100 ਨੰਬਰ ਨਾ ਡਾਇਲ ਹੋਣ ਸਬੰਧੀ ਵਧ ਰਹੀਆਂ ਸਨ ਸ਼ਿਕਾਇਤਾਂ
ਚੰਡੀਗੜ੍ਹ/ਬਿਊਰੋ ਨਿਊਜ਼
ਹੁਣ ਤੱਕ ਭਾਰਤ ਵਿੱਚ ਕਿਤੇ ਵੀ ਪੁਲਿਸ ਨੂੰ ਸੱਦਣਾ ਹੋਵੇ ਤਾਂ ਸਭ ਨੂੰ ਪਤਾ ਹੁੰਦਾ ਸੀ ਕਿ 100 ਨੰਬਰ ਮਿਲਾਉਣਾ ਪੈਂਦਾ ਹੈ । ਇਸੇ ਤਰ੍ਹਾਂ ਪੰਜਾਬ ਵਿੱਚ ਵੀ 100 ਨੰਬਰ ਡਾਇਲ ਕਰਨ ‘ਤੇ ਹੀ ਪੁਲਿਸ ਆਉਂਦੀ ਸੀ। ਪਰ ਹੁਣ ਐਮਰਜੈਂਸੀ ਵਿੱਚ ਪੁਲਿਸ ਨਾਲ ਸੰਪਰਕ ਕਰਨ ਲਈ 100 ਦੀ ਬਜਾਏ 112 ਨੰਬਰ ਡਾਇਲ ਕਰਨਾ ਪਵੇਗਾ। ਇਸ ਦੇ ਨਾਲ-ਨਾਲ ਫਿਲਹਾਲ 100 ਨੰਬਰ ਵੀ ਕੰਮ ਕਰਦਾ ਰਹੇਗਾ। ਪੰਜਾਬ ਦੇ ਸ਼ਹਿਰੀ ਖੇਤਰਾਂ ਤੋਂ ਦੂਰ ਕਈ ਇਲਾਕਿਆਂ ਵਿੱਚ 100 ਨੰਬਰ ਉੱਤੇ ਸੰਪਰਕ ਨਾ ਹੋਣ ਸਬੰਧੀ ਮਿਲਦੀਆਂ ਸ਼ਿਕਾਇਤਾਂ ਦੇ ਅਧਾਰ ‘ਤੇ ਪੰਜਾਬ ਪੁਲਿਸ ਵਿਭਾਗ ਨੇ ਇਹ ਕਦਮ ਚੁੱਕਿਆ ਹੈ।
Check Also
ਫਰੀਦਕੋਟ ਦੀ ਸਿਫਤ ਕੌਰ ਸਮਰਾ ਨੇ ਭਾਰਤ ਦੀ ਝੋਲੀ ਪਾਇਆ ਸੋਨ ਤਗ਼ਮਾ
ਅਰਜਨਟੀਨਾ ਸ਼ੂਟਿੰਗ ’ਚ ਚੱਲ ਰਹੇ ਸ਼ੂਟਿੰਗ ਮੁਕਾਬਲੇ ’ਚ ਸਿਫ ਨੇ ਜਿੱਤਿਆ ਤਮਗਾ ਨਵੀਂ ਦਿੱਲੀ/ਬਿਊਰੋ ਨਿਊਜ਼ …