Breaking News
Home / ਦੁਨੀਆ / ਕੇਂਦਰ ਸਰਕਾਰ ਨੇ ਹਾਫਿਜ਼ ਸਈਦ, ਮਸੂਦ ਅਜ਼ਹਰ ਤੇ ਦਾਊਦ ਇਬਰਾਹੀਮ ਨੂੰ ਐਲਾਨਿਆ ਅੱਤਵਾਦੀ

ਕੇਂਦਰ ਸਰਕਾਰ ਨੇ ਹਾਫਿਜ਼ ਸਈਦ, ਮਸੂਦ ਅਜ਼ਹਰ ਤੇ ਦਾਊਦ ਇਬਰਾਹੀਮ ਨੂੰ ਐਲਾਨਿਆ ਅੱਤਵਾਦੀ

ਨਵੀਂ ਦਿੱਲੀ/ਬਿਊਰੋ ਨਿਊਜ਼ : ਕੇਂਦਰ ਸਰਕਾਰ ਨੇ ਅੱਜ ਗ਼ੈਰ-ਕਾਨੂੰਨੀ ਸਰਗਰਮੀਆਂ (ਰੋਕੂ) ਐਕਟ ਦੇ ਤਹਿਤ ਮੁੰਬਈ ਹਮਲੇ ਦੇ ਮਾਸਟਰ ਮਾਈਂਡ ਹਾਫ਼ਿਜ਼ ਸਈਦ, ਮਸੂਦ ਅਜ਼ਹਰ, ਦਾਊਦ ਇਬਰਾਹੀਮ ਅਤੇ ਜ਼ਕੀ-ਉਰ-ਰਹਿਮਾਨ ਲਖਵੀ ਨੂੰ ਅੱਤਵਾਦੀ ਐਲਾਨਿਆ ਹੈ। ਇਨ੍ਹਾਂ ਸਾਰਿਆਂ ਦੇ ਵਿਰੁੱਧ ਰੈੱਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਜੈਸ਼-ਏ-ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ‘ਤੇ ਭਾਰਤ ‘ਚ ਅੱਤਵਾਦੀ ਹਮਲਿਆਂ ਅੰਜਾਮ ਦੇਣ ਦਾ ਦੋਸ਼ ਹੈ। ਇਸੇ ਸਾਲ ਮਈ ‘ਚ ਮਸੂਦ ਅਜ਼ਹਰ ਨੂੰ ਕੌਮਾਂਤਰੀ ਅੱਤਵਾਦੀ ਐਲਾਨਿਆ ਗਿਆ ਸੀ। ਧਿਆਨ ਰਹੇ ਕਿ ਹਾਫਿਜ਼ ਸਈਦ ਅਤੇ ਮਸੂਦ ਅਜ਼ਹਰ ਨੂੰ ਇਸ ਤੋਂ ਪਹਿਲਾਂ ਅਮਰੀਕਾ, ਸੰਯੁਕਤ ਰਾਸ਼ਟਰ ਅਤੇ ਯੂਰਪੀਅਨ ਯੂਨੀਅਨ ਵੀ ਖਤਰਨਾਕ ਅੱਤਵਾਦੀ ਐਲਾਨ ਚੁੱਕਾ ਹੈ। ਗ਼ੈਰ-ਕਾਨੂੰਨੀ ਸਰਗਰਮੀਆਂ (ਰੋਕੂ) ਐਕਟ ਦੇ ਤਹਿਤ ਕੇਂਦਰ ਅਤੇ ਸੂਬੇ ਹੁਣ ਕਿਸੇ ਵਿਅਕਤੀ ਨੂੰ ਵੀ ਅੱਤਵਾਦੀ ਐਲਾਨ ਸਕਦੇ ਹਨ ਅਤੇ ਉਸਦੀ ਜਾਇਦਾਦ ਜ਼ਬਤ ਕਰ ਸਕਦੇ ਹਨ। ਇਹ ਬਿੱਲ ਲੰਘੇ ਮਹੀਨੇ ਹੀ ਸੰਸਦ ਵਿਚ ਪਾਸ ਹੋਇਆ ਸੀ।

Check Also

ਕਮਲਾ ਹੈਰਿਸ ਨੇ ਅਮਰੀਕੀ ਵੋਟਰਾਂ ਦੀ ਵੋਟ ਨੂੰ ਦੱਸਿਆ ਹੁਣ ਤੱਕ ਦੀ ਸਭ ਤੋਂ ਮਹੱਤਵਪੂਰਨ ਵੋਟ

ਕਿਹਾ : ਤੁਹਾਡੇ ਵੱਲੋਂ ਪਾਈ ਗਈ ਵੋਟ ਅਮਰੀਕਾ ਦਾ ਭਵਿੱਖ ਤੈਅ ਕਰੇਗੀ ਵਾਸ਼ਿੰਗਟਨ/ਬਿਊਰੋ ਨਿਊਜ਼ : …