6.6 C
Toronto
Wednesday, November 5, 2025
spot_img
Homeਦੁਨੀਆਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਤੋਸ਼ਾਖਾਨਾ ਮਾਮਲੇ ’ਚ ਤਿੰਨ...

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਤੋਸ਼ਾਖਾਨਾ ਮਾਮਲੇ ’ਚ ਤਿੰਨ ਸਾਲ ਦੀ ਹੋਈ ਸਜ਼ਾ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਤੋਸ਼ਾਖਾਨਾ ਮਾਮਲੇ ’ਚ ਤਿੰਨ ਸਾਲ ਦੀ ਹੋਈ ਸਜ਼ਾ
5 ਸਾਲ ਨਹੀਂ ਲੜ ਸਕਣਗੇ ਚੋਣ, 1 ਲੱਖ ਰੁਪਏ ਜੁਰਮਾਨਾ ਵੀ ਲਗਾਇਆ, ਲਾਹੌਰ ਤੋਂ ਕੀਤਾ ਗਿ੍ਰਫ਼ਤਾਰ

ਇਸਲਾਮਾਬਾਦ/ਬਿਊਰੋ ਨਿਊਜ਼ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਇਮਰਾਨ ਖਾਨ ਨੂੰ ਤੋਸ਼ਾਖਾਨਾ ਮਾਮਲੇ ’ਚ ਅਦਾਲਤ ਵੱਲੋਂ 3 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਦੇ ਨਾਲ ਹੀ ਉਹ ਅਗਲੇ 5 ਸਾਲ ਤੱਕ ਚੋਣ ਵੀ ਨਹੀਂ ਲੜ ਸਕਣਗੇ। ਇਸਲਾਮਾਬਾਦ ਦੀ ਟ੍ਰਾਇਲ ਕੋਰਟ ਨੇ ਇਮਰਾਨ ਖਾਨ ਨੂੰ ਤੁਰੰਤ ਗਿ੍ਰਫਤਾਰ ਕਰਨ ਦਾ ਹੁਕਮ ਦਿੱਤੇ ਸਨ, ਜਿਸ ਤੋਂ ਬਾਅਦ ਉਸ ਨੂੰ ਲਾਹੌਰਰ ਤੋਂ ਗਿ੍ਰਫ਼ਤਾਰ ਕਰ ਲਿਆ ਗਿਆ। ਕੋਰਟ ਵੱਲੋਂ ਇਮਰਾਨ ਖਾਨ ’ਤੇ 1 ਲੱਖ ਰੁਪਏ ਜੁਰਮਾਨਾ ਵੀ ਲਗਾਇਆ ਹੈ। ਕੋਰਟ ਨੇ ਕਿਹਾ ਕਿ ਪੀਟੀਆਈ ਚੇਅਰਮੈਨ ਇਮਰਾਨ ਨੇ ਤੋਸ਼ਾਖਾਨਾ ਮਾਮਲੇ ’ਚ ਪਾਕਿਸਤਾਨ ਦੇ ਚੋਣ ਕਮਿਸ਼ਨ ਨੂੰ ਗਲਤ ਜਾਣਕਾਰੀ ਦਿੱਤੀ ਸੀ। ਇਸ ਦੇ ਨਾਲ ਹੀ ਉਹ ਭਿ੍ਰਸ਼ਟਾਚਾਰ ’ਚ ਲਿਪਤ ਸਨ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਕੋਰਟ ਨੇ ਸੁਣਵਾਈ ਤੋਂ ਬਾਅਦ ਫੈਸਲਾ ਰਾਖਵਾਂ ਰੱਖ ਲਿਆ ਸੀ ਪ੍ਰੰਤੂ ਇਸ ਤੋਂ ਬਾਅਦ ਜਦੋਂ ਇਮਰਾਨ ਕੋਰਟ ਨਹੀਂ ਪਹੁੰਚੇ ਤਾਂ ਜੱਜ ਨੇ ਫੈਸਲਾ ਸੁਣਾ ਦਿੱਤਾ। ਤੋਸ਼ਾਖਾਨਾ ਮਾਮਲੇ ’ਚ ਇਮਰਾਨ ਖਾਨ ਦੀ ਪਤਨੀ ਬੁਸ਼ਰਾ ਬੀਬੀ ਨੂੰ ਐਂਟੀ ਕੁਰੱਪਸ਼ਨ ਏਜੰਸੀ ਪੁੱਛਗਿੱਛ ਦੇ ਲਈ ਬੁਲਾ ਰਹੀ ਹੈ ਕਿਉਂਕਿ ਤੋਸ਼ਾਖਾਨਾ ਦੇ ਕਰੋੜਾਂ ਰੁਪਏ ਦੇ ਤੋਹਫੇ ਬੁਸ਼ਰਾ ਬੀਬੀ ਨੇ ਵੇਚਣ ਲਈ ਦਿੱਤੇ ਸਨ। ਬੁਸ਼ਰਾ ਬੀਬੀ ਨੂੰ ਵੀ ਜਾਂਚ ਏਜੰਸੀ ਦੇ ਸਾਹਮਣੇ ਪੇਸ਼ ਹੋਣਾ ਹੁਣ ਤੱਕ 13 ਵਾਰ ਬੁਸ਼ਰਾ ਨੂੰ ਜਾਂਚ ਏਜੰਸੀ ਨੇ ਪੇਸ਼ ਹੋਣ ਦੇ ਲਈ ਨੋਟਿਸ ਦਿੱਤਾ ਹੈ ਪ੍ਰੰਤੂ ਬੁਸ਼ਰਾ ਬੀਬੀ ਇਕ ਵਾਰ ਪੇਸ਼ ਨਹੀਂ ਹੋਏ। ਇਸ ਤੋਂ ਬਾਅਦ ਜਾਂਚ ਏਜੰਸੀ ਨੇ ਅਖਬਾਰਾਂ ’ਚ ਇਸ਼ਤਿਹਾਰ ਕਢਵਾਇਆ ਅਤੇ ਕਿਹਾ ਕਿ ਜੇਕਰ ਬੁਸ਼ਰਾ ਬੀਬੀ ਪੇਸ਼ ਨਹੀਂ ਹੋਹੀ ਤਾਂ ਉਨ੍ਹਾਂ ਦੇ ਖਿਲਾਫ ਗੈਰ ਜ਼ਮਾਨਤੀ ਵਾਰੰਟ ਹਾਸਲ ਕੀਤੇ ਜਾਣਗੇ।
RELATED ARTICLES
POPULAR POSTS