Breaking News
Home / ਦੁਨੀਆ / ਅਮਰੀਕਾ ‘ਚ ਭਾਰਤਵੰਸ਼ੀ ਆਰਥਿਕ ਸਥਿਰਤਾ ਨੂੰ ਲੈ ਕੇ ਚਿੰਤਤ

ਅਮਰੀਕਾ ‘ਚ ਭਾਰਤਵੰਸ਼ੀ ਆਰਥਿਕ ਸਥਿਰਤਾ ਨੂੰ ਲੈ ਕੇ ਚਿੰਤਤ

ਵਾਸ਼ਿੰਗਟਨ : ਹਰੇਕ ਪੰਜ ਵਿੱਚੋਂ ਭਾਰਤੀ ਮੂਲ ਦੇ ਦੋ ਅਮਰੀਕੀ ਆਪਣੀ ਲੰਬੀ ਸਮੇਂ ਦੀ ਆਰਥਿਕ ਸਥਿਰਤਾ ਨੂੰ ਲੈ ਕੇ ਚਿੰਤਤ ਹਨ। ਇਹੀ ਕਾਰਨ ਹੈ ਕਿ ਲਗਪਗ ਸਾਰੇ ਲੋਕ ਆਪਣੀ ਜੀਵਨਸ਼ੈਲੀ ਵਿਚ ਬਦਲਾਅ ਕਰ ਰਹੇ ਹਨ। ਕੋਰੋਨਾ ਮਹਾਮਾਰੀ ਦੇ ਅਸਰ ਸਬੰਧੀ ਕੀਤੇ ਗਏ ਆਪਣੀ ਤਰ੍ਹਾਂ ਦੇ ਪਹਿਲੇ ਸਰਵੇਖਣ ਵਿਚ ਇਹ ਸਿੱਟਾ ਸਾਹਮਣੇ ਆਇਆ ਹੈ। ਫਾਊਂਡੇਸ਼ਨ ਫਾਰ ਇੰਡੀਆ ਐਂਡ ਇੰਡੀਅਨ ਡਾਇਸਪੋਰਾ ਸਟੱਡੀਜ਼ (ਐੱਫਆਈਆਈਡੀਐੱਸ) ਨੇ ਰਿਪੋਰਟ ‘ਚ ਕਿਹਾ ਕਿ 30 ਫ਼ੀਸਦੀ ਭਾਰਤਵੰਸ਼ੀਆਂ ਦੀ ਨੌਕਰੀ ਅਤੇ ਇੰਟਰਨਸ਼ਿਪ ‘ਤੇ ਆਰਥਿਕ ਅਸਰ ਪਿਆ ਹੈ। ਹਾਲ ਹੀ ਵਿਚ ਕੀਤੇ ਕੋਵਿਡ-19 ਸਰਵੇਖਣ ‘ਤੇ ਆਧਾਰਤ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਛੇ ਵਿੱਚੋਂ ਇਕ ਵਿਅਕਤੀ ਕੋਰੋਨਾ ਪ੍ਰਭਾਵਿਤ ਪਾਇਆ ਗਿਆ ਜਾਂ ਭਾਰਤੀ ਭਾਈਚਾਰੇ ਦੇ ਕਿਸੇ ਪਰਿਵਾਰ ਦੇ ਇਕ ਅਜਿਹੇ ਮੈਂਬਰ ਨੂੰ ਜਾਣਦਾ ਹੈ ਜੋ ਕੋਰੋਨਾ ਪ੍ਰਭਾਵਿਤ ਹੈ। ਹਾਲਾਂਕਿ ਇਸ ਮਹਾਮਾਰੀ ਕਾਰਨ ਕੇਵਲ ਕੁਝ ਹੀ ਭਾਰਤੀ ਮੂਲ ਦੇ ਅਮਰੀਕੀਆਂ ‘ਤੇ ਇਮੀਗ੍ਰੇਸ਼ਨ ਸਬੰਧੀ ਅਸਰ ਪਿਆ ਹੈ। ਐੱਫ ਆਈ ਆਈ ਡੀ ਐੱਸ ਦੇ ਨਿਰਦੇਸ਼ਕ ਖਾਂਡੇਰਾਓ ਕੰਦ ਨੇ ਕਿਹਾ ਕਿ ਐੱਫਆਈਆਈਡੀਐੱਸ ਨੇ ਭਾਰਤੀ ਮੂਲ ਦੇ ਅਮਰੀਕੀ ਭਾਈਚਾਰੇ ‘ਤੇ ਕੋਰੋਨਾ ਦੇ ਅਸਰ ਦਾ ਪਤਾ ਲਗਾਉਣ ਲਈ ਸਰਵੇਖਣ ਕੀਤਾ। ਅਮਰੀਕਾ ‘ਚ ਰਹਿ ਰਹੇ ਭਾਰਤੀ ਮੂਲ ਦੇ ਲੋਕਾਂ ‘ਤੇ ਕੋਰੋਨਾ ਵਿਸ਼ਵ ਮਹਾਮਾਰੀ ਦੇ ਅਸਰ ਦੇ ਬਾਰੇ ‘ਚ ਪਤਾ ਲਗਾਉਣ ਲਈ ਇਹ ਆਪਣੀ ਤਰ੍ਹਾਂ ਦਾ ਪਹਿਲਾ ਸਰਵੇਖਣ ਹੈ। ਸਰਵੇਖਣ ਅਨੁਸਾਰ ਭਾਰਤੀ ਮੂਲ ਦੇ ਛੇ ਅਮਰੀਕੀਆਂ ਵਿੱਚੋਂ ਪੰਜ ਦੇ ਪਰਿਵਾਰਕ ਸਬੰਧਾਂ +ਚ ਇਸ ਨਾਲ ਕੋਈ ਬਦਲਾਅ ਜਾਂ ਸਕਾਰਾਤਮਕ ਬਦਲਾਅ ਨਹੀਂ ਆਇਆ ਜਦਕਿ ਚਾਰ ਵਿੱਚੋਂ ਇਕ ਭਾਰਤੀ ਨੂੰ ਤਣਾਅ ਮਹਿਸੂਸ ਹੋਇਆ ਹੈ। ਲਗਪਗ ਹਰ ਭਾਰਤੀ ਮੂਲ ਦਾ ਅਮਰੀਕੀ ਆਪਣੀ ਜੀਵਨਸ਼ੈਲੀ ਬਦਲ ਰਿਹਾ ਹੈ। ਦੱਸਣਯੋਗ ਹੈ ਕਿ ਕੋਰੋਨਾ ਮਹਾਮਾਰੀ ਨੇ ਦੁਨੀਆ ਭਰ ਵਿਚ ਜਿੱਥੇ ਇਕ ਕਰੋੜ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹਨ। ਮਹਾਮਾਰੀ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਅਮਰੀਕਾ ‘ਚ 25 ਲੱਖ ਤੋਂ ਜ਼ਿਆਦਾ ਲੋਕ ਕੋਰੋਨਾ ਤੋਂ ਪ੍ਰਭਾਵਿਤ ਹਨ ਤੇ 1,25,000 ਤੋਂ ਜ਼ਿਆਦਾ ਲੋਕਾਂ ਨੂੰ ਜਾਨ ਗੁਆਉਣੀ ਪਈ ਹੈ।

Check Also

ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ

ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …