ਬਰੈਂਪਟਨ : ਓਨਟਾਰੀਓ ਲਿਬਰਲ ਨੇ 26 ਮਈ ਨੂੰ ਆਪਣਾ ਪੂਰਾ ਚੋਣ ਪਲੇਟਫਾਰਮ ਜਾਰੀ ਕੀਤਾ ਹੈ। ਪਾਰਟੀ ਨੇਤਾ ਸੁਖਵੰਤ ਠੇਠੀ ਨੇ ਕਿਹਾ ਕਿ ਲਿਬਰਲ ਸਰਕਾਰ 2018 ਦੇ ਬਜਟ ਵਿਚ ਪੇਸ਼ ਕੀਤੀ ਗਈ ਦੇਖਭਾਲ ਅਤੇ ਅਵਸਰ ਦੀ ਯੋਜਨਾ ਬਣਾਉਣ ਲਈ ਤਿਆਰ ਹੋਵੇਗੀ। ਸੁਖਵੰਤ ਠੇਠੀ ਨੇ ਕਿਹਾ ਕਿ ਮੈਂ ਉਨ੍ਹਾਂ ਸਭ ਦਾ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਇਸ ਚੋਣ ਵਿਚ ਹਿੱਸਾ ਲਿਆ ਹੈ। ਇਸ ਇਕ ਵਾਰ ਫਿਰ ਚੋਣਾਂ ਵਿਚ ਜਿੱਤ ਹਾਸਲ ਕਰਾਂਗੇ। 2014 ਵਿਚ ਉਨਟਾਰੀਓ ਲਿਬਰਲ ਨੂੰ ਨਵਾਂ ਓਨਟਾਰੀਓ ਬਣਾਉਣ ਲਈ ਚੁਣਿਆ ਗਿਆ ਸੀ। ਅਜਿਹਾ ਕਰਨ ਦੇ ਚਾਰ ਸਾਲ ਬਾਅਦ ਅਤੇ 1990 ਦੇ ਦਹਾਕੇ ਤੋਂ ਆਰਥਿਕ ਵਿਕਾਸ ਦੀ ਸਭ ਤੋਂ ਚੰਗੀ ਲਕੀਰ ਹਾਸਲ ਕਰਨ ਤੋਂ ਬਾਅਦ ਉਨਟਾਰੀਓ ਵਿਚ ਨਵੇਂ ਕੰਮ ਜਾਰੀ ਹਨ।
Check Also
ਪਾਕਿਸਤਾਨ ਦੇ ਬਲੋਚਿਸਤਾਨ ਵਿਚ ਬੱਸ ’ਤੇ ਹਮਲਾ – 9 ਵਿਅਕਤੀਆਂ ਦੀ ਮੌਤ
ਨਵੀਂ ਦਿੱਲੀ/ਬਿਊਰੋ ਨਿਊਜ਼ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿਚ ਕਵੇਟਾ ਤੋਂ ਲਾਹੌਰ ਜਾ ਰਹੀ ਇਕ ਯਾਤਰੀ …