ਬਰੈਂਪਟਨ : ‘ਪੰਜਾਬੀ ਕਲਮਾਂ ਦਾ ਕਾਫ਼ਲਾ ਟੋਰਾਂਟੋ’ ਦੀ ਜੁਲਾਈ ਮਹੀਨੇ ਦੀ ਮੀਟਿੰਗ ਇਸ ਵਾਰ 29 ਜੁਲਾਈ, ਦਿਨ ਐਤਵਾਰ ਨੂੰ ‘ਗੀਤ-ਗ਼ਜ਼ਲ-ਸ਼ਾਇਰੀ’ ਦੇ ਸਹਿਯੋਗ ਨਾਲ਼ ਹੋਵੇਗੀ ਜਿਸ ਵਿੱਚ ਜਿੱਥੇ ਪਿਛਲੇ ਦਿਨੀਂ ਵਿਛੋੜਾ ਦੇ ਗਏ ਵਕੀਲ ਕਲੇਰ ਜੀ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ ਓਥੇ ਚਾਰ ਕਿਤਾਬਾਂ: ”ਚੇਤਿਆਂ ਦੀ ਫ਼ੁਲਕਾਰੀ” (ਪ੍ਰਿੰ ਬਲਕਾਰ ਸਿੰਘ ਬਾਜਵਾ); ”ਆਪੋ-ਆਪਣਾ ਅੰਬਰ” (ਗੁਰਚਰਨ); ”ਪੰਜਾਬੀ ਦੇ ਵਿਕਾਸ ਦੀ ਅੱਧੀ ਸਦੀ ਦਾ ਸੱਚ” (ਡਾ ਹਰਜਿੰਦਰ ਸਿੰਘ ਰੋਜ਼); ਅਤੇ ”ਇਹ ਜੋ ਨਦੀਆਂ” (ਅਮਨ ਸੀ ਸਿੰਘ) ਰਲੀਜ਼ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਮਾਛੀਵਾੜਾ ਸਾਹਿਤ ਸਭਾ ਦੇ ਪ੍ਰਧਾਨ ਤਰਲੋਚਨ ਸਿੰਘ, ਪੰਜਾਬੀ ਯੂਨੀਵਰਸਿਟੀ ਤੋਂ ਰਿਟਾਇਰਡ ਡਾ ਹਰਜਿੰਦਰ ਸਿੰਘ ਰੋਜ਼ ਅਤੇ ਲਹੌਰ ਤੋਂ ਇੰਸਟੀਟਿਊਟ ਫਾਰ ਪੀਸ ਐਂਡ ਸੈਕੂਲਰ ਸਟੱਡੀਜ਼ ਦੇ ਫਾਊਂਡਰ ਡਾਇਰੈਕਟਰ ਸਯੀਦਾ ਦੀਪ ਸਾਡੇ ਮਹਿਮਾਨ ਹੋਣਗੇ।ઠਮੀਟਿੰਗ ਦੇ ਦੂਸਰੇ ਭਾਗ ਵਿੱਚ ਗੀਤ-ਸੰਗੀਤ ਅਤੇ ਕਵੀ ਦਰਬਾਰ ਹੋਵੇਗਾ ਜਿਸ ਵਿੱਚ ਸੁਰਜੀਤ ਪਾਤਰ ਜੀ ਦੇ ਭਰਾ ਅਤੇ ਬਹੁਤ ਹੀ ਸੁਰੀਲੀ ਆਵਾਜ਼ ਦੇ ਮਾਲਕ ਉਪਕਾਰ ਸਿੰਘ ਵੀ ਸ਼ਾਮਲ ਹੋਣਗੇ। ਇਹ ਮੀਟਿੰਗ ਦੁਪਹਿਰ 1 ਤੋਂ 5 ਵਜੇ ਤੱਕ ਬਰੈਮਲੀ ਸਿਵਿਕ ਸੈਂਟਰ (150 ਸੈਂਟਰਲ ਪਾਰਕ ਡਰਾਈਵ, ਬਰੈਂਪਟਨ) ਵਿਚਲੀ ਲਾਇਬਰੇਰੀ ਦੇ ਮੀਟਿੰਗ ਹਾਲ ਵਿੱਚ ਹੋਵੇਗੀ। ਅਸੀਂ ਸਭ ਨੂੰ ਠੀਕ ਸਮੇਂ ਸਿਰ ਪਹੁੰਚਣ ਦੀ ਬੇਨਤੀ ਕਰਦੇ ਹਾਂ ਤਾਂ ਕਿ ਬਹੁਤ ਹੀ ਭਰਵੇਂ ਅਜੰਡੇ ਨੂੰ ਸਹੀ ਤਰੀਕੇ ਨਿਭਾਉਣ ਲਈ ਮੀਟਿੰਗ ਨੂੰ ਸਮੇਂ ਸਿਰ ਸ਼ੁਰੂ ਕੀਤਾ ਜਾ ਸਕੇ।
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …