ਬਰੈਂਪਟਨ/ਡਾ. ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਕਾਰਜਕਾਰਨੀ ਦੀ ਬੀਤੇ ਦਿਨੀਂ ਹੋਈ ਮੀਟਿੰਗ ਵਿੱਚ ਡਾ. ਸਵਰਾਜਬੀਰ ਨੂੰ ਉਸ ਦੇ ਨਾਟਕ ‘ਮੱਸਿਆ ਦੀ ਰਾਤ’ ਨੂੰ ਸਾਹਿਤ ਅਕੈਡਮੀ ਇਨਾਮ ਮਿਲਣ ‘ਤੇ ਵਧਾਈ ਦਿੱਤੀ ਗਈ ਅਤੇ ਇਸ ਮਹੀਨੇ 15 ਜਨਵਰੀ ਦਿਨ ਐਤਵਾਰ ਨੂੰ ਹੋਣ ਵਾਲੇ ਮਹੀਨਾਵਾਰ ਸਮਾਗ਼ਮ ਵਿੱਚ ਉਸ ਦੇ ਨਾਟਕਾਂ, ਸ਼ਖਸੀਅਤ ਅਤੇ ਨਾਟਕ-ਕਲਾ ਬਾਰੇ ਗੱਲਬਾਤ ਕਰਨ ਦਾ ਫ਼ੈਸਲਾ ਕੀਤਾ ਗਿਆ। ਇਸ ਮੌਕੇ ਸੀਨੀਅਰ ਪੱਤਰਕਾਰ ਸੁਰਜਨ ਜ਼ੀਰਵੀ, ਸੁਖਚੈਨ ਸਿੰਘ ਢਿੱਲੋਂ ਤੇ ਰੰਗਕਰਮੀ ਹੀਰਾ ਰੰਧਾਵਾ ਮੁੱਖ ਬੁਲਾਰੇ ਹੋਣਗੇ ਅਤੇ ਚਰਚਾ ਵਿਚ ਨਾਹਰ ਸਿੰਘ ਔਜਲਾ, ਪੱਤਰਕਾਰ ਸ਼ਮੀਲ ਜਸਵੀਰ ਅਤੇ ਪ੍ਰੋ. ਜਗੀਰ ਸਿੰਘ ਕਾਹਲੋਂ ਭਾਗ ਲੈਣਗੇ। ਉਪਰੰਤ, ਕਵੀ-ਦਰਬਾਰ ਵੀ ਹੋਵੇਗਾ।
ਸਮਾਗ਼ਮ 2250 ਬੋਵੇਰਡ ਡਰਾਈਵ (ਈਸਟ) ਹੋਮ ਲਾਈਫ਼ ਰਿਅਲਟੀ ਦੇ ਮੀਟਿੰਗ-ਹਾਲ (ਬੇਸਮੈਂਟ) ਵਿੱਚ ਬਾਅਦ ਦੁਪਹਿਰ ਦੋ ਵਜੇ ਹੋਵੇਗਾ। ਸਾਹਿਤ-ਪ੍ਰੇਮੀਆਂ ਅਤੇ ਨਾਟਕਾਂ ਵਿੱਚ ਦਿਲਚਸਪੀ ਰੱਖਣ ਵਾਲਿਆਂ ਨੂੰ ਸਮੇਂ-ਸਿਰ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ । ਇਸ ਸਬੰਧੀ ਵਧੇਰੇ ਜਾਣਕਾਰੀ ਲਈ 905-497-1216 ਜਾਂ 416-904-3500 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Home / ਕੈਨੇਡਾ / ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਮਹੀਨਾਵਾਰੀ ਸਮਾਗ਼ਮ ਵਿੱਚ ਡਾ. ਸਵਰਾਜਬੀਰ ਦੀ ਨਾਟਕ-ਕਲਾ ਬਾਰੇ ਵਿਚਾਰ-ਚਰਚਾ ਹੋਵੇਗੀ
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ‘ਚ ਮਲੂਕ ਸਿੰਘ ਕਾਹਲੋਂ ਦੀ ਪੁਸਤਕ ‘ਕੂਕ ਫ਼ਕੀਰਾ ਕੂਕ ਤੂੰ’ ਉੱਪਰ ਹੋਈ ਚਰਚਾ
ਡਾ. ਗੁਰਬਖ਼ਸ਼ ਸਿੰਘ ਭੰਡਾਲ, ਡਾ. ਸੁਖਦੇਵ ਸਿੰਘ ਝੰਡ ਤੇ ਡਾ. ਸੁਰਿੰਦਰਜੀਤ ਕੌਰ ਦੀਆਂ ਪੁਸਤਕਾਂ ਕੀਤੀਆਂ …