4.3 C
Toronto
Wednesday, October 29, 2025
spot_img
Homeਪੰਜਾਬਗਲਤ ਪੜ੍ਹਾਇਆ ਜਾ ਰਿਹਾ ਹੈ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਨ

ਗਲਤ ਪੜ੍ਹਾਇਆ ਜਾ ਰਿਹਾ ਹੈ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਨ

ਸ਼ਹੀਦੀ ਦਿਨ ਦੀ ਮਿਤੀ 9 ਜੂਨ, 1916 ਛਾਪੀ
ਮਾਹਿਲਪੁਰ/ਬਿਊਰੋ ਨਿਊਜ਼
ਪੰਜਾਬ ਸਕੂਲ ਸਿੱਖਿਆ ਬੋਰਡ ਦੀ ਸੱਤਵੀਂ ਜਮਾਤ ਦੀ ਪੰਜਾਬੀ ਪੁਸਤਕ ਵਿਚ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਨ ਦੀ ਮਿਤੀ 9 ਜੂਨ 1916 ਪੜ੍ਹਾਈ ਜਾ ਰਹੀ ਹੈ, ਜਦਕਿ ਇਹ 9 ਜੂਨ 1716 ਹੈ। ਪਹਿਲੀ ਵਾਰ 2016 ਵਿਚ 4 ਲੱਖ 31 ਹਜ਼ਾਰ ਕਿਤਾਬਾਂ ਪ੍ਰਕਾਸ਼ਤ ਕੀਤੀਆਂ ਗਈਆਂ ਹਨ। ਦੂਜੇ ਸਾਲ ਪੜ੍ਹਾਈ ਜਾ ਰਹੀ ਇਸ ਕਿਤਾਬ ਦੇ ਪਾਠ ਨੰਬਰ 11 ਵਿਚ ਕਰਨੈਲ ਸਿੰਘ ਸੋਮਲ ਦੁਆਰਾ ਲਿਖੀ ਗਈ ਜੀਵਨੀ ਵਿਚ ਬਾਬਾ ਬੰਦਾ ਸਿੰਘ ਬਹਾਦਰ ਨੂੰ 9 ਜੂਨ 1916 ਵਿਚ ਸ਼ਹੀਦ ਹੋਇਆ ਦੱਸਿਆ ਗਿਆ ਹੈ, ਜਦਕਿ ਉਨ੍ਹਾਂ ਨੂੰ 9 ਜੂਨ 1716 ਵਿਚ ਸ਼ਹੀਦ ਕੀਤਾ ਗਿਆ ਸੀ। ਦੋ ਸਾਲ ਤੱਕ ਇਸ ਗੰਭੀਰ ਗਲਤੀ ‘ਤੇ ਕਿਸੇ ਦੀ ਨਜ਼ਰ ਨਹੀਂ ਪਈ। ਜਦਕਿ ਕਰਨੈਲ ਸਿੰਘ ਸੋਮਲ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮਿਤੀ ਸਹੀ ਲਿਖੀ ਸੀ। ਸਮੇਂ-ਸਮੇਂ ‘ਤੇ ਕਿਤਾਬ ਵਿਚ ਤਬਦੀਲੀਆਂ ਹੁੰਦੀਆਂ ਰਹਿੰਦੀਆਂ ਹਨ। ਹੋ ਸਕਦਾ ਹੈ ਉਸ ਦੌਰਾਨ ਇਹ ਗਲਤੀ ਹੋ ਗਈ ਹੈ।

RELATED ARTICLES
POPULAR POSTS