Breaking News
Home / ਦੁਨੀਆ / ਪਾਕਿਸਤਾਨ ਦੇ ਇਸ ਜੈਨ ਮੰਦਿਰ ‘ਚ ਬਟਵਾਰੇ ਤੋਂ ਬਾਅਦ ਕੋਈ ਜੈਨ ਹਿੰਦੂ ਨਹੀਂ ਪਹੁੰਚਿਆ

ਪਾਕਿਸਤਾਨ ਦੇ ਇਸ ਜੈਨ ਮੰਦਿਰ ‘ਚ ਬਟਵਾਰੇ ਤੋਂ ਬਾਅਦ ਕੋਈ ਜੈਨ ਹਿੰਦੂ ਨਹੀਂ ਪਹੁੰਚਿਆ

ਰਾਵਲਪਿੰਡੀ ਦੀ ਮਸਜਿਦ ‘ਚ ਇਕ ਮੰਦਿਰ, ਜਿਸ ਨੂੰ ਸੰਭਾਲ ਰਹੇ ਮੌਲਾਨਾ ਪਰਿਵਾਰ ਨੂੰ 70 ਸਾਲ ਤੋਂ ਇੰਤਜ਼ਾਰ ਹੈ ਮੰਦਿਰ ਦੇ ਅਸਲੀ ਵਾਰਸਾਂ ਦਾ
ਚੰਡੀਗੜ੍ਹ : ਰਾਵਲਪਿੰਡੀ ‘ਚ 70 ਸਾਲ ਬਾਅਦ ਵੀ ਮੌਲਾਨਾ ਅਸ਼ਰਫ ਅਲੀ ਦਾ ਪਰਿਵਾਰ ਮਸਜਿਦ ਦੇ ਵਿਹੜੇ ‘ਚ ਬਣੇ ਮੰਦਿਰ ਦੇ ਵਾਰਸਾਂ ਦੇ ਇੰਤਜ਼ਾਰ ‘ਚ ਹਨ। ਦੇਸ਼ ਦੀ ਵੰਡ ਦੇ ਸਮੇਂ ਜਦੋਂ ਹਾਲਾਤ ਖਰਾਬ ਹੋਏ ਤਾਂਉਥੇ ਰਹਿਣ ਵਾਲੇ ਜੈਨ ਅਤੇ ਹਿੰਦੂ ਪਰਿਵਾਰ ਮੰਦਿਰ ਦੀ ਚਾਬੀ ਮੌਲਾਨਾ ਅਸ਼ਰਫ਼ ਅਲੀ ਦੇ ਵਾਲਿਦ ਮੌਲਾਨਾ ਗੁਲਾਮ ਅੱਲਾ ਖਾਨ ਨੂੰ ਸੌਂਪ ਗਏ। ਤਹਿ ਹੋਇਆ ਸੀ ਕਿ ਜਦੋਂ ਹਾਲਾਤ ਕੁਝ ਠੀਕ ਹੋਣਗੇ ਤਾਂ ਉਹ ਲੋਕ ਵਾਪਸ ਆ ਕੇ ਮੰਦਿਰ ਦੀ ਚਾਬੀ ਲੈ ਲੈਣਗੇ ਪ੍ਰੰਤੂ ਅਜਿਹਾ ਹੁਣ ਤੱਕ ਨਹੀਂ ਹੋਇਆ। ਮੌਲਾਨਾ ਨਹੀਂ ਜਾਣਦੇ ਕਿ ਉਹ ਪਰਿਵਾਰ ਹੁਣ ਭਾਰਤ ‘ਚ ਕਿੱਥੇ ਹਨ, ਕਿਸ ਹਾਲ ‘ਚ ਹਨ। ਉਨ੍ਹਾਂ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਰਾਵਲਪਿੰਡੀ ਆ ਕੇ ਮੰਦਿਰ ਦੀ ਚਾਬੀ ਲੈ ਸਕਦਾ ਹੈ। ਉਹ ਕਹਿੰਦੇ ਹਨ ਕਿ ਧਰਮ ਦੀਆਂ ਕਿਤਾਬਾਂ ‘ਚ ਕਿਤੇ ਨਹੀਂ ਲਿਖਿਆ ਕਿ ਦੂਜੇ ਧਰਮਾਂ ਨਾਲ ਜੁੜੀਆਂ ਚੀਜ਼ਾਂ ਜਾਂ ਚਿੰਨ੍ਹਾਂ ਨੂੰ ਨਸ਼ਟ ਕੀਤਾ ਜਾਵੇ।
ਅਸ਼ਰਫ਼ ਅਲੀ ਨੇ ਕਿਹਾ ਕਿ ਅਜ਼ਾਦੀ ਤੋਂ ਪਹਿਲਾਂ ਰਾਵਲਪਿੰਡੀ ਦੇ ਰਾਜਾਬਾਜ਼ਾਰ ‘ਚ ਹਿੰਦੂਆਂ ਦੀ ਸੰਘਣੀ ਆਬਾਦੀ ਸੀ। ਜੈਨ ਭਾਈਚਾਰੇ ਦੇ ਲੋਕ ਵੀ ਸਨ। ਇਹ ਮੰਦਿਰ ਜੈਨ ਭਾਈਚਾਰੇ ਦੇ ਲੋਕਾਂ ਨੇ ਹੀ ਬਣਵਾਇਆ ਸੀ। ਉਦੋਂ ਧਰਮ ਨੂੰ ਲੈ ਕੇ ਅਜਿਹੀ ਮਾਰ-ਕੁੱਟ ਬਿਲਕੁਲ ਵੀ ਨਹੀਂ ਸੀ, ਇਸ ਲਈ ਮਸਜਿਦ ਦੇ ਅੰਦਰ ਬਣੇ ਇਸ ਮੰਦਰ ਨੂੰ ਲੈ ਕੇ ਕਿਸੇ ਨੂੰ ਵੀ ਕੁਝ ਗਲਤ ਨਹੀਂ ਲੱਗਿਆ। ਫਿਰ ਜਦੋਂ 1947 ‘ਚ ਬਟਵਾਰੇ ਦੀ ਅੱਗ ਫੈਲੀ ਤਾਂ ਹਿੰਦੂਆਂ ਨੂੰ ਜਾਨ ਬਚਾਉਣ ਦੇ ਲਈ ਇਥੋਂ ਭਾਰਤ ਜਾਣਾ ਪਿਆ। ਉਸ ਦੌਰਾਨ ਮੇਰੇ ਵਾਲਿਦ ਨੇ ਉਨ੍ਹਾਂ ਲੋਕਾਂ ਤੋਂ ਵਾਅਦਾ ਕੀਤਾ ਸੀ ਕਿ ਮੰਦਿਰ ਨੂੰ ਕੁਝ ਨਹੀਂ ਹੋਵੇਗਾ। ਜਦੋਂ ਹਾਲਾਤ ਆਮ ਵਰਗੇ ਹੋਣਗੇ, ਤੁਸੀਂ ਵਾਪਸ ਆ ਜਾਣਾ। ਬਾਅਦ ‘ਚ ਵਾਲਿਦ ਨੇ ਇਸ ਦੀ ਚਾਬੀ ਮੈਨੂੰ ਸੌਂਪੀ ਅਤੇ ਕਿਹਾ ਕਿ ਇਸ ਨੂੰ ਇਸ ਦੇ ਅਸਲੀ ਵਾਰਿਸ ਨੂੰ ਹੀ ਸੌਂਪਣਾ। ਇਸ ਲਈ ਮੈਨੂੰ ਉਨ੍ਹਾਂ ਲੋਕਾਂ ਦਾ ਇੰਤਜ਼ਾਰ ਹੈ। ਮਸਜਿਦ ‘ਚ ਇਕ ਮਦਰੱਸਾ ਵੀ ਹੈ-ਜਾਮੀਆ ਤਾਲੀਮ ਉਲ ਕੁਰਾਨ। ਇਸ ਦਾ ਸੰਚਾਲਨ ਮੌਲਾਨਾ ਅਸ਼ਰਫ਼ ਅਲੀ ਦੇ ਹੱਥ ‘ਚ ਹੈ। ਉਹ ਕਹਿੰਦੇ ਹਨ ਕਿ ਇਥੇ ਪੜ੍ਹ ਰਹੇ ਬੱਚਿਆਂ ਨੇ ਕਦੇ ਕਿਸੇ ਹਿੰਦੂ ਨੂੰ ਨਹੀਂ ਦੇਖਿਆ। ਇਸ ਲਈ ਅਸੀਂ ਉਨ੍ਹਾਂ ਨੂੰ ਸਿੱਖਿਆ ਦਿੰਦੇ ਸਮੇਂ ਇਹ ਵੀ ਸਿਖਾਉਂਦੇ ਹਾਂ ਕਿ ਦੂਜੇ ਧਰਮਾਂ ਦੀ ਮਾਨਤਾਵਾਂ ਕਿਹੋ ਜਿਹੀਆਂ ਹਨ, ਉਨ੍ਹਾਂ ਦੇ ਮੰਦਿਰ ਵਗੈਰਾ ਕਿਸ ਤਰ੍ਹਾਂ ਦੇ ਹਨ। ਇਹ ਇਸ ਲਈ ਜ਼ਰੂਰੀ ਹੈ ਤਾਂਕਿ ਸਾਡੇ ਬੱਚੇ ਦੁਨੀਆ ਦੇ ਹਰ ਧਰਮ ਦੀ ਚੰਗੀਆਂ ਗੱਲਾਂ ਸਿੱਖ ਸਕਣ। ਇਹ ਵੀ ਇਕ ਕਾਰਨ ਹੈ ਕਿ ਅਸੀਂ ਮੰਦਿਰ ਨੂੰ ਅਜੇ ਤੱਕ ਕੁਝ ਨਹੀਂ ਹੋਣ ਦਿੱਤਾ।

Check Also

ਕੁਵੈਤ ਦੀ ਇਕ ਇਮਾਰਤ ’ਚ ਅੱਗ ਲੱਗਣ ਕਾਰਨ 41 ਵਿਅਕਤੀਆਂ ਦੀ ਹੋਈ ਮੌਤ

ਮਰਨ ਵਾਲਿਆਂ ਵਿਚ 10 ਭਾਰਤੀ ਨਾਗਰਿਕ ਵੀ ਸ਼ਾਮਲ ਕੁਵੈਤ/ਬਿਊਰੋ ਨਿਊਜ਼ : ਕੁਵੈਤ ਦੇ ਮੰਗਾਫ਼ ਸ਼ਹਿਰ …