Breaking News
Home / ਪੰਜਾਬ / ਚੋਣਾਂ ‘ਚ ਮਲਵਈ ਕੁੜਤੇ ਪਜਾਮਿਆਂ ਦੀ ਪੂਰੀ ਚੜ੍ਹਤ

ਚੋਣਾਂ ‘ਚ ਮਲਵਈ ਕੁੜਤੇ ਪਜਾਮਿਆਂ ਦੀ ਪੂਰੀ ਚੜ੍ਹਤ

Kurta Pajama News copy copyਮੋਦੀ ਜੈਕਟ ਦਾ ਕਰੇਜ ਵੀ ਸਿਰ ਚੜ੍ਹ ਬੋਲਣ ਲੱਗਾ
ਬਠਿੰਡਾ/ਬਿਊਰੋ ਨਿਊਜ਼ : ਚੋਣਾਂ ਦੇ ਦਿਨਾਂ ਵਿਚ ਮਾਲਵੇ ਦੇ ਨੇਤਾਵਾਂ ਵਾਂਗ ਮਲਵਈ ਕੁੜਤੇ ਪਜਾਮਿਆਂ ਦੀ ਵੀ ਪੂਰੀ ਚੜ੍ਹਤ ਬਣੀ ਹੋਈ ਹੈ। ਵਿਧਾਨ ਸਭਾ ਚੋਣਾਂ ਦਾ ਮੌਸਮ ਆਉਣ ਕਾਰਨ ਇਨ੍ਹਾਂ ਕੁੜਤੇ ਪਜਾਮਿਆਂ ਦੀ ਮੰਗ ਇਕਦਮ ਕਾਫੀ ਵਧ ਗਈ ਹੈ। ਭਾਵੇਂ ਠੰਡ ਦਾ ਸੀਜ਼ਨ ਹੈ, ਪਰ ਫਿਰ ਵੀ ਵੱਡੀ ਗਿਣਤੀ ‘ਚ ਲੋਕ ਤਰ੍ਹਾਂ-ਤਰ੍ਹਾਂ ਦੇ ਕੁੜਤੇ ਪਜਾਮੇ ਸਵਾ ਰਹੇ ਹਨ।
ਜ਼ਿਕਰਯੋਗ ਹੈ ਕਿ ਇਹ ਕੁੜਤਾ ਪਜਾਮਾ ਇਕ ਹਜ਼ਾਰ ਰੁਪਏ ਤੋਂ ਲੈ ਕੇ 15 ਤੋਂ 20 ਹਜ਼ਾਰ ਰੁਪਏ ਤੱਕ ਦੀ ਕੀਮਤ ਦੇ ਬਣਦੇ ਹਨ ਅਤੇ ਕੁਝ ਸ਼ੌਕੀਨ ਲੋਕ ਤਾਂ ਸਿਰਫ ਕੁੜਤੇ ਪਜਾਮੇ ਹੀ ਪਾਉਣ ਲੱਗੇ ਹਨ। ਇਸ ਤੋਂ ਇਲਾਵਾ ਮੋਦੀ ਜੈਕਟਾਂ ਵੀ ਪੂਰੀ ਚੜ੍ਹਤ ਵਿਚ ਹਨ ਅਤੇ ਕੁੜਤੇ ਪਜਾਮਿਆਂ ਦੇ ਨਾਲ ਮੋਦੀ ਜੈਕਟਾਂ ਦਾ ਵੀ ਚਰਮ ਜ਼ੋਰਾਂ ‘ਤੇ ਚੱਲ ਰਿਹਾ ਹੈ। ਦੇਖਿਆ ਜਾਵੇ ਤਾਂ ਮੁਕਤਸਰ, ਕੋਟਕਪੂਰਾ, ਮੋਗਾ ਗਿੱਦੜਬਾਹਾ ਅਤੇ ਅਬੋਹਰ ਵਿਚ ਦਰਜਨ ਭਰ ਅਜਿਹੇ ਟੇਲਰ ਮਾਸਟਰ ਹਨ, ਜਿਹੜੇ ਪੰਜਾਬ ਹੀ ਨਹੀਂ ਬਲਕਿ ਵਿਦੇਸ਼ਾਂ ਤੱਕ ਵੀ ਜਾਣੇ ਜਾਂਦੇ ਹਨ, ਜਿਨ੍ਹਾਂ ਕੋਲ ਕੁੜਤਾ ਪਜ਼ਾਮਾ ਤਿਆਰ ਕਰਵਾਉਣ ਲਈ ਇਕ ਤੋਂ ਦੋ ਮਹੀਨੇ ਤੱਕ ਰੁਕਣਾ ਪੈਂਦਾ ਹੈ। ਹੁਣ ਜਦੋਂ ਚੋਣਾਂ ਦਾ ਸੀਜ਼ਨ ਹੈ ਤਾਂ ਇਨ੍ਹਾਂ ਦੀ ਮੰਗ ਹੋਰ ਵੀ ਵਧ ਗਈ ਹੈ। ਗਿੱਦੜਬਾਹਾ ਦੇ ਏ. ਸੰਨਜ਼ ਟੇਲਰਜ਼ ਦੇ ਮਾਲਕ ਸਵਰਨਜੀਤ ਸਿੰਘ ਨੇ ਦੱਸਿਆ ਕਿ ਕੁੜਤੇ ਪਜ਼ਾਮੇ ਦੀ ਸਵਾਈ 800 ਤੋਂ ਸ਼ੁਰੂ ਹੁੰਦੀ ਹੈ ਅਤੇ ਫਿਰ ਡਿਜ਼ਾਈਨ ਮੁਤਾਬਕ ਇਹ 1200 ਰੁਪਏ ਤੱਕ ਪਹੁੰਚ ਜਾਂਦੀ ਹੈ।
