16.2 C
Toronto
Sunday, October 5, 2025
spot_img
Homeਪੰਜਾਬਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ’ਤੇ ਪੰਜਾਬ ’ਚ ਸਿਆਸਤ ਗਰਮਾਈ

ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ’ਤੇ ਪੰਜਾਬ ’ਚ ਸਿਆਸਤ ਗਰਮਾਈ

ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ : ‘ਆਪ’ ਅਤੇ ਮਜੀਠੀਆ ’ਚ ਹੋਈ 75:25 ਦੀ ਗੇਮ
ਚੰਡੀਗੜ੍ਹ/ਬਿਊਰੋ ਨਿਊਜ਼
ਐੱਨ.ਡੀ.ਪੀ.ਐੱਸ. ਐਕਟ ਤਹਿਤ ਦਰਜ ਮਾਮਲੇ ’ਚ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਹਾਈਕੋਰਟ ਤੋਂ ਜ਼ਮਾਨਤ ਮਿਲਣ ਉਤੇ ਸਿਆਸਤ ਪੂਰੀ ਤਰ੍ਹਾਂ ਨਾਲ ਗਰਮਾ ਗਈ ਹੈ। ਮਜੀਠੀਆ ’ਤੇ ਜਦੋਂ ਐੱਫਆਈਆਰ ਦਰਜ ਹੋਈ ਸੀ, ਉਸ ਸਮੇਂ ਪੰਜਾਬ ਦੇ ਗ੍ਰਹਿ ਮੰਤਰੀ ਰਹੇ ਸੁਖਜਿੰਦਰ ਸਿੰਘ ਰੰਧਾਵਾ ਨੇ ਮਜੀਠੀਆ ਨੂੰ ਮਿਲੀ ਜ਼ਮਾਨਤ ਨੂੰ ਲੈ ਕੇ ਆਮ ਆਦਮੀ ਪਾਰਟੀ ’ਤੇ ਜ਼ੋਰਦਾਰ ਸਿਆਸੀ ਹਮਲਾ ਬੋਲਿਆ ਹੈ। ਉਨ੍ਹਾਂ ਸਿੱਧੇ-ਸਿੱਧੇ ਇਸ ਨੂੰ 75 : 25 ਦੀ ਗੇਮ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਕਿਹਾ ਕਰਦੇ ਸਨ ਕਿ ਜੇ ਕਾਂਗਰਸ ਨੇ ਮਜੀਠੀਆ ਨੂੰ ਅੰਦਰ ਨਾ ਕੀਤਾ ਤਾਂ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ’ਤੇ ਉਹ ਅਜਿਹਾ ਕਰਨਗੇ। ਪੰਜਾਬ ’ਚ ਕਾਂਗਰਸ ਸਰਕਾਰ ਦੌਰਾਨ ਮਜੀਠੀਆ ਡਰੱਗ ਮਾਮਲੇ ਵਿਚ ਅੰਦਰ ਤਾਂ ਚਲਾ ਗਿਆ ਪਰ ‘ਆਪ’ ਸਰਕਾਰ 5 ਮਹੀਨਿਆਂ ’ਚ ਅਦਾਲਤ ਵਿਚ ਚਲਾਨ ਤਕ ਪੇਸ਼ ਨਹੀਂ ਕਰ ਸਕੀ। ਰੰਧਾਵਾ ਨੇ ਕਿਹਾ ਕਿ ਮੈਂ ਹਾਈਕੋਰਟ ਦੇ ਕੁਮੈਂਟਸ ’ਤੇ ਕੁਝ ਨਹੀਂ ਕਹਿ ਸਕਦਾ ਪਰ ਉਨ੍ਹਾਂ ਲੋਕਾਂ ਨੂੰ ਜਵਾਬ ਜ਼ਰੂਰ ਦੇਣਾ ਚਾਹਾਂਗਾ ਜੋ ਕਹਿੰਦੇ ਹਨ ਕਿ ਕਮਜ਼ੋਰ ਐੱਫਆਈਆਰ ਦਰਜ ਕੀਤੀ ਗਈ। ਉਨ੍ਹਾਂ ਕਿਹਾ ਕਿ ਜੇ ਐੱਫਆਈਆਰ ਕਮਜ਼ੋਰ ਹੁੰਦੀ ਤਾਂ ਮਜੀਠੀਆ ਨੂੰ ਸੁਪਰੀਮ ਕੋਰਟ ਤਕ ਨਹੀਂ ਸੀ ਜਾਣਾ ਪੈਣਾ। ਰੰਧਾਵਾ ਨੇ ਕਿਹਾ ਕਿ ਸੁਪਰੀਮ ਕੋਰਟ ਤੋਂ ਵੀ ਮਜੀਠੀਆ ਨੂੰ ਰਾਹਤ ਨਹੀਂ ਮਿਲੀ ਸੀ ਅਤੇ ਕੋਰਟ ਦੇ ਆਦੇਸ਼ ਤੋਂ ਬਾਅਦ ਉਨ੍ਹਾਂ ਨੂੰ ਖੁਦ ਨੂੰ ਸਰੈਂਡਰ ਕਰਨਾ ਪਿਆ।

 

RELATED ARTICLES
POPULAR POSTS