Breaking News
Home / ਪੰਜਾਬ / ਹੁਣ ਚੰਡੀਗੜ੍ਹ ‘ਚ ਰਿਕਸ਼ਾ ਤੇ ਸਾਈਕਲ ਦਾ ਵੀ ਹੋਵੇਗਾ ਚਲਾਨ

ਹੁਣ ਚੰਡੀਗੜ੍ਹ ‘ਚ ਰਿਕਸ਼ਾ ਤੇ ਸਾਈਕਲ ਦਾ ਵੀ ਹੋਵੇਗਾ ਚਲਾਨ

Chandigarh-city-entryਚੰਡੀਗੜ੍ਹ/ਬਿਊਰੋ ਨਿਊਜ਼
ਅੱਜ ਤੋਂ ਚੰਡੀਗੜ੍ਹ ਵਿੱਚ ਰਿਕਸ਼ਾ, ਰੇਹੜੀ ਤੇ ਸਾਈਕਲ ਦਾ ਵੀ ਚਲਾਨ ਹੋਣਾ ਸ਼ੁਰੂ ਹੋ ਗਿਆ ਹੈ। ਪਹਿਲੀ ਵਾਰ 300, ਦੂਜੀ ਵਾਰ 400 ਤੇ ਤੀਜੀ ਵਾਰ 500 ਰੁਪਏ ਦਾ ਜ਼ੁਰਮਾਨਾ ਹੋਵੇਗਾ। ਚੰਡੀਗੜ੍ਹ ਵਿੱਚ ਰਿਕਸ਼ਾ ਚਲਾਉਣ ਲਈ ਲਾਇਸੰਸ ਵੀ ਹੁਣ ਲਾਜ਼ਮੀ ਕਰ ਦਿੱਤਾ ਗਿਆ ਹੈ।
ਬਿਨਾਂ ਲਾਇਸੰਸ ਦੇ ਰਿਕਸ਼ਾ ਤੇ ਟਰੈਕ ਉੱਤੇ ਸਾਈਕਲ ਨਾ ਚਲਾਉਣ ਕਾਰਨ ਸਾਈਕਲ ਨੂੰ ਜ਼ਬਤ ਕਰ ਲਿਆ ਜਾਵੇਗਾ। ਜਿਸ ਥਾਂ ਉੱਤੇ ਟਰੈਕ ਨਹੀਂ ਹੋਵੇਗਾ, ਉੱਥੇ ਸੜਕ ਉੱਤੇ ਸੱਜੇ ਪਾਸੇ ਸਾਈਕਲ ਚਲਾਉਣਾ ਹੋਵੇਗਾ। ਸਾਈਕਲ ਦੇ ਲਈ ਲਾਇਸੰਸ ਲੈਣ ਦੀ ਲੋੜ ਨਹੀਂ ਹੋਵੇਗੀ। ਚੰਡੀਗੜ੍ਹ ਪੁਲਿਸ ਨੇ ਟਰੈਫ਼ਿਕ ਵਿਵਸਥਾ ਨੂੰ ਸਹੀ ਬਣਾਉਣ ਲਈ ਰਿਕਸ਼ਾ-ਰੇਹੜੀ ਤੇ ਸਾਈਕਲ ਚਾਲਕਾਂ ਲਈ ਨਵੇਂ ਨਿਯਮ ਬਣਾਏ ਹਨ। ਚੰਡੀਗੜ੍ਹ ਟਰੈਫ਼ਿਕ ਪੁਲਿਸ ਅਨੁਸਾਰ ਰੇਹੜੀ ਤੇ ਰਿਕਸ਼ੇ ਲਈ ਲਾਇਸੰਸ ਜ਼ਰੂਰੀ ਹੋਵੇਗਾ। ਰਿਕਸ਼ੇ ਉੱਤੇ ਸਿਰਫ਼ ਦੋ ਹੀ ਸਵਾਰੀਆਂ ਬੈਠ ਸਕਣਗੀਆਂ। 12 ਸਾਲ ਤੋਂ ਉੱਪਰ ਦੇ ਦੋ ਬੱਚਿਆਂ ਨੂੰ ਇੱਕ ਸਵਾਰੀ ਦੀ ਸੀਟ ਵਿੱਚ ਸ਼ਾਮਲ ਕੀਤਾ ਗਿਆ ਹੈ ਜਦੋਂਕਿ ਸੱਤ ਸਾਲ ਤੋਂ ਘੱਟ ਉਮਰ ਦਾ ਬੱਚੇ ਦੋ ਸਵਾਰੀਆਂ ਨਾਲ ਬੈਠ ਸਕਦਾ ਹੈ।

Check Also

ਲੁਧਿਆਣਾ ਤੋਂ ‘ਆਪ’ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੂੰ ਸ਼ਰਾਬ ਨਾਲ ਤੋਲਿਆ

ਮਜੀਠੀਆ ਬੋਲੇ : ਲੋਕਾਂ ਨੇ ਪੀਤੀ ਤੁਪਕਾ ਤੁਪਕਾ ‘ਆਪ’ ਵਾਲਿਆਂ ਨੇ ਪੀਤੀ ਬਾਟੇ ਨਾਲ ਲੁਧਿਆਣਾ/ਬਿਊਰੋ …