ਮੋਦੀ ਜੈਕਟ ਦਾ ਕਰੇਜ਼ : ਵੋਟਾਂ ਦੇ ਦਿਨਾਂ ਵਿਚ ਮੋਦੀ ਜੈਕਟ ਦਾ ਪੂਰਾ ਕਰੇਜ਼ ਹੈ। ਜਿੱਥੇ ਲੋਕ ਹੁਣ ਧੜਾਧੜ ਕੁੜਤੇ ਪਜ਼ਾਮੇ ਸਵਾ ਰਹੇ ਹਨ, ਉਥੇ ਹੀ ਮੋਦੀ ਜੈਕਟ ਵੀ ਸਵਾ ਰਹੇ ਹਨ। ਗਿੱਦੜਬਾਹਾ ਦੇ ਟੇਲਰ ਕੁਲਦੀਪ ਸਿੰਘ ਨੇ ਦੱਸਿਆ ਕਿ ਮੋਦੀ ਜੈਕਟ ਦੀ ਸਵਾਈ 1200 ਤੋਂ ਸ਼ੁਰੂ ਹੋ ਕੇ ਦੋ ਹਜ਼ਾਰ ਰੁਪਏ ਤੱਕ ਦੀ ਹੈ।
ਬਾਹਰੀ ਰਾਜਾਂ ਤੋਂ ਪ੍ਰਚਾਰ ਲਈ ਆਏ ਸਵਾ ਰਹੇ ਧੜਾਧੜ ਕੁੜਤੇ ਪਜਾਮੇ
ਬਠਿੰਡਾ ਵਿਚ ਸਥਿਤ ਗਣਪਤੀ ਵਾਈਟ ਹਾਊਸ ਦੇ ਮਾਲਕ ਸੁਖਵਿੰਦਰ ਸਿੰਘ ਅਤੇ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਚੋਣਾਂ ਦੇ ਦਿਨਾਂ ਵਿਚ ਬਾਹਰੀ ਰਾਜਾਂ ਤੋਂ ਵੀ ਕਾਫੀ ਲੋਕ ਆਪਣੇ ਨੇੜਲਿਆਂ ਦੀ ਮੱਦਦ ਕਰਨ ਲਈ ਆਉਂਦੇ ਹਨ। ਉਨ੍ਹਾਂ ਕੋਲ ਗਿੱਦੜਬਾਹੇ ਤੋਂ ਰਾਜਾ ਵੜਿੰਗ ਕਾਂਗਰਸੀ ਆਗੂ ਦੀ ਮੱਦਦ ਕਰਨ ਲਈ ਦਿੱਲੀ ਤੋਂ ਆਏ ਉਸ ਦੇ ਸਾਥੀ ਵੱਡੀ ਗਿਣਤੀ ਵਿਚ ਕੁੜਤੇ ਪਜਾਮੇ ਸਵਾ ਕੇ ਲੈ ਕੇ ਗਏ ਹਨ। ਇਸੇ ਤਰ੍ਹਾਂ ਇਕ ਅਕਾਲੀ ਦਲ ਦੇ ਆਗੂ ਦੀ ਰਾਜਸਥਾਨ ਤੋਂ ਮੱਦਦ ਕਰਨ ਲਈ ਪਹੁੰਚੇ ਨੌਜਵਾਨ ਵੀ ਵੱਡੀ ਗਿਣਤੀ ਵਿਚ ਕੁੜਤੇ ਪਜਾਮੇ ਸਵਾ ਕੇ ਗਏ ਹਨ। ਉਨ੍ਹਾਂ ਦੱਸਿਆ ਕਿ ਕਾਫੀ ਐਨ ਆਰ ਆਈਜ਼ ਜਿਨ੍ਹਾਂ ਦਾ ਉਨ੍ਹਾਂ ਕੋਲ ਸਾਈਜ਼ ਹੈ ਅਤੇ ਉਹ ਉਨ੍ਹਾਂ ਨੂੰ ਕੁੜਤੇ ਪਜ਼ਾਮੇ ਇੱਥੋਂ ਹੀ ਬਣਾ ਕੇ ਭੇਜ ਦਿੰਦੇ ਹਨ।

Check Also

ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰਾਂ ਨੇ ਸੰਸਦ ਭਵਨ ਦੇ ਬਾਹਰ ਕੀਤਾ ਵਿਰੋਧ ਪ੍ਰਦਰਸ਼ਨ

ਕਿਹਾ : ਸਰਕਾਰ ਕਿਸਾਨਾਂ ਦੀਆਂ ਫਸਲਾਂ ਖਰੀਦਣ ’ਚ ਜਾਣ ਬੁੱਝ ਕੇ ਕਰ ਰਹੀ ਹੈ ਦੇਰੀ …