ਸਰੀ/ਬਿਊਰੋ ਨਿਊਜ਼ : ਪਿਛਲੇ ਦਿਨੀਂ ਸਰੀ ਨਿਊਟਨ ਰੋਟਰੀ ਕਲੱਬ ਵੱਲੋਂ ਕਰਵਾਏ ਸਾਲਾਨਾ ਫੰਡ ਰੇਜ਼ਿੰਗ ਸਮਾਗਮ ਵਿਚ ਚਿੱਤਰਕਾਰ ਜਰਨੈਲ ਸਿੰਘ ਵੱਲੋਂ ਬਣਾਇਆ ਉੱਡਣੇ ਸਿੱਖ ਮਿਲਖਾ ਸਿੰਘ ਦਾ ਚਿੱਤਰ 13000 ਡਾਲਰ ਦੀ ਕੀਮਤ ਵਿਚ ਵਿਕਿਆ। ਉਕਤ ਸਮਾਗਮ ਲੁਧਿਆਣੇ ਵਿਚ ਗੂੰਗੇ ਬੋਲੇ ਬੱਚਿਆਂ ਦੇ ਸਕੂਲ ਦੀ ਸਹਾਇਤਾ ਵਾਸਤੇ ਕਰਵਾਇਆ ਗਿਆ ਸੀ। ਗਰੈਂਡ ਤਾਜ ਬੈਂਕਟ ਹਾਲ ਵਿਚ ਕਰਵਾਏ ਇਸ ਸਮਾਗਮ ਵਿਚ ਉੱਡਣੇ ਸਿੱਖ ਮਿਲਖਾ ਸਿੰਘ ਤੇ ਉਨ੍ਹਾਂ ਦੀ ਧਰਮ ਪਤਨੀ ਨਿਰਮਲ ਮਿਲਖਾ ਸਿੰਘ ਮੁੱਖ ਮਹਿਮਾਨ ਸਨ। ਸਰੀ ਨਿਊਟਨ ਰੋਟਰੀ ਕਲੱਬ ਵੱਲੋਂ ਵਿਸ਼ੇਸ਼ ਤੌਰ ‘ਤੇ ਚਿੱਤਰਕਾਰ ਜਰਨੈਲ ਸਿੰਘ ਨੂੰ ਮਿਲਖਾ ਸਿੰਘ ਦਾ ਚਿੱਤਰ ਬਣਾਉਣ ਦੀ ਜਿੰਮੇਵਾਰੀ ਲਾਈ ਗਈ ਸੀ ਜੋ ਬਾਅਦ ਵਿਚ ਉਕਤ ਚਿੱਤਰ ਨੀਲਾਮ ਕੀਤਾ ਜਾਣਾ ਸੀ। ਬੋਲੀ ਦੌਰਾਨ ਇਸ ਚਿੱਤਰ ਵਿਚ ਹਾਜ਼ਰ ਦਰਸ਼ਕਾਂ ਦੀ ਵਿਸ਼ੇਸ਼ ਰੁਚੀ ਰਹੀ ਤੇ 5000 ਡਾਲਰ ਤੋਂ ਬੋਲੀ ਸ਼ੁਰੂ ਹੋਈ ਜੋ ਅਖੀਰ ਵਿਚ ਉ ੱਘੇ ਕਾਰੋਬਾਰੀ ਮਨਜੀਤ ਸਿੰਘ ਲਿੱਟ ਵੱਲੋਂ 13000 ਡਾਲਰ ਦੀ ਬੋਲੀ ਦੇਣ ਨਾਲ ਖਤਮ ਹੋਈ। ਸਮਾਗਮ ਵਿਚ ਚਿੱਤਰਕਾਰ ਜਰਨੈਲ ਸਿੰਘ ਦੀ ਭਾਰੀ ਸ਼ਲਾਘਾ ਕੀਤੀ ਜਾ ਰਹੀ ਸੀ।
Check Also
ਪ੍ਰਧਾਨ ਮੰਤਰੀ ਮੋਦੀ ਨੇ ਬੰਗਲਾਦੇਸ਼ ਦੇ ਚੀਫ ਐਡਵਾਈਜਰ ਨਾਲ ਕੀਤੀ ਮੁਲਾਕਾਤ
ਥਾਈਲੈਂਡ ਵਿਚ ਸਿਖਰ ਵਾਰਤਾ ਦੌਰਾਨ ਮੋਦੀ ਅਤੇ ਮੁਹੰਮਦ ਯੂਨਸ ਵਿਚਾਲੇ ਹੋਈ ਗੱਲਬਾਤ ਨਵੀਂ ਦਿੱਲੀ/ਬਿਊਰੋ ਨਿਊਜ਼ …