10.8 C
Toronto
Tuesday, May 5, 2026
spot_img
Homeਪੰਜਾਬਨਵਜੋਤ ਸਿੱਧੂ ਦਾ ਕੈਪਟਨ 'ਤੇ ਅਸਿੱਧਾ ਹਮਲਾ

ਨਵਜੋਤ ਸਿੱਧੂ ਦਾ ਕੈਪਟਨ ‘ਤੇ ਅਸਿੱਧਾ ਹਮਲਾ

ਸਿੱਧੂ ਨੇ ਕਿਹਾ ਕਿ ਪੰਜਾਬ ਦੀ ਜਨਤਾ ਬਦਲੇਗੀ ਸੱਤਾ

ਅੰਮ੍ਰਿਤਸਰ/ਬਿਊਰੋ ਨਿਊਜ਼

ਬਗ਼ਾਵਤੀ ਸੁਰਾਂ ਵਾਲੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਆਪਣੇ ਯੂ-ਟਿਊਬ ਚੈਨਲ ‘ਤੇ ਇੱਕ ਵਾਰ ਫਿਰ ਸਰਕਾਰ ਅਤੇ ਸਿਸਟਮ ਉੱਤੇ ਨਿਸ਼ਾਨਾ ਵਿੰਨ੍ਹਿਆ ਹੈ। ਸਿੱਧੂ ਨੇ ਆਪਣੇ ਯੂ-ਟਿਊਬ ਚੈਨਲ ‘ਜਿੱਤੇਗਾ ਪੰਜਾਬ’ ਉੱਤੇ ਆਪਣਾ ਇੱਕ ਨਵਾਂ ਵੀਡੀਓ ਸ਼ੇਅਰ ਕੀਤਾ ਹੈ। ਇਸ ਵਿਡੀਓ ‘ਚ ਉਹ ਬਿਨਾ ਕਿਸੇ ਦਾ ਨਾਂ ਲਏ ਸੱਤਾਧਾਰੀਆਂ ‘ਤੇ ਨਿਸ਼ਾਨਾ ਵਿੰਨ੍ਹਦਿਆਂ ਪੰਜਾਬ ਦੇ ਆਮ ਲੋਕਾਂ ਨੂੰ ਦੱਸ ਰਹੇ ਹਨ ਕਿ ਇਹ ਰਾਜ ਉਨ੍ਹਾਂ ਦੇ ਦਿੱਤੇ ਟੈਕਸਾਂ ਤੇ ਖੂਨ-ਪਸੀਨੇ ਦੀ ਕਮਾਈ ਨਾਲ ਚੱਲਦਾ ਹੈ। ਸਿੱਧੂ ਨੇ ਕਿਹਾ ਕਿ ਟੈਕਸ ਦੇ ਤੌਰ ‘ਤੇ ਦਿੱਤਾ ਜਾ ਰਿਹਾ ਪੈਸਾ ਉਨ੍ਹਾਂ ਨੂੰ ਵਾਪਸ ਮਿਲਣਾ ਚਾਹੀਦਾ ਹੈ। ਉਨ੍ਹਾਂ ਨੂੰ ਆਸ ਹੈ ਕਿ ਪੰਜਾਬ ਦੀ ਜਨਤਾ ਇਕ ਦਿਨ ਸੱਤਾ ‘ਚ ਜ਼ਰੂਰ ਤਬਦੀਲੀ ਲਿਆਵੇਗੀ ਅਤੇ ਪੰਜਾਬ ਦੀ ਜਨਤਾ ਹੁਣ ਪੰਜ ਸਾਲਾਂ ਲਈ ਅਜਿਹੇ ਲੋਕਾਂ ਨੂੰ ਸੱਤਾ ਸੌਂਪੇਗੀ, ਜੋ ਉਨ੍ਹਾਂ ਦੀ ਸੇਵਾ ਕਰਨ, ਨਾ ਕਿ ਉਨ੍ਹਾਂ ਦੇ ਸਿਰਾਂ ਉੱਤੇ ਬਹਿ ਕੇ ਰਾਜ ਕਰਨ।

RELATED ARTICLES
POPULAR POSTS