1.1 C
Toronto
Wednesday, November 25, 2026
spot_img
HomeਕੈਨੇਡਾFrontਡੋਨਾਲਡ ਟਰੰਪ ਨੇ ਚੀਨ ਨੂੰ ਦਿੱਤੀ ਧਮਕੀ

ਡੋਨਾਲਡ ਟਰੰਪ ਨੇ ਚੀਨ ਨੂੰ ਦਿੱਤੀ ਧਮਕੀ

ਡੋਨਾਲਡ ਟਰੰਪ ਨੇ ਚੀਨ ਨੂੰ ਦਿੱਤੀ ਧਮਕੀ
ਕਿਹਾ : ਸਮਝੌਤਾ ਕਰੋ ਜਾਂ 155 ਫੀਸਦੀ ਟੈਰਿਫ ਭਰੋ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਨੂੰ ਚਿਤਾਵਨੀ ਦਿੱਤੀ ਹੈ ਕਿ ਉਸ ਨੂੰ 155 ਫੀਸਦੀ ਤੱਕ ਟੈਰਿਫ ਭਰਨਾ ਪੈ ਸਕਦਾ ਹੈ। ਟਰੰਪ ਨੇ ਚੀਨ ਨੂੰ 1 ਨਵੰਬਰ ਤੱਕ ਵਪਾਰਕ ਸਮਝੌਤਾ ਕਰਨ ਲਈ ਕਿਹਾ ਹੈ। ਟਰੰਪ ਨੇ ਇਹ ਬਿਆਨ ਵਾਈਟ ਹਾਊਸ ਵਿਚ ਆਸਟੇ੍ਰਲੀਆਈ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨਾਲ ਬੈਠਕ ਦੌਰਾਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਚੀਨ ਸਾਡੇ ਪ੍ਰਤੀ ਬਹੁਤ ਸਨਮਾਨਜਨਕ ਰਿਹਾ ਹੈ, ਉਹ ਸਾਨੂੰ ਟੈਰਿਫ ਦੇ ਰੂਪ ਵਿਚ 55 ਫੀਸਦੀ ਤੱਕ ਵੱਡੀ ਰਕਮ ਦੇ ਰਿਹਾ ਹੈ। ਪਰ, 1 ਨਵੰਬਰ ਤੱਕ ਸਮਝੌਤਾ ਨਾ ਹੋਇਆ ਤਾਂ ਇਹ ਟੈਫਿਰ 155 ਫੀਸਦੀ ਤੱਕ ਜਾ ਸਕਦਾ ਹੈ। ਡੋਨਾਲਡ ਟਰੰਪ ਨੇ ਕਿਹਾ ਕਿ ਪਹਿਲਾਂ ਕਈ ਦੇਸ਼ਾਂ ਨੇ ਅਮਰੀਕਾ ਦਾ ਫਾਇਦਾ ਉਠਾਇਆ ਹੈ, ਪਰ ਹੁਣ ਅਜਿਹਾ ਨਹੀਂ ਹੋਣ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਟਰੰਪ ਨੇ ਇਹ ਵੀ ਕਿਹਾ ਸੀ ਕਿ ਭਾਰਤ ਰੂਸ ਕੋਲੋਂ ਤੇਲ ਨਹੀਂ ਖਰੀਦੇਗਾ। ਟਰੰਪ ਨੇ ਕਿਹਾ ਸੀ ਕਿ ਇਸ ਨੂੰ ਲੈ ਕੇ ਮੇਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਹੋਈ ਹੈ, ਪਰ ਭਾਰਤ ਇਸ ਗੱਲ ਨੂੰ ਨਕਾਰ ਚੁੱਕਾ ਹੈ।

RELATED ARTICLES
POPULAR POSTS