ਲਿਬਰਲ ਹੀ ਬਿਹਤਰ ਪ੍ਰਸ਼ਾਸਨ ਦੇ ਯੋਗ : ਸੁਖਵੰਤ ਠੇਠੀ
ਬਰੈਂਪਟਨ/ਬਿਊਰੋ ਨਿਊਜ਼
ਪ੍ਰੀਮੀਅਰ ਕੈਥਲੀਨ ਵਿੰਨ ਨੇ ਐਲਾਨ ਕੀਤਾ ਕਿ ਨਵੀਂ ਓਨਟਾਰੀਓ ਲਿਬਰਲ ਸਰਕਾਰ ਤੇਜ਼ੀ ਨਾਲ ਕਾਨੂੰਨ ਲਾਗੂ ਕਰਕੇ ਯਾਰਕ ਯੂਨੀਵਰਸਿਟੀ ਦੀ 3000 ਤੋਂ ਜ਼ਿਆਦਾ ਕੰਟਰੈਕਟ ਫੈਕੇਲਿਟੀ ਅਤੇ ਰਿਸਰਚ ਅਸਿਸਟੈਂਟ ਸਟਾਫ ਨੂੰ ਫਿਰ ਤੋਂ ਕਲਾਸਾਂ ਵਿਚ ਲੈ ਆਵੇਗੀ ਅਤੇ ਸਟੂਡੈਂਟਾਂ ਦੀ ਪੜ੍ਹਾਈ ਸ਼ੁਰੂ ਹੋ ਜਾਵੇਗੀ। ਪੜ੍ਹਾਈ ਦਾ ਕੰਮ ਮਾਰਚ ਮਹੀਨੇ ਤੋਂ ਰੁਕਿਆ ਪਿਆ ਹੈ। ਕੁਝ ਹਫਤੇ ਪਹਿਲਾਂ, ਐਨਡੀਪੀ ਨੇ ਕਾਨੂੰਨ ਨੂੰ ਰੋਕ ਦਿੱਤਾ ਸੀ ਜੋ ਕੁਝ ਵਿਦਿਆਰਥੀਆਂ ਲਈ ਸਮੈਸਟਰ ਬਚਾ ਲੈਂਦਾ ਪਰ ਅਜਿਹਾ ਨਹੀਂ ਹੋ ਸਕਿਆ। ਵਾਸਤਵ ਵਿਚ ਐਨਡੀਪੀ ਕਦੀ ਵੀ ਹੜਤਾਲ ਸਮਾਪਤ ਕਰਨ ਲਈ ਸਰਕਾਰ ਦੀ ਸ਼ਕਤੀ ਦਾ ਉਪਯੋਗ ਨਹੀਂ ਕਰੇਗਾ। ਸੁਖਵੰਤ ਠੇਠੀ ਨੇ ਕਿਹਾ ਕਿ ਬਰੈਂਪਟਨ ਪਰਿਵਾਰਾਂ ਨੂੰ ਇਕ ਸਥਿਰ ਸਰਕਾਰ ਦੀ ਜ਼ਰੂਰਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਿਰਫ ਉਨਟਾਰੀਓ ਲਿਬਰਲ ਹੀ ਉਚਿਤ ਸੋਚ ਰੱਖਦੇ ਹਨ ਜੋ ਲੋਕਾਂ ਨੂੰ ਬਿਹਤਰ ਪ੍ਰਸ਼ਾਸਨ ਦੇਣ ਦੇ ਯੋਗ ਹਨ। ਸੁਖਵੰਤ ਠੇਠੀ ਨੇ ਕਿਹਾ ਕਿ ਓਨਟਾਰੀਓ ਲਿਬਰਲਾਂ ਨੇ ਹਮੇਸ਼ਾ ਉਚ ਗੁਣਵਤਾ ਵਾਲੇ ਪੋਸਟ ਸੈਕੰਡਰੀ ਸਿੱਖਿਆ ਲਈ ਜ਼ਿਆਦਾ ਨਿਵੇਸ਼ ਕੀਤਾ ਹੈ। ਇਹੀ ਕਾਰਨ ਹੈ ਕਿ ਅਸੀਂ ਹਜ਼ਾਰਾਂ ਵਿਦਿਆਰਥੀਆਂ ਲਈ ਮੁਫਤ ਸਿੱਖਿਆ ਪ੍ਰਦਾਨ ਕਰ ਰਹੇ ਹਾਂ ਅਤੇ ਇਕ ਨਵੀਂ ਬਰੈਂਪਟਨ ਯੂਨੀਵਰਸਿਟੀ ਬਣਾ ਰਹੇ ਹਾਂ।
Check Also
ਪਾਕਿਸਤਾਨ ’ਚ ਸਿੰਧ ਦੇ ਗ੍ਰਹਿ ਮੰਤਰੀ ਦਾ ਘਰ ਸਾੜਿਆ
ਸਿੰਧੂ ਨਦੀ ਦਾ ਪਾਣੀ ਡਾਈਵਰਟ ਕਰਨ ਦੀ ਸਕੀਮ ਦੇ ਖਿਲਾਫ ਪ੍ਰਦਰਸ਼ਨ ਨਵੀਂ ਦਿੱਲੀ/ਬਿਊਰੋ ਨਿਊਜ਼ …