ਕਿਹਾ, ਮੋਦੀ ਸਰਕਾਰ ਨੇ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ
ਚੰਡੀਗੜ੍ਹ/ਬਿਊਰੋ ਨਿਊਜ਼
ਜਨਤਾ ਦਲ (ਯੂ) ਦੇ ਸਾਬਕਾ ਪ੍ਰਧਾਨ ਸ਼ਰਦ ਯਾਦਵ ਨੇ ਕਿਹਾ ਹੈ ਕਿ ਦੇਸ਼ ਵਿਚ ਜੋ ਧਰਮ ਬਦਲੀ ਦੀ ਰਾਜਨੀਤੀ ਚਲ ਰਹੀ ਹੈ, ਉਹ ਇਨਸਾਨੀਅਤ ਦੇ ਵਿਰੁੱਧ ਹੈ। ਇਹ ਵਰਤਾਰਾ ਵੰਡੀਆਂ ਪਾਉਣ ਵਾਲਾ ਤੇ ਸਮਾਜ ਨੂੰ ਤੋੜਨ ਵਾਲਾ ਹੈ। ਚੰਡੀਗੜ੍ਹ ਦੇ ਪ੍ਰੈਸ ਕੱਲਬ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਦੇ ਸੱਤਾਧਾਰੀ ਲੋਕ ਸੰਵਿਧਾਨ ਦੇ ਉਲਟ ਬੋਲਦੇ ਹਨ। ਜਿਸ ਕਾਰਨ ਸੰਵਿਧਾਨ ਨੂੰ ਇਸਦੀ ਰਾਖੀ ਕਰਨ ਵਾਲਿਆਂ ਤੋਂ ਹੀ ਖ਼ਤਰਾ ਹੈ। ਹਲਾਤ ਇਹ ਹਨ ਕਿ ਹਰ ਪਾਸੇ ਬੇਇਨਸਾਫ਼ੀ ਹੈ। ਦੇਸ਼ ਦਾ ਅੰਨਦਾਤਾ ਖ਼ੁਦਕੁਸ਼ੀਆਂ ਕਰ ਰਿਹਾ ਹੈ, ਜਿਸ ਦੀ ਕੇਂਦਰ ਸਰਕਾਰ ਨੂੰ ਕੋਈ ਪਰਵਾਹ ਨਹੀਂ। ਸ਼ਰਦ ਯਾਦਵ ਨੇ ਕਿਹਾ ਕਿ ਮੋਦੀ ਸਰਕਾਰ ਨੇ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ। ਬੇਰੁਜ਼ਗਾਰੀ ਕਈ ਗੁਣਾਂ ਵਧ ਗਈ ਹੈ। ਸ਼ਰਦ ਯਾਦਵ ਨੇ ਇਹ ਦੋਸ਼ ਵੀ ਲਗਾਏ ਨੋਟਬੰਦੀ ਨੇ ਦੇਸ਼ ਦਾ ਨੁਕਸਾਨ ਹੀ ਕੀਤਾ ਅਤੇ ਲੋਕਾਂ ਨੇ ਕਾਲਾ ਧਨ ਚਿੱਟਾ ਕਰ ਲਿਆ।
Check Also
ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ
ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …