ਮੁੱਖ ਮੰਤਰੀ ਵਲੋਂ ਜਾਂਚ ਦੇ ਹੁਕਮ, ਇਕ ਹਫਤੇ ਵਿਚ ਆਏਗੀ ਰਿਪੋਰਟ
ਚੰਡੀਗੜ੍ਹ/ਬਿਊਰੋ ਨਿਊਜ਼
ਲੰਘੇ ਕੱਲ੍ਹ ਜਲੰਧਰ ਵਿਚ ਪ੍ਰੈਸ ਕਾਨਫਰੰਸ ਕਰਕੇ ਨਸ਼ੇ ਦੀ ਲਪੇਟ ਵਿਚ ਆਈ ਕੁੜੀ ਨੇ ਪੰਜਾਬ ਪੁਲਿਸ ਦੇ ਇੱਕ ਡੀਐਸਪੀ ‘ਤੇ ਖ਼ੁਦ ਨੂੰ ਨਸ਼ੇੜੀ ਬਣਾਉਣ ਦਾ ਆਰੋਪ ਲਗਾਇਆ ਸੀ। ਇਸ ਤੋਂ ਬਾਅਦ ਮੁੱਖ ਮੰਤਰੀ ਨੇ ਨੋਟਿਸ ਲੈਂਦਿਆਂ ਉਕਤ ਡੀਐਸਪੀ ਨੂੰ ਮੁਅੱਤਲ ਕਰ ਦਿੱਤਾ ਹੈ ਤੇ ਜਾਂਚ ਦੇ ਹੁਕਮ ਦਿੱਤੇ ਹਨ। ਇਸ ਜਾਂਚ ਦਾ ਜ਼ਿੰਮਾ ਕਿਸੇ ਮਹਿਲਾ ਆਈਪੀਐਸ ਅਧਿਕਾਰੀ ਨੂੰ ਸੌਂਪਿਆ ਜਾਵੇਗਾ। ਡੀਐਸਪੀ ਵਿਰੁੱਧ ਜਾਂਚ ਰਿਪੋਰਟ ਇੱਕ ਹਫ਼ਤੇ ਵਿੱਚ ਹੀ ਆ ਜਾਵੇਗੀ। ਚੇਤੇ ਰਹੇ ਕਿ ਨਸ਼ੇ ਦੀ ਜਕੜ ਵਿਚ ਫਸੀ ਕੁੜੀ ਨੇ ਪਹਿਲਾਂ ਡੀਐਸਪੀ ਬਾਰੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਅਤੇ ਵਿਧਾਇਕ ਰਾਣਾ ਗੁਰਜੀਤ ਸਾਹਮਣੇ ਖੁਲਾਸਾ ਕੀਤਾ ਸੀ। ਉਕਤ ਲੜਕੀ ਨੇ ਜਲੰਧਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਨਸਨੀਖੇਜ਼ ਖੁਲਾਸੇ ਕੀਤੇ ਸਨ। ਸੁਖਪਾਲ ਖਹਿਰਾ ਤੇ ਸਿਮਰਜੀਤ ਬੈਂਸ ਨਾਲ ਆਈ ਇਸ ਕੁੜੀ ਨੇ ਉਸ ਨੂੰ ਨਸ਼ੇ ‘ਤੇ ਲਾਉਣ ਪਿੱਛੇ ਲੁਧਿਆਣਾ ਵਿੱਚ ਬਤੌਰ ਡੀਐਸਪੀ ਰਹਿ ਚੁੱਕੇ ਅਧਿਕਾਰੀ ਦਾ ਹੱਥ ਦੱਸਿਆ।
Check Also
ਪੰਜਾਬ ਨੂੰ ਮਿਲੇ ਦੋ ਨਵੇਂ ਸੂਚਨਾ ਕਮਿਸ਼ਨਰ
ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਚੁਕਾਈ ਅਹੁਦੇ ਦੀ ਸਹੁੰ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਰਾਜ ਸੂਚਨਾ …