ਵਟਸਐਪ ‘ਤੇ ਮੈਸੇਜ ਕੀਤਾ, ਮੇਰੇ ਨਾਲ ਗੱਲ ਨਹੀਂ ਕਰੋਗੇ ਤਾਂ ਪਰਮੀਸ਼ ਵਰਗਾ ਹਾਲ ਹੋਵੇਗਾ
ਮੋਹਾਲੀ/ਬਿਊਰੋ ਨਿਊਜ਼
ਪੰਜਾਬੀ ਗਾਇਕ ਪਰਮੀਸ਼ ਵਰਮਾ ‘ਤੇ ਜਾਨ ਲੇਵਾ ਹਮਲਾ ਕਰਨ ਵਾਲੇ ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾਂ ਨੇ ਹੁਣ ਪ੍ਰਸਿੱਧ ਪੰਜਾਬੀ ਗਾਇਕ ਤੇ ਫਿਲਮ ਡਾਇਰੈਕਟਰ ਗਿੱਪੀ ਗਰੇਵਾਲ ਤੋਂ ਵੀ 10 ਲੱਖ ਰੁਪਏ ਦੀ ਫਿਰੌਤੀ ਮੰਗੀ ਹੈ। ਜਾਣਕਾਰੀ ਮੁਤਾਬਕ ਦਿਲਪ੍ਰੀਤ ਵਲੋਂ ਗਿੱਪੀ ਨੂੰ ਵਟਸਐਪ ‘ਤੇ ਮੈਸੇਜ਼ ਭੇਜ ਕੇ ਇਹ ਧਮਕੀ ਦਿੱਤੀ ਗਈ ਹੈ। ਫਿਰੌਤੀ ਨਾ ਦਿੱਤੇ ਜਾਣ ‘ਤੇ ਉਸਦਾ ਹਾਲ ਗਾਇਕ ਪਰਮੀਸ਼ ਵਰਮਾ ਵਰਗਾ ਕੀਤੇ ਜਾਣ ਦੀ ਵੀ ਧਮਕੀ ਦਿੱਤੀ। ਗਿੱਪੀ ਵਲੋਂ ਐਸ ਐਸ ਪੀ ਮੋਹਾਲੀ ਨੂੰ ਸ਼ਿਕਾਇਤ ਦਿੱਤੇ ਜਾਣ ਤੋਂ ਬਾਅਦ ਮੋਹਾਲੀ ਪੁਲਿਸ ਨੇ ਦਿਲਪ੍ਰੀਤ ਸਿੰਘ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। ਪੁਲਿਸ ਵਲੋਂ ਗਿੱਪੀ ਦੀ ਸਕਿਉਰਿਟੀ ਵੀ ਵਧਾ ਦਿੱਤੀ ਗਈ ਹੈ।
Check Also
ਨਸ਼ਿਆਂ ਖਿਲਾਫ ਰਾਜਪਾਲ ਗੁਲਾਬ ਚੰਦ ਕਟਾਰੀਆ ਦਾ ਪੈਦਲ ਮਾਰਚ ਅੰਮਿ੍ਰਤਸਰ ਪੁੱਜਾ
ਰਾਜਪਾਲ ਨੇ ਨਸ਼ਿਆਂ ਦੇ ਖਾਤਮੇ ਲਈ ਲੋਕਾਂ ਦਾ ਸਹਿਯੋਗ ਮੰਗਿਆ ਅੰਮਿ੍ਰਤਸਰ/ਬਿਊਰੋ ਨਿਊਜ਼ ਪੰਜਾਬ ਦੇ ਰਾਜਪਾਲ …