ ਡੀਜੀਪੀ ਸੁਮੇਧ ਸੈਣੀ ਦੇ ਸਬੰਧ ਪਾਏ ਜਾਣ ਤੋਂ ਬਾਅਦ ਇਹ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਉਸ ਸਮੇਂ ਦਾ ਹੈ ਜਦੋਂ ਸੁਮੇਧ ਸੈਣੀ ਚੰਡੀਗੜ੍ਹ ਪੁਲਿਸ ‘ਚ ਸੀਨੀਅਰ ਪੁਲਿਸ ਕਪਤਾਨ ਵਜੋਂ ਤਾਇਨਾਤ ਸਨ। ਅੱਜ ਸਵੇਰੇ ਚਾਰ ਵਜੇ ਸੁਮੇਧ ਸੈਣੀ ਨੇ ਹਿਮਾਚਲ ਪ੍ਰਦੇਸ਼ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਨ੍ਹਾਂ ਨੂੰ ਵਾਪਸ ਮੋੜ ਦਿੱਤਾ। ਚਰਚਾ ਇਹ ਹੈ ਕਿ ਸ਼ਾਇਦ ਸੁਮੇਧ ਸੈਣੀ ਨੂੰ ਕੇਸ ਦਰਜ ਹੋਣ ਬਾਰੇ ਪਤਾ ਸੀ ਅਤੇ ਉਨ੍ਹਾਂ ਨੂੰ ਆਪਣੀ ਗ੍ਰਿਫਤਾਰੀ ਦਾ ਡਰ ਸੀ। ਇਸ ਲਈ ਉਹ ਹਿਮਾਚਲ ਜਾਣਾ ਚਾਹੁੰਦੇ ਸੀ।ਜਦੋਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹ ਆਪਣੇ ਦੋਸਤਾਂ ਸੰਗ ਹਿਮਾਚਲ ਸਥਿਤ ਇਕ ਫਾਰਮ ਹਾਊਸ ‘ਚ ਜਾ ਰਹੇ ਸਨ ਪਰ ਹਿਮਾਚਲ ਬਾਰਡਰ ‘ਤੇ ਪਾਸ ਮੰਗਣ ‘ਤੇ ਸੁਮੇਧ ਸੈਣੀ ਪਾਸ ਨਹੀਂ ਦਿਖਾ ਸਕੇ ਤੇ ਉਨ੍ਹਾਂ ਨੂੰ ਹਿਮਾਚਲ ਪੁਲਿਸ ਨੇ ਬੇਰੰਗ ਮੋੜ ਦਿੱਤਾ। ਹੁਣ ਇਹ ਵੀ ਚਰਚਾ ਹੈ ਕਿ ਇਸ ਵੇਲੇ ਸਮੇਧ ਸੈਣੀ ਦਿੱਲੀ ‘ਚ ਹਨ।

Check Also

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਸਵੀਂ ਦਾ ਨਤੀਜਾ ਐਲਾਨਿਆ

ਲੁਧਿਆਣਾ ਦੀ ਆਦਿੱਤੀ ਨੇ 100% ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ ਮੁਹਾਲੀ/ਬਿਊਰੋ ਨਿਊਜ਼ ਪੰਜਾਬ …