Breaking News
Home / ਪੰਜਾਬ / ਪੰਜਾਬ ਵਿਚ ਦਿਨੋਂ ਦਿਨ ਹੋਣ ਲੱਗੀਆਂ ਨਸ਼ੇ ਕਾਰਨ ਮੌਤਾਂ

ਪੰਜਾਬ ਵਿਚ ਦਿਨੋਂ ਦਿਨ ਹੋਣ ਲੱਗੀਆਂ ਨਸ਼ੇ ਕਾਰਨ ਮੌਤਾਂ

ਗੁਰਦਾਸਪੁਰ ਦਾ ਨੌਜਵਾਨ ਚਰਨਜੀਤ ਵੀ ਚੜ੍ਹਿਆ ਨਸ਼ੇ ਦੀ ਭੇਟ
ਗੁਰਦਾਸਪੁਰ/ਬਿਊਰੋ ਨਿਊਜ਼
ਪੰਜਾਬ ਵਿਚ ਦਿਨੋਂ-ਦਿਨ ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ ਦਾ ਸਿਲਸਿਲਾ ਵਧਦਾ ਜਾ ਰਿਹਾ ਹੈ। ਇਸੇ ਤਹਿਤ ਅੱਜ ਗੁਰਦਾਸਪੁਰ ਦੇ ਪਿੰਡ ਦੋਸਤਪੁਰ ਦੇ 21 ਸਾਲਾ ਨੌਜਵਾਨ ਦੀ ਵੀ ਨਸ਼ੇ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਚਰਨਜੀਤ ਸਿੰਘ ਵਜੋਂ ਹੋਈ ਹੈ। ਚਰਨਜੀਤ ਸਿੰਘ ਦੀ ਮਾਤਾ ਕੰਵਲਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤ ਘਰੋਂ ਨੇੜਲੇ ਸ਼ਹਿਰ ਕਲਾਨੌਰ ਗਿਆ ਸੀ ਤੇ ਸ਼ਾਮ ਤਕ ਨਹੀਂ ਮੁੜਿਆ। ਉਨ੍ਹਾਂ ਦੱਸਿਆ ਕਿ ਸ਼ਾਮ ਨੂੰ ਇੱਕ ਵਿਅਕਤੀ ਦਾ ਫ਼ੋਨ ਆਇਆ ਕਿ ਉਨ੍ਹਾਂ ਦਾ ਪੁੱਤ ਝਾੜੀਆਂ ਵਿੱਚ ਡਿੱਗਾ ਹੋਇਆ ਹੈ ਤਾਂ ਉਹ ਉਸ ਨੂੰ ਤੁਰੰਤ ਹਸਪਤਾਲ ਲੈ ਕੇ ਗਏ। ਹਸਪਤਾਲ ਵਿੱਚ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਦੂਜੇ ਪਾਸੇ ਨਸ਼ਿਆਂ ਦੇ ਮੁੱਦੇ ‘ਤੇ ਕੰਮ ਕਰ ਰਹੀ ਐਸਟੀਐਫ ਨੇ ਖੁਲਾਸਾ ਕੀਤਾ ਹੈ ਕਿ ਦਿੱਲੀ ਦੇ ਅਫ਼ਰੀਕਨ ਤਸਕਰ ਕਿਸੇ ਘਾਤਕ ਪਦਾਰਥ ਨੂੰ ਨਸ਼ੇ ਵਿੱਚ ਮਿਲਾ ਕੇ ਵੇਚ ਰਹੇ ਹਨ, ਜੋ ਨੌਜਵਾਨਾਂ ਦੀ ਮੌਤ ਦਾ ਕਾਰਨ ਬਣ ਰਿਹਾ ਹੈ।

Check Also

ਬਾਬੇ ਨਾਨਕ ਦਾ ਵਿਆਹ ਪੁਰਬ ਸ਼ਰਧਾ ਨਾਲ ਮਨਾਇਆ

ਬਟਾਲਾ : ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਦਾ 534ਵਾਂ ਵਿਆਹ ਪੁਰਬ ਸੰਗਤ …