Breaking News
Home / ਕੈਨੇਡਾ / Front / ਪੰਜਾਬ ਵਿਚ ਠੰਡ ਅਤੇ ਕੋਹਰੇ ਨੇ ਜਨ-ਜੀਵਨ ਕੀਤਾ ਪ੍ਰਭਾਵਿਤ 

ਪੰਜਾਬ ਵਿਚ ਠੰਡ ਅਤੇ ਕੋਹਰੇ ਨੇ ਜਨ-ਜੀਵਨ ਕੀਤਾ ਪ੍ਰਭਾਵਿਤ 

ਗੁਰਦਾਸਪੁਰ ਦਾ ਇਲਾਕਾ ਰਿਹਾ ਸ਼ਿਮਲਾ ਤੋਂ ਵੀ ਜ਼ਿਆਦਾ ਠੰਡਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਠੰਡ ਅਤੇ ਕੋਹਰੇ ਨੇ ਜਨ ਜੀਵਨ ਕਾਫੀ ਪ੍ਰਭਾਵਿਤ ਕੀਤਾ ਹੈ। ਪੰਜਾਬ ਵਿਚ ਏਨੀ ਜ਼ਿਆਦਾ ਠੰਡ ਪੈ ਰਹੀ ਹੈ ਕਿ ਲੰਘੀ ਰਾਤ ਗੁਰਦਾਸਪੁਰ ਇਲਾਕਾ ਸ਼ਿਮਲਾ ਤੋਂ ਵੀ ਜ਼ਿਆਦਾ ਠੰਡਾ ਰਿਹਾ। ਲੰਘੀ ਰਾਤ ਗੁਰਦਾਸਪੁਰ ਦਾ ਘੱਟ ਤੋਂ ਘੱਟ ਤਾਪਮਾਨ 6.6 ਡਿਗਰੀ ਦਰਜ ਕੀਤਾ ਗਿਆ, ਜੋ ਕਿ ਪੂਰੇ ਸੂਬੇ ਵਿਚ ਸਭ ਤੋਂ ਘੱਟ ਹੈ। ਉਧਰ ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਵਿਚ ਲੰਘੀ ਰਾਤ ਘੱਟ ਤੋਂ ਘੱਟ ਤਾਪਮਾਨ 7.6 ਡਿਗਰੀ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਲੁਧਿਆਣਾ ’ਚ ਤਾਪਮਾਨ 7 ਡਿਗਰੀ ਅਤੇ ਬਠਿੰਡਾ ਵਿਚ 7.4 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ। ਇਸਦੇ ਚੱਲਦਿਆਂ ਅੱਜ ਪੰਜਾਬ ਦੇ ਕਈ ਇਲਾਕਿਆਂ ਵਿਚ ਸਵੇਰੇ ਧੁੰਦ ਛਾਈ ਰਹੀ, ਜਿਸ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਇਸ ਪੈ ਰਹੀ ਧੁੰਦ ਦੇ ਕਾਰਨ ਹਵਾਈ ਉਡਾਣਾਂ ਵੀ ਪ੍ਰਭਾਵਿਤ ਹੋ ਰਹੀਆਂ ਹਨ ਅਤੇ ਰੇਲ ਗੱਡੀਆਂ ਵੀ ਦੇਰੀ ਨਾਲ ਹੀ ਪਹੁੰਚ ਰਹੀਆਂ ਹਨ। ਮੌਸਮ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸੜਕਾਂ ’ਤੇ ਵਾਹਨ ਚਲਾਉਂਦੇ ਸਮੇਂ ਸਾਵਧਾਨੀ ਵਰਤੀ ਜਾਵੇ ਅਤੇ ਗੱਡੀਆਂ ਦੀ ਰਫਤਾਰ ’ਤੇ ਵੀ ਕੰਟਰੋਲ ਰੱਖਿਆ ਜਾਵੇ।

Check Also

ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ

ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …