Breaking News
Home / ਪੰਜਾਬ / ਲੁਧਿਆਣਾ ’ਚ ਹੋਈ ਵਾਰਡਬੰਦੀ ’ਤੇ ਕਾਂਗਰਸ ਵੱਲੋਂ ਚੁੱਕੇ ਸਵਾਲਾਂ ਦਾ ‘ਆਪ’ ਵਿਧਾਇਕ ਨੇ ਦਿੱਤਾ ਜਵਾਬ

ਲੁਧਿਆਣਾ ’ਚ ਹੋਈ ਵਾਰਡਬੰਦੀ ’ਤੇ ਕਾਂਗਰਸ ਵੱਲੋਂ ਚੁੱਕੇ ਸਵਾਲਾਂ ਦਾ ‘ਆਪ’ ਵਿਧਾਇਕ ਨੇ ਦਿੱਤਾ ਜਵਾਬ

ਲੁਧਿਆਣਾ ’ਚ ਹੋਈ ਵਾਰਡਬੰਦੀ ’ਤੇ ਕਾਂਗਰਸ ਵੱਲੋਂ ਚੁੱਕੇ ਸਵਾਲਾਂ ਦਾ ‘ਆਪ’ ਵਿਧਾਇਕ ਨੇ ਦਿੱਤਾ ਜਵਾਬ
ਗੋਗੀ ਬੋਲੇ  : ਕਾਂਗਰਸ ਪਾਰਟੀ ਦੇ ਵਿਛਾਏ ਹੋਏ ਕੰਡੇ ਚੁਗ ਰਹੇ ਹਾਂ

ਲੁਧਿਆਣਾ/ਬਿਊਰੋ ਨਿਊਜ਼ : ਲੁਧਿਆਣਾ ਨਗਰ ਨਿਗਮ ਚੋਣਾਂ ਦੇ ਐਲਾਨ ਤੋਂ ਪਹਿਲਾਂ ਹੋਈ ਵਾਰਡਬੰਦੀ ਨੂੰ ਲੈ ਕੇ ਸਿਆਸਤ ਗਰਮਾ ਚੁੱਕੀ ਹੈ। ਵਿਰੋਧੀ ਧਿਰਾਂ ਵੱਲੋਂ ਲਗਾਤਾਰ ਪੰਜਾਬ ਦੀ ਭਗਵੰਤ ਮਾਨ ਸਰਕਾਰ ’ਤੇ ਨਿਸ਼ਾਨਾ ਸਾਧਿਆ ਜਾ ਰਿਹ ਹੈ। ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਮਮਤਾ ਆਸ਼ੂ ਦਾ ਵਾਰਡ ਐਸ ਸੀ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਝੂਠੀ ਰਾਜਨੀਤੀ ਕਰਨ ਦਾ ਆਰੋਪ ਲਗਾਇਆ। ਜਿਸ ਦਾ ਜਵਾਬ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਨੇ ਦਿੰਦੇ ਹੋਏ ਕਿਹਾ ਕਿ ਪਿਛਲੀ ਸਰਕਾਰ ਵੱਲੋਂ 2018 ’ਚ ਵਾਰਡਬੰਦੀ ਕਰਕੇ ਬੁਰੀ ਤਰ੍ਹਾਂ ਨਾਲ ਇਲਾਕਿਆਂ ਨੂੰ ਮਰਜ਼ ਕਰ ਦਿੱਤਾ ਗਿਆ ਸੀ ਅਤੇ ਅਸੀਂ ਕਾਂਗਰਸ ਪਾਰਟੀ ਵੱਲੋਂ ਵਿਛਾਏ ਗਏ ਕੰਡਿਆਂ ਨੂੰ ਚੁਗ ਰਹੇ ਹਾਂ। ਗੋਗੀ ਨੇ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਵਾਰਡਬੰਦੀ ਸਬੰਧੀ ਇਤਰਾਜ਼ ਹੈ ਤਾਂ ਉਹ ਆਪਣਾ ਇਤਰਾਜ਼ ਦਾਖਲ ਕਰੇ। ਅਧਿਕਾਰੀ ਦੇਖਣਗੇ ਕਿ ਉਨ੍ਹਾਂ ਦੇ ਇਤਰਾਜ਼ ਕਿੱਥੋਂ ਤੱਕ ਸਹੀ ਹਨ ਅਤੇ ਉਸ ਅਨੁਸਾਰ ਵਾਰਡਬੰਦੀ ’ਚ ਸੋਧ ਹੋਵੇਗੀ। ਗੋਗੀ ਨੇ ਕਿਹਾ ਕਿ ਜਿਸ ਵਿਅਕਤੀ ਵੱਲੋਂ ਆਪਣੇ ਇਲਾਕੇ ’ਚ ਵਿਕਾਸ ਕਾਰਜ ਕੀਤੇ ਗਏ ਹਨ ਉਹ ਕਿਤੋਂ ਵੀ ਚੋਣ ਲੜ ਕੇ ਲੋਕਾਂ ਦੀ ਸੇਵਾ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਵਾਰਡਬੰਦੀ ਕਾਨੂੰਨ ਦੇ ਦਾਇਰੇ ਅੰਦਰ ਰਹਿ ਕੇ ਕੀਤੀ ਗਈ ਹੈ ਅਤੇ ਕੋਈ ਵਾਰਡ ਘਟਾਇਆ ਜਾਂ ਵਧਾਇਆ ਨਹੀਂ ਗਿਆ। ਸੰਵਿਧਾਨ ਅਨੁਸਾਰ ਜਿੰਨੇ ਪ੍ਰਤੀਸ਼ਤ ਐਸ ਸੀ ਅਤੇ ਬੀਸੀ ਵਾਰਡ ਹੋਣੇ ਚਾਹੀਦੇ ਹਨ ਉਸ ਅਨੁਸਾਰ ਹੀ ਬਣਾਏ ਗਏ ਹਨ। ਵਾਰਡਬੰਦੀ ਕਾਨੂੰਨ ਦੇ ਦਾਇਰੇ ’ਚ ਰਹਿ ਕੇ ਕੀਤੀ ਗਈ ਅਤੇ ਗਲਤ ਕੀਤੀ ਗਈ ਵਾਰਡਬੰਦੀ ਨੂੰ ਸਹੀ ਕੀਤਾ ਗਿਆ ਹੈ।

Check Also

ਕਾਂਗਰਸੀ ਵਿਧਾਇਕ ਪਰਗਟ ਸਿੰਘ ਭਾਜਪਾ ਸੰਸਦ ਮੈਂਬਰ ਕੰਗਣਾ ਰਣੌਤ ’ਤੇ ਭੜਕੇ

ਕਿਹਾ : ਸਮਾਜ ’ਚ ਨਫਰਤ ਫੈਲਾਉਣ ਵਾਲੇ ਲੋਕਾਂ ਦਾ ਕਰੋ ਬਾਈਕਾਟ ਜਲੰਧਰ/ਬਿਊਰੋ ਨਿਊਜ਼ : ਜਲੰਧਰ …