ਅੰਮ੍ਰਿਤਸਰ/ਬਿਊਰੋ ਨਿਊਜ਼ : ਸ਼੍ਰੋਮਣੀ ઠਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਸਮੂਹ ਸਥਿਤ ਗੁਰੂ ਰਾਮਦਾਸ ઠਸਰਾਂ ਦੀ ਪੁਰਾਤਨ ਇਮਾਰਤ ਨੂੰ ਢਾਹ ਕੇ ਇਸ ਦੀ ਥਾਂ ‘ਤੇ ਨਵੀਂ ਆਧੁਨਿਕ ਸਰਾਂ ਬਣਾਉਣ ਦੀ ઠਯੋਜਨਾ ਉਦੋਂ ਵਿਵਾਦ ਦੇ ਘੇਰੇ ਵਿੱਚ ਆ ਗਈ ਜਦੋਂ ਸਿੱਖ ਸਦਭਾਵਨਾ ਦਲ ਨੇ ਚਿਤਾਵਨੀ ઠਦਿੱਤੀ ਕਿ ਜੇਕਰ ਸ਼੍ਰੋਮਣੀ ਕਮੇਟੀ ਨੇ ਇਸ ਵਿਰਾਸਤੀ ਇਮਾਰਤ ਨੂੰ ਢਾਹਿਆ ਤਾਂ ਉਹ ਇਸ ઠਮਾਮਲੇ ਖ਼ਿਲਾਫ਼ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ।
ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿੱਚ ઠਮੌਜੂਦਾ ਸਰਾਵਾਂ ਵਿੱਚੋਂ ਸ੍ਰੀ ਗੁਰੂ ਰਾਮਦਾਸ ਸਰਾਂ ਸਭ ਤੋਂ ਪੁਰਾਣੀ ਹੈ, ਜੋ ਦੇਸ਼ ਦੀ ઠਵੰਡ ਤੋਂ ਪਹਿਲਾਂ ઠਦੀ ਬਣੀ ਹੋਈ ਹੈ। ਇੱਥੇ ਲੱਗੇ ਨੀਂਹ ਪੱਥਰ ਅਨੁਸਾਰ ਇਹ ਸਰਾਂ 1931 ਵਿੱਚ ਬਣਾਈ ਗਈ ਸੀ, ਜਿਸ ਵਿੱਚ 200 ਤੋਂ ਵੱਧ ਕਮਰੇ ਹਨ ਅਤੇ ਕਈ ਹਾਲ ਵੀ ਹਨ। ਕਿਸੇ ઠਸਮੇਂ ਇਸ ਸਰਾਂ ਵਿੱਚ ਯਾਤਰੂਆਂ ਨੂੰ ਮੁਫ਼ਤ ਕਮਰੇ ਦਿੱਤੇ ਜਾਂਦੇ ਸਨ ਅਤੇ ਹੁਣ ਵੀ ਸਭ ઠਤੋਂ ਘੱਟ ਰੇਟ ‘ਤੇ ਇਸ ਸਰਾਂ ਵਿਚ ਕਮਰੇ ਅਤੇ ਹਾਲ ਉਪਲਬਧ ਹਨ। ਇਸ ਤੋਂ ਇਲਾਵਾ ਇਸ ਇਮਾਰਤ ઠਵਿੱਚ ਸ਼੍ਰੋਮਣੀ ਕਮੇਟੀ ਦੇ ਕਈ ਦਫਤਰ ਵੀ ਮੌਜੂਦ ਹਨ। ਸ਼੍ਰੋਮਣੀ ਕਮੇਟੀ ਇਸ ਵੇਲੇ ਸ੍ਰੀ ઠਹਰਿਮੰਦਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਦੀ ਰਿਹਾਇਸ਼ ਦੀ ਸਮੱਸਿਆ ਨਾਲ ਜੂਝ ਰਹੀ ਹੈ ਅਤੇ ઠਇਸ ਪੁਰਾਣੀ ਇਮਾਰਤ ਦੀ ਥਾਂ ਨਵੀਂ ਇਮਾਰਤ ਬਣਾ ਕੇ ਉਸ ਵਿੱਚ ਵਧੇਰੇ ਕਮਰੇ ਬਣਾਉਣਾ ઠਚਾਹੁੰਦੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਰਾਮਦਾਸ ਸਰਾਂ ਦੀ ਨਵੀਂ ਉਸਾਰੀ ਦੀ ਸ਼ੁਰੂਆਤ ઠ2 ਜੁਲਾਈ ਨੂੰ ਕਰਨ ਦੀ ਯੋਜਨਾ ਹੈ ਤੇ ਇਸ ਦੀ ਕਾਰ ਸੇਵਾ ਬਾਬਾ ਕਸ਼ਮੀਰਾ ઠਸਿੰਘ ਭੂਰੀ ਵਾਲਿਆਂ ਨੂੰ ਸੌਂਪੀ ਗਈ ਹੈ। ਸਿੱਖ ਸਦਭਾਵਨਾ ਦਲ ਦੇ ਮੁਖੀ ਭਾਈ ਬਲਦੇਵ ઠਸਿੰਘ ਵਡਾਲਾ ઠਤੇ ਉਨ੍ਹਾਂ ਦੇ ਸਾਥੀਆਂ ਨੇ ਸ਼੍ਰੋਮਣੀ ਕਮੇਟੀ ਦੇ ਇਸ ਫ਼ੈਸਲੇ ਦਾ ਵਿਰੋਧ ઠਕਰਦਿਆਂ ਆਖਿਆ ਕਿ ਸ਼੍ਰੋਮਣੀ ਕਮੇਟੀ ਅਤੇ ਕਾਰ ਸੇਵਾ ਵਾਲੇ ਬਾਬਿਆਂ ਨੇ ਵਿਕਾਸ ਦੇ ਨਾਂ ‘ਤੇ ਵਿਰਾਸਤੀ ਇਮਾਰਤਾਂ ਦੀ ਦਿੱਖ ਨੂੰ ਖ਼ਤਮ ਕਰ ਦਿੱਤਾ ਹੈ। ਇਸ ਮਾਮਲੇ ਵਿੱਚ ਉਨ੍ਹਾਂ ਘੰਟਾ ਘਰ ਦੀ ਪੁਰਾਣੀ ਦਿੱਖ ਦੀ ਮਿਸਾਲ ਦਿੰਦਿਆਂ ਕਈ ਹੋਰ ਪੁਰਾਤਨ ਇਮਾਰਤਾਂ ਦਾ ਵੀ ਜ਼ਿਕਰ ઠਕੀਤਾ। ਉਨ੍ਹਾਂ ਆਖਿਆ ਕਿ ਗੁਰੂ ਰਾਮਦਾਸ ਸਰਾਂ ਦੀ ਇਮਾਰਤ ਸਿੱਖ ਵਿਰਾਸਤ ਨਾਲ ਜੁੜੀ ਹੋਈ ઠਹੈ। ਆਜ਼ਾਦੀ ਸੰਗਰਾਮ ਵਾਸਤੇ ਇੱਥੇ ਕਈ ਮੀਟਿੰਗਾਂ ਹੋਈਆਂ। ਖ਼ਾਲਿਸਤਾਨ ਬਾਰੇ ਵੀ ਇੱਥੇ ਮੀਟਿੰਗਾਂ ઠਹੁੰਦੀਆਂ ਰਹੀਆਂ ਅਤੇ ਸਾਕਾ ਨੀਲਾ ਤਾਰਾ ਫੌਜੀ ਹਮਲੇ ਦੀ ਵੀ ਇਹ ਇਮਾਰਤ ਗਵਾਹ ਹੈ। ઠਉਨ੍ਹਾਂ ਆਖਿਆ ਕਿ ਕਿਸੇ ਵੀ ਸੂਰਤ ਵਿੱਚ ਇਸ ਵਿਰਾਸਤੀ ਇਮਾਰਤ ਨੂੰ ਢਾਹੁਣ ਨਹੀਂ ਦਿੱਤਾ ઠਜਾਵੇਗਾ।
‘ਖ਼ਸਤਾ ਹੋ ਚੁੱਕੀ ਹੈ ਸਰਾਂ ਦੀ ਹਾਲਤ’
ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਤੇ ਬੁਲਾਰੇ ਦਿਲਜੀਤ ਸਿੰਘ ਬੇਦੀ ਨੇ ਆਖਿਆ ਕਿ ਗੁਰੂ ਰਾਮਦਾਸ ਸਰਾਂ ਦੀ ਇਮਾਰਤ ਅੰਦਰੂਨੀ ਤੌਰ ‘ਤੇ ਖਸਤਾ ਹਾਲ ਹੋ ਚੁੱਕੀ ਹੈ ਅਤੇ ਸੰਗਤ ਦੀ ਸੁਰੱਖਿਆ ਦੇ ਮੱਦੇਨਜ਼ਰ ਅਤੇ ਸਮੇਂ ਦੀ ਲੋੜ ਨੂੰ ਧਿਆਨ ਵਿੱਚ ਰੱਖਦਿਆਂ ਇੱਥੇ ਨਵੀ ਇਮਾਰਤ ਦੀ ਲੋੜ ਹੈ। ਨਵੀਂ ਇਮਾਰਤ ਵਿੱਚ ਲਗਭਗ 500 ਕਮਰੇ ਹੋਣਗੇ ਅਤੇ ਇਸ ਨਾਲ ਕਮਰਿਆਂ ਦੀ ਗਿਣਤੀ ਦੋ ਗੁਣਾਂ ਹੋ ਜਾਵੇਗੀ। ਉਨ੍ਹਾਂ ਆਖਿਆ ਕਿ ਇਸ ਕੰਮ ਵਿੱਚ ਕਿਸੇ ਨੂੰ ਅੜਿੱਕਾ ਨਹੀਂ ਬਣਨਾ ਚਾਹੀਦਾ ਕਿਉਂਕਿ ਇਸ ਉਸਾਰੀ ਨਾਲ ਸੰਗਤ ਨੂੰ ਲਾਭ ਹੋਵਗਾ
Check Also
ਡੱਲੇਵਾਲ ਦੀ ਗਿ੍ਰਫਤਾਰੀ ’ਚ ਭਗਵੰਤ ਮਾਨ ਸਰਕਾਰ ਦਾ ਹੱਥ : ਰਵਨੀਤ ਬਿੱਟੂ
ਕਿਸਾਨ ਆਗੂ ਡੱਲੇਵਾਲ ਦੀ ਗਿ੍ਰਫਤਾਰੀ ’ਤੇ ਮਘੀ ਸਿਆਸਤ ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨਾਂ ਦੀਆਂ ਮੰਗਾਂ ਨੂੰ ਲੈ …