-1.6 C
Toronto
Tuesday, February 10, 2026
spot_img
Homeਪੰਜਾਬਨਸ਼ਿਆਂ ਦੇ ਤਾਂਡਵ ਖਿਲਾਫ ਆਮ ਆਦਮੀ ਪਾਰਟੀ ਕਰੇਗੀ ਪ੍ਰਦਰਸ਼ਨ

ਨਸ਼ਿਆਂ ਦੇ ਤਾਂਡਵ ਖਿਲਾਫ ਆਮ ਆਦਮੀ ਪਾਰਟੀ ਕਰੇਗੀ ਪ੍ਰਦਰਸ਼ਨ

2 ਜੁਲਾਈ ਨੂੰ ਕੈਪਟਨ ਅਮਰਿੰਦਰ ਦੀ ਰਿਹਾਇਸ਼ ਵੱਲ ਕੀਤਾ ਜਾਵੇਗਾ ਰੋਸ ਮਾਰਚ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੀ ਜਵਾਨੀ ਲਈ ਜਾਨਲੇਵਾ ਸਾਬਤ ਹੋ ਰਹੇ ਨਸ਼ਿਆਂ ਦੇ ਤਾਂਡਵ ਵਿਰੁੱਧ ਸੜਕਾਂ ‘ਤੇ ਆਉਂਦਿਆਂ ਆਮ ਆਦਮੀ ਪਾਰਟੀ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ 2 ਜੁਲਾਈ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰੀ ਰਿਹਾਇਸ਼ ਵੱਲ ਰੋਸ ਮਾਰਚ ਕਰ ਕੇ ਧਰਨਾ ਦੇਵੇਗੀ। ਇਸੇ ਤਰ੍ਹਾਂ ਪਾਰਟੀ ਦਾ ਯੂਥ ਵਿੰਗ ਭਲਕੇ ਸ਼ਨੀਵਾਰ 30 ਜੂਨ ਨੂੰ ਸਰਹੱਦੀ ਜ਼ਿਲ੍ਹੇ ਤਰਨਤਾਰਨ ਦੇ ਜ਼ਿਲ੍ਹਾ ਪੁਲਿਸ ਮੁਖੀ ਦਾ ਘਿਰਾਓ ਕਰੇਗਾ। ਪਾਰਟੀ ਦੇ ਸੂਬਾ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਨੇ ਦੱਸਿਆ ਕਿ 2 ਜੁਲਾਈ ਨੂੰ ਰਾਜਧਾਨੀ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਦੇ ਸਰਕਾਰੀ ਨਿਵਾਸ ਵੱਲ ਸੰਸਦ ਮੈਂਬਰ ਭਗਵੰਤ ਮਾਨ ਅਤੇ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਹੇਠ ਪਾਰਟੀ ਦੇ ਵਿਧਾਇਕ ਤੇ ਆਗੂ ਕਾਲੀਆਂ ਪੱਟੀਆਂ ਬੰਨ੍ਹ ਕੇ ਰੋਸ ਮਾਰਚ ਕਰਨਗੇ ਤਾਂ ਜੋ ਮੁੱਖ ਮੰਤਰੀ ਨੂੰ ਉਨ੍ਹਾਂ ਦੇ ਫ਼ਰਜ਼ ਪ੍ਰਤੀ ਜਗਾਇਆ ਜਾ ਸਕੇ।

RELATED ARTICLES
POPULAR POSTS