25.4 C
Toronto
Tuesday, September 1, 2026
spot_img
Homeਪੰਜਾਬਕਾਂਗਰਸ ਨੇ 'ਆਪ' ਨਾਲ ਸਾਂਝ ਪਾ ਕੇ ਲੋਕਾਂ ਦੀਆਂ ਆਸਾਂ 'ਤੇ ਪਾਣੀ...

ਕਾਂਗਰਸ ਨੇ ‘ਆਪ’ ਨਾਲ ਸਾਂਝ ਪਾ ਕੇ ਲੋਕਾਂ ਦੀਆਂ ਆਸਾਂ ‘ਤੇ ਪਾਣੀ ਫੇਰਿਆ : ਸੁਨੀਲ ਜਾਖੜ

ਕਾਂਗਰਸ ਨੇ ‘ਆਪ’ ਨਾਲ ਸਾਂਝ ਪਾ ਕੇ ਲੋਕਾਂ ਦੀਆਂ ਆਸਾਂ ‘ਤੇ ਪਾਣੀ ਫੇਰਿਆ : ਸੁਨੀਲ ਜਾਖੜਪੰਜਾਬ ਭਾਜਪਾ ਦੇ ਪ੍ਰਧਾਨ ਨੇ ਸੁਖਪਾਲ ਖਹਿਰਾ ਦੀ ਗ੍ਰਿਫ਼ਤਾਰੀ ‘ਤੇ ਚੁੱਕੇ ਸਵਾਲ
ਫਗਵਾੜਾ/ਬਿਊਰੋ ਨਿਊਜ਼ : ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਫਗਵਾੜਾ ‘ਚ ਕਿਹਾ ਹੈ ਕਿ ਪੰਜਾਬ ਦੇ ਲੋਕਾਂ ਲਈ ਜੰਗ ਲੜਨ ਵਾਲੀ ਕਾਂਗਰਸ ਨੇ ‘ਆਪ’ ਨਾਲ ਸਾਂਝ ਪਾ ਕੇ ਲੋਕਾਂ ਦੀਆਂ ਆਸਾਂ ‘ਤੇ ਪਾਣੀ ਫੇਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੀ ਅਹਿਮ ਭੂਮਿਕਾ ਹੁੰਦੀ ਹੈ ਪਰ ਮੁੱਖ ਮੰਤਰੀ ਵੱਲੋਂ ਕਾਂਗਰਸੀਆਂ ਦੇ ਕਾਰਨਾਮੇ ਨੰਗੇ ਕੀਤੇ ਜਾਣ ਕਰਕੇ ਇਨ੍ਹਾਂ ਨੂੰ ਆਪਣੀ ਪੱਗ ਉਨ੍ਹਾਂ ਕੋਲ ਰੱਖਣੀ ਪਈ ਹੈ। ਉਨ੍ਹਾਂ ਕਿਹਾ ਕਿ ਭਾਜਪਾ ਇਨ੍ਹਾਂ ਖਿਲਾਫ ਆਵਾਜ਼ ਉਠਾਏਗੀ ਤੇ ਲੋਕਾਂ ਦੇ ਪੈਸੇ ਨੂੰ ਨਾਜ਼ਾਇਜ ਤੌਰ ‘ਤੇ ਨਹੀਂ ਵਰਤਣ ਦੇਵੇਗੀ।
ਉਨ੍ਹਾਂ ਕਿਹਾ ਕਿ ਕਾਂਗਰਸ ਕਿਹੜੇ ਮੂੰਹ ਨਾਲ ‘ਨਿਆਏ ਯਾਤਰਾ’ ਕੱਢੇਗੀ ਕਿਉਂਕਿ ਅਤਿਆਚਾਰੀਆਂ ਨਾਲ ਇਨ੍ਹਾਂ ਦੀ ਦੋਸਤੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ‘ਤੇ ਨਾਜ਼ਾਇਜ ਕੇਸ ਪਾ ਕੇ ਉਨ੍ਹਾਂ ਨੂੰ ਸਲਾਖਾਂ ਪਿੱਛੇ ਡੱਕ ਦਿੱਤਾ ਹੈ ਜਿਸ ਕਾਰਨ ਇਨ੍ਹਾਂ ਦੀ ਹੁਣ ਕੋਈ ਜ਼ਮੀਨ ਨਹੀਂ ਦਿਖਾਈ ਦੇ ਰਹੀ। ਖਹਿਰਾ ਹੀ ਇਨ੍ਹਾਂ ਖਿਲਾਫ ਲੜਾਈ ਲੜਦੇ ਸਨ। ਉਨ੍ਹਾਂ ਕਿਹਾ ਕਿ ਜੇ ਕਾਂਗਰਸ ਦੀ ਲੀਡਰਸ਼ਿਪ ‘ਚ ਹਾਲੇ ਵੀ ਹਿੰਮਤ ਹੈ ਤਾਂ ਉਨ੍ਹਾਂ ਨੂੰ ਪਹਿਲਾਂ ਕੇਜਰੀਵਾਲ ਤੇ ਭਗਵੰਤ ਮਾਨ ਤੋਂ ਖਹਿਰਾ ਨੂੰ ਸਲਾਖਾਂ ਪਿਛੇ ਰੱਖਣ ਲਈ ਜਾਅਲੀ ਤੇ ਮਨਘੜਤ ਕੇਸ ਦਾ ਜੁਆਬ ਮੰਗਣਾ ਚਾਹੀਦਾ ਹੈ। ਉਨ੍ਹਾਂ ਭਾਜਪਾ ਦੇ ਅਕਾਲੀ ਦਲ ਨਾਲ ਚੋਣ ਸਮਝੌਤੇ ਦੀਆਂ ਚਰਚਾਵਾ ਨੂੰ ਪੂਰੀ ਤਰ੍ਹਾਂ ਨਕਾਰਦਿਆਂ ਕਿਹਾ ਕਿ ਭਾਜਪਾ ਹਾਈਕਮਾਂਡ ਨੇ ਹਾਲੇ ਇਸ ਬਾਰੇ ਕੋਈ ਰਿਪੋਰਟ ਨਹੀਂ ਮੰਗੀ। ਉਨ੍ਹਾਂ ਕਿਹਾ ਕਿ ਭਾਜਪਾ ਆਪਣੇ ਦਮ ‘ਤੇ ਚੋਣ ਲੜੇਗੀ।

RELATED ARTICLES
POPULAR POSTS