23.7 C
Toronto
Tuesday, September 16, 2025
spot_img
Homeਪੰਜਾਬਮਨਪ੍ਰੀਤ ਸਿੰਘ ਬਾਦਲ ਦੇ ਸਾਬਕਾ ਗੰਨਮੈਨ ’ਤੇ ਵਿਜੀਲੈਂਸ ਨੇ ਕਸਿਆ ਸ਼ਿਕੰਜਾ

ਮਨਪ੍ਰੀਤ ਸਿੰਘ ਬਾਦਲ ਦੇ ਸਾਬਕਾ ਗੰਨਮੈਨ ’ਤੇ ਵਿਜੀਲੈਂਸ ਨੇ ਕਸਿਆ ਸ਼ਿਕੰਜਾ

ਮਨਪ੍ਰੀਤ ਸਿੰਘ ਬਾਦਲ ਦੇ ਸਾਬਕਾ ਗੰਨਮੈਨ ’ਤੇ ਵਿਜੀਲੈਂਸ ਨੇ ਕਸਿਆ ਸ਼ਿਕੰਜਾ
ਬਠਿੰਡਾ ’ਚ ਖਰੀਦੇ ਦੋ ਪਲਾਟਾਂ ਨਾਲ ਸਬੰਧਤ ਹੈ ਮਾਮਲਾ

ਚੰਡੀਗੜ੍ਹ/ਬਿਊਰੋ ਨਿਉਜ਼ : ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀਆਂ ਮੁਸ਼ਕਿਲਾਂ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ ਕਿਉਂਕਿ ਬਠਿੰਡਾ ਵਿਜੀਲੈਂਸ ਦੀ ਰਾਡਾਰ ’ਤੇ ਉਨ੍ਹਾਂ ਦੇ ਕਰੀਬੀ ਵੀ ਆ ਗਏ ਹਨ। ਵਿਜੀਲੈਂਸ ਬਿਊਰੋ ਨੇ ਮਨਪ੍ਰੀਤ ਬਾਦਲ ਦੇ ਸਾਬਕਾ ਗੰਨਮੈਨ ਖਿਲਾਫ ਸ਼ਿਕੰਜਾ ਕਸਦਿਆਂ ਉਸ ਦੀ ਪ੍ਰਾਪਰਟੀ ਸਬੰਧੀ ਰਿਕਾਰਡ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਹੈ। ਵਿਜੀਲੈਂਸ ਨੇ 12 ਸਾਲ ਪੁਰਾਣੇ ਗੰਨਮੈਨ ਦੀ ਵਪਾਰਕ, ਰਿਹਾਇਸ਼ੀ ਅਤੇ ਖੇਤੀਬਾੜੀ ਨਾਲ ਸਬੰਧਤ ਜ਼ਮੀਨ ਦਾ ਰਿਕਾਰਡ ਖੰਗਾਲਣਾ ਸ਼ੁਰੂ ਕਰ ਦਿੱਤਾ ਹੈ। ਬਠਿੰਡਾ ਰੇਂਜ ਨੇ ਜਾਂਚ ਪੜਤਾਲ ਤੇਜ ਕੀਤੀ ਹੋਈ ਹੈ। ਇਨ੍ਹਾਂ ਵਿਚੋਂ ਇਕ ਜਾਂਚ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਅਰਬਨ ਅਸਟੇਟ ਬਠਿੰਡਾ ’ਚ ਖਰੀਦੇ ਗਏ 2 ਰਿਹਾਇਸ਼ੀ ਪਲਾਟਾਂ ਨਾਲ ਸਬੰਧਤ ਹੈ ਅਤੇ ਵਿਜੀਲੈਂਸ ਨੂੰ ਇਨ੍ਹਾਂ ਪਲਾਟਾਂ ਦੀ ਖਰੀਦੋ-ਫਰੋਖਤ ’ਤੇ ਸ਼ੱਕ ਹੈ। ਵਿਕਾਸ ਅਥਾਰਟੀ ਬਠਿੰਡਾ ਨੇ ਸਾਲ 2018 ’ਚ ਬਿਨਾ ਨਕਸ਼ਾ ਅਪਲੋਡ ਕੀਤੇ ਪੰਜ ਪਲਾਟਾਂ ਦੀ ਬੋਲੀ ਕਰਵਾਈ ਸੀ ਪ੍ਰੰਤੂ ਕੋਈ ਵਿਅਕਤੀ ਬੋਲੀ ਪ੍ਰਕਰਿਆ ’ਚ ਸ਼ਾਮਲ ਨਹੀਂ ਹੋਇਆ। ਫਿਰ 17 ਸਤੰਬਰ 2021 ਨੂੰ ਤਿੰਨੋਂ ਪਲਾਟਾਂ ਦੀ ਆਨਲਾਈਨ ਬੋਲੀ ਖੋਲ੍ਹੀ ਗਈ ਜੋ 27 ਸਤੰਬਰ ਨੂੰ ਹੋਣੀ ਸੀ। ਉਕਤ ਦੋਵੇਂ ਪਲਾਟਾਂ ਦਾ ਰਕਬਾ 1000 ਗਜ਼ ਅਤੇ 500 ਗਜ਼ ਸੀ। ਰਿਹਾਇਸ਼ੀ ਪਲਾਟ ਦੀ ਆਨਲਾਈਨ ਬੋਲੀ ’ਚ 3 ਵਿਅਕਤੀ ਰਾਜੀਵ ਕੁਮਾਰ, ਵਿਕਾਸ ਕੁਮਾਰ ਅਤੇ ਅਮਨਦੀਪ ਸ਼ਾਮਲ ਹੋਏ। ਵਿਜੀਲੈਂਸ ਅਨੁਸਾਰ ਪਲਾਟ ਦੀ ਬੋਲੀ ਲਗਾਉਣ ਵਾਲਾ ਅਮਨਦੀਪ ਕਿਸੇ ਸ਼ਰਾਬ ਦੇ ਠੇਕੇ ’ਤੇ ਕੰਮ ਕਰਦਾ ਸੀ। ਉਥੇ ਹੀ ਵਿਜੀਲੈਂਸ ਨੇ ਬੀਡੀਏ ਦੇ ਸਰਵਰ ਦੇ ਆਈਪੀ ਅਡਰੈਸ ਦੀ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਬੋਲੀ ਲਗਾਉਣ ਵਾਲੇ ਤਿੰਨੋਂ ਵਿਅਕਤੀਆਂ ਨੇ ਇਕ ਹੀ ਕੰਪਿਊਟਰ ਤੋਂ ਬੋਲੀ ਲਾਈ ਸੀ। ਬੋਲੀ ’ਤੇ ਪਲਾਟ ਮਿਲਣ ਤੋਂ ਬਾਅਦ ਰਾਜੀਵ ਕੁਮਾਰ ਅਤੇ ਵਿਕਾਸ ਕੁਮਾਰ ਨੇ ਸਾਬਕਾ ਵਿੱਤ ਮਨ੍ਰਪੀਤ ਬਾਦਲ ਨਾਲ 30 ਸਤੰਬਰ ਨੂੰ ਦੋਵੇਂ ਪਲਾਟ ਵੇਚਣ ਦਾ ਐਗਰੀਮੈਂਟ ਕਰ ਲਿਆ, ਜਿਸ ਬਦਲੇ ਮਨ੍ਰਪ੍ਰੀਤ ਬਾਦਲ ਲਗਭਗ 1 ਕਰੋੜ ਰੁਪਇਆਂ ਦੋਵਾਂ ਦੇ ਬੈਂਕ ਖਾਤਿਆਂ ’ਚ ਪਾਇਆ। ਵਿਜੀਲੈਂਸ ਦੀ ਜਾਂਚ ਅਨੁਸਾਰ ਰਾਜੀਵ ਅਤੇ ਵਿਕਾਸ ਨੇ 5 ਅਕਤੂਬਰ 2021 ਨੂੰ ਬੀਡੀਏ ਦੇ ਕੋਲ ਪਹਿਲੀ ਕਿਸਤ ਦੇ ਰੂਪ ’ਚ 25 ਪ੍ਰਤੀਸ਼ਤ ਧਨ ਰਾਸ਼ੀ ਭਰੀ ਸੀ।
RELATED ARTICLES
POPULAR POSTS