7.8 C
Toronto
Thursday, October 30, 2025
spot_img
HomeਕੈਨੇਡਾFrontPassport Backlog ਕਾਰਨ ਕਈ ਯਾਤਰੀਆਂ ਨੂੰ ਆਪਣੇ ਟਰੈਵਲ ਪਲੈਨ ਖਰਾਬ ਹੋਣ ਦਾ...

Passport Backlog ਕਾਰਨ ਕਈ ਯਾਤਰੀਆਂ ਨੂੰ ਆਪਣੇ ਟਰੈਵਲ ਪਲੈਨ ਖਰਾਬ ਹੋਣ ਦਾ ਡਰ

ਕੋਵਿਡ-19 ਸਬੰਧੀ ਬਾਰਡਰ ਮਾਪਦੰਡਾਂ ਵਿੱਚ ਦਿੱਤੀ ਗਈ ਢਿੱਲ ਤੇ ਪਾਸਪੋਰਟ ਦੀ ਮੰਗ ਵਿੱਚ ਵਾਧਾ ਹੋਣ ਦੇ ਚੱਲਦਿਆਂ ਕਈ ਕੈਨੇਡੀਅਨਜ਼ ਨੂੰ ਆਪਣੀਆਂ ਗਰਮੀ ਦੀਆਂ ਛੁੱਟੀਆਂ ਖਰਾਬ ਹੋਣ ਦਾ ਡਰ ਹੈ। ਇਹ ਡਰ ਇਸ ਲਈ ਹੈ ਕਿਉਂਕਿ ਪਾਸਪੋਰਟ ਦੀ ਮੰਗ ਕਾਫੀ ਵੱਧ ਗਈ ਹੈ ਤੇ ਪੇਪਰਵਰਕ ਲਈ 600 ਨਵੇਂ ਕਰਮਚਾਰੀਆਂ ਦੀ ਮਦਦ ਲੈਣ ਦੇ ਬਾਵਜੂਦ ਅਧਿਕਾਰੀ ਸਾਰੀ ਡਿਮਾਂਡ ਪੂਰੀ ਕਰਨ ਤੋਂ ਅਸਮਰੱਥ ਹਨ।

ਪਿਛਲੇ ਮਹੀਨੇ ਸਰਵਿਸ ਕੈਨੇਡਾ ਨੇ ਦੇਸ਼ ਭਰ ਵਿੱਚ ਆਪਣੇ ਸਾਰੇ ਪਾਸਪੋਰਟ ਸਰਵਿਸ ਕਾਊਂਟਰਜ਼ ਮੁੜ ਖੋਲ੍ਹ ਦਿੱਤੇ ਸਨ ‘ਤੇ 300 ਸੈਂਟਰਾਂ ਤੋਂ ਵੀ ਵੱਧ ਵਿੱਚ ਵਾਧੂ ਕਾਊਂਟਰ ਵੀ ਜੋੜੇ ਗਏ ਸਨ। ਕੁਝ ਟਰੈਵਲਰਜ਼ ਨੂੰ ਡਰ ਹੈ ਕਿ ਮਹਾਂਮਾਰੀ ਦੇ ਨਿਯਮਾਂ ਵਿੱਚ ਅਚਾਨਕ ਦਿੱਤੀ ਗਈ ਢਿੱਲ ਨਾਲ ਪਾਸਪੋਰਟ ਪ੍ਰੋਸੈਸਿੰਗ ਟਾਈਮ ਦਾ ਬੈਕਲਾਗ ਪੂਰਾ ਨਹੀਂ ਹੋ ਸਕੇਗਾ ਤੇ ਉਨ੍ਹਾਂ ਦੀਆਂ ਗਰਮੀ ਦੀਆਂ ਛੁੱਟੀਆਂ ਦੇ ਪਲੈਨਜ਼ ਧਰੇ ਧਰਾਏ ਰਹਿ ਜਾਣਗੇ।

ਦੋ ਸਾਲ ਤੋਂ ਬਾਅਦ ਮਹਾਂਮਾਰੀ ਸਬੰਧੀ ਨਿਯਮਾਂ ਵਿੱਚ ਮਿਲੀ ਢਿੱਲ ਕਾਰਨ ਪਾਸਪੋਰਟ ਹਾਸਲ ਕਰਨ ਵਾਲਿਆਂ ਦੀ ਭੀੜ ਵੀ ਕਾਫੀ ਵੱਧ ਗਈ ਹੈ।

ਇਸੇ ਤਰ੍ਹਾਂ ਦੇ ਕੁੱਝ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਰਵਿਸ ਸੈਂਟਰਾਂ ਦੇ ਬਾਹਰ ਕੈਂਪ ਲਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਜਾਂ ਫਿਰ ਵਾਰੀ ਵਾਰੀ ਇਨ੍ਹਾਂ ਸੈਂਟਰਾਂ ਦੇ ਗੇੜੇ ਲਾਉਣੇ ਪੈ ਰਹੇ ਹਨ।

ਇਸ ਦੌਰਾਨ ਫੈਮਿਲੀਜ਼, ਚਿਲਡਰਨ ਐਂਡ ਸੋਸ਼ਲ ਡਿਵੈਲਪਮੈਂਟ ਮੰਤਰੀ ਨੇ ਦੱਸਿਆ ਕਿ ਅਸੀਂ ਇਸ ਤਰ੍ਹਾਂ ਦੀ ਮੰਗ ਵਧਣ ਦਾ ਅੰਦਾਜ਼ਾ ਲਾ ਕੇ ਚੱਲ ਰਹੇ ਸੀ ਪਰ ਵਧੀ ਹੋਈ ਡਿਮਾਂਡ ਨੇ ਸਾਰੇ ਕਿਆਫਿਆਂ ਨੂੰ ਗਲਤ ਸਿੱਧ ਕਰ ਦਿੱਤਾ ਤੇ ਇਹ ਸਾਡੀ ਸਮਰੱਥਾ ਦਾ ਵੀ ਇਮਤਿਹਾਨ ਲੈ ਰਹੀ ਹੈ।

RELATED ARTICLES
POPULAR POSTS