ਸਾਊਦੀ ਅਰਬ ਦੇ ਰਿਆਦ, ਜੰਬੋ, ਮੁੱਦ, ਕਸੀਨ ਦੇ ਸ਼ਹਿਰਾਂ ‘ਚ ਫਸੇ ਪੰਜਾਬ ਦੇ ਨੌਜਵਾਨਾਂ ਦੇ ਰਿਸ਼ਤੇਦਾਰਾਂ ਨਾਲ ਗੱਲ ਕੀਤੀ ਤਾਂ ਪਤਾ ਲੱਗਿਆ ਕਿ ਸਾਊਦੀ ਅਰਬ ‘ਚ ਸਰਪ੍ਰਾਈਜ਼ ਦੀ ਜੇ ਐਂਡ ਪੀ ਕੰਸਟਰਕਸ਼ਨ ਕੰਪਨੀ ‘ਚ ਭਾਰਤ ਦੇ ਤਿੰਨ ਹਜ਼ਾਰ ਤੋਂ ਜ਼ਿਆਦਾ ਵਿਅਕਤੀ ਕੰਮ ਕਰ ਰਹੇ ਹਨ। ਇਨ੍ਹਾਂ ‘ਚੋਂ ਲਗਭਗ 1200 ਨੌਜਵਾਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਹਨ ਅਤੇ ਉਨ੍ਹਾਂ ਤੋਂ 500 ਤੋਂ 600 ਨੌਜਵਾਨ ਜਲੰਧਰ, ਹੁਸ਼ਿਆਰਪੁਰ ਦੇ ਪਿੰਡਾਂ ਦੇ ਹਨ। ਸਾਊਦੀ ਅਰਬ ਅਰਬ ‘ਚ ਫਸੇ ਨੱਥੂਵਾਲ ਜ਼ਿਲ੍ਹਾ ਹੁਸ਼ਿਆਰਪੁਰ ਦੇ ਬਲਵਿੰਦਰ ਨੇ ਦੱਸਿਆ ਕਿ ਉਹ 2008 ‘ਚ ਜਲੰਧਰ ਸਥਿਤ ਇਕ ਏਜੰਟ ਦੇ ਜਰੀਏ ਦੁਬਈ ਜੇ ਐਂਡ ਪੀ ਕੰਪਨੀ ‘ਚ ਕੰਮ ਕਰਨ ਗਿਆ ਸੀ, 2012 ‘ਚ ਕੰਪਨੀ ਦੇ ਇਕ ਨਵੇਂ ਪ੍ਰੋਜੈਕਟ ਦੇ ਚਲਦੇ ਉਹ ਸਾਉਦੀ ਅਰਬ ਆ ਗਿਆ। ਤਿੰਨ ਸਾਲ ਤੱਕ ਕੰਪਨੀ ਵੱਲੋਂ ਮੈਡੀਕਲ ਕਾਰਡ, ਹਕਾਮਾ (ਵੀਜ਼ਾ) ਅਤੇ ਸੈਲਰੀ ਟਾਈਮ ‘ਤੇ ਦਿੱਤੀ ਜਾ ਰਹੀ ਸੀ। ਪ੍ਰੰਤੂ ਇਕ ਸਾਲ ਤੋਂ ਉਹ ਕੰਮ ਕਰ ਰਹੇ ਹਨ, ਜਿਸ ਬਦਲੇ ਨਾ ਤਾਂ ਸੈਲਰੀ ਦਿੱਤੀ ਜਾ ਰਹੀ ਸੀ ਅਤੇ ਨਾ ਹੀ ਮੈਡੀਕਲ ਕਾਰਡ ਬਣਾਇਆ ਜਾ ਰਿਹਾ ਹੈ। ਹੁਣ ਹਾਲਾਤ ਇਹ ਹੈ ਕਿ ਜ਼ਿਆਦਾਤਰ ਵਿਅਕਤੀਆਂ ਤੋਂ ਕੰਮ ਨਹੀਂ ਕਰਵਾਇਆ ਜਾ ਰਿਹਾ ਅਤੇ ਨਾ ਹੀ ਕੰਪਨੀ ਸਾਡੇ ਪਾਸਪੋਰਟ ਵਾਪਸ ਕਰ ਰਹੀ ਹੈ। ਬਿਮਾਰ ਵਿਅਕਤੀਆਂ ਦੇ ਕੋਲ ਇਲਾਜ ਕਰਵਾਉਣ ਦੇ ਲਈ ਪੈਸੇ ਨਹੀਂ ਹਨ।
ਅਰਬ ਦੇਸ਼ ਜਾਣਾ ਹੈ ਤਾਂ ਕੰਪਨੀ ਦੀ ਪੂਰੀ ਜਾਣਕਾਰੀ ਲਓ : ਜੇਕਰ ਤੁਹਾਨੂੰ ਕੋਈ ਏਜੰਟ ਅਰਬ ਦੇਸ਼ ‘ਚ ਕੰਮ ਦਿਵਾਉਣ ਦੇ ਲਈ ਕਹਿੰਦਾ ਹੈ ਤਾਂ ਸਭ ਤੋਂ ਪਹਿਲਾਂ ਤੁਸੀਂ ਉਸ ਕੰਪਨੀ ਦਾ ਸਟੇਟਸ ਚੰਗੀ ਤਰ੍ਹਾਂ ਚੈਕ ਕਰ ਲਓ। ਕੰਪਨੀ ‘ਚ ਕਿਸੇ ਕੰਮ ਦੇ ਲਈ ਤੁਹਾਨੂੰ ਭੇਜਿਆ ਜਾ ਰਿਹਾ ਹੈ ਅਤੇ ਕੰਪਨੀ ਦੇ ਸਟਾਫ ਦੀ ਕੀ ਹਾਲਤ ਹੈ। ਕੰਪਨੀ ਦੀ ਸਾਲ ਦੀ ਟਰਨਓਵਰ ਜ਼ਰੂਰ ਪਤਾ ਕਰੋ। ਪਤਾ ਕਰੋ ਕਿਤੇ ਕੰਪਨੀ ਘਾਟੇ ‘ਚ ਤਾਂ ਨਹੀਂ। ਕੰਪਨੀ ਦਾ ਟੈਂਡਰ ਰਿਜੈਕਟ ਜਾਂ ਸਾਈਟ ‘ਤੇ ਕਿਸੇ ਪ੍ਰਕਾਰ ਦਾ ਕੋਈ ਹਾਦਸਾ ਹੁੰਦਾ ਹੈ ਤਾਂ ਉਸ ਦਾ ਜ਼ਿੰਮੇਵਾਰ ਕੌਣ ਹੋਵੇਗਾ? ਏਜੰਟ ਵੱਲੋਂ ਲਈ ਗਈ ਫੀਸ ਨੂੰ ਕਿਸੇ ਹੋਰ ਥਾਂ ਰੀਚੈਕ ਕਰਵਾਓ।
ਜ਼ਿਆਦਾਤਰ ਨੌਜਵਾਨ ਜਲੰਧਰ ਦੇ ਏਜੰਟਾਂ ਦੇ ਰਾਹੀਂ ਗਏ : ਜ਼ਿਆਦਾਤਰ ਨੌਜਵਾਨਾਂ ਨੇ ਦੱਸਿਆ ਕਿ ਜਲੰਧਰ ਦੇ ਏਜੰਟਾਂ ਦੇ ਰਾਹੀਂ ਹੀ ਜੇ ਐਂਡ ਪੀ ਕੰਪਨੀ ‘ਚ ਕੰਮ ਕਰਨ ਦੇ ਲਈ 50 ਤੋਂ 70 ਹਜ਼ਾਰ ਰੁਪਏ ਦੇ ਕੇ ਸਾਊਦੀ ਅਰਬ ਗਏ ਸਨ। ਏਜੰਟ ਨੇ ਸਾਨੂੰ ਸਿਰਫ਼ ਇੰਨਾ ਹੀ ਦੱਸਿਆ ਕਿ ਸਾਊਦੀ ਅਰਬ ‘ਚ ਕੰਪਨੀ ਬਿਲਡਿੰਗ ਬਣਾਉਂਦੀ ਹੈ, ਉਥੇ ਫੋਰਮੈਨ ਅਤੇ ਲੇਬਰ ਦਾ ਕੰਮ ਹੈ।
ਪਾਸਪੋਰਟ ਕੰਪਨੀ ਕੋਲ, ਹਕਾਮਾ ਬਣਵਾਉਣ ਦੇ ਲਈ ਮੰਗ ਰਹੇ ਨੇ 1.50 ਲੱਖ ਰੁਪਏ : ਰਿਆਦ ‘ਚ ਫਸੇ ਜ਼ਿਆਦਾਤਰ ਨੌਜਵਾਨਾਂ ਦੇ ਕੋਲ ਨਾ ਤਾਂ ਪਾਸਪੋਰਟ ਹੈ ਅਤੇ ਨਾ ਹੀ ਹਕਾਮਾ। ਜੇਕਰ ਬਿਨਾ ਹਕਾਮਾ ਦੇ ਬਾਹਰ ਜਾਂਦੇ ਹਨ ਤਾਂ ਪੁਲਿਸ ਫੜ ਲੈਂਦੀ ਹੈ। ਕੰਪਨੀ ਹਕਾਮਾ ਬਣਵਾਉਣ ਦੇ ਲਈ 8000 ਰਾਇਲ (1.50 ਲੱਖ ਰੁਪਏ) ਮੰਗ ਰਹੀ ਹੈ। ਹੁਸ਼ਿਆਰਪੁਰ ਦੇ ਕੁਲਦੀਪ ਸਿੰਘ ਨੇ ਦੱਸਿਆ ਕਿ ਕੰਪਨੀ ਦੇ ਅਧਿਕਾਰੀ ਕਹਿ ਰਹੇ ਹਨ ਕਿ ਜੇਕਰ ਹਕਾਮਾ ਨਹੀਂ ਬਣਵਾਉਣਾ ਤਾਂ ਦੂਜੀ ਕੰਪਨੀ ‘ਚ ਚਲੇ ਜਾਓ, ਜਿੱਥੇ ਹਾਲਤ ਹੋਰ ਵੀ ਮਾੜੀ ਹੈ, ਉਥੇ 12 ਘੰਟੇ ਕੰਮ ਕਰਨ ਤੋਂ ਬਾਅਦ 8 ਘੰਟੇ ਦੇ ਪੈਸੇ ਦਿੱਤੇ ਜਾਂਦੇ ਹਨ। ਪਹਿਲਾਂ ਤੋਂ ਕੰਮ ਕਰ ਰਹੀ ਲੇਬਰ ਨੂੰ ਕਈ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ।
Home / ਪੰਜਾਬ / ਹੁਸ਼ਿਆਰਪੁਰ, ਜਲੰਧਰ, ਗੁਰਦਾਸਪੁਰ, ਲੁਧਿਆਣਾ ਅਤੇ ਨਵਾਂ ਸ਼ਹਿਰ ਦੇ 1000 ਤੋਂ 1200 ਨੌਜਵਾਨ ਫਸੇ ਹੋਏ ਹਨ
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